Bathinda Murdered News: ਬਠਿੰਡਾ ਵਿਚ ਵਿਆਹ ਤੋਂ ਚਾਰ ਦਿਨ ਬਾਅਦ ਨੌਜਵਾਨ ਦਾ ਕਤਲ

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਪੰਜਾਬ

Bathinda Murdered News: ਦੋ ਅਣਪਛਾਤਿਆਂ ਨੇ ਦਿੱਤਾ ਵਾਰਦਾਤ ਨੂੰ ਅੰਜਾਮ

Bathinda murdered News in punjabi

Bathinda murdered News in punjabi : ਬਠਿੰਡਾ ਤੋਂ ਦੁਖ਼ਦਾਈ ਖ਼ਬਰ ਸਾਹਮਣੇ ਆਈ ਹੈ, ਇਥੇ ਸੰਗਤ ਮੰਡੀ ਵਿਚ ਵਿਆਹ ਦੀਆਂ ਖ਼ੁਸ਼ੀਆਂ ਗਮ ਵਿਚ ਬਦਲ ਗਈਆਂ। ਇਥੇ  ਇਕ ਨੌਜਵਾਨ ਦਾ ਕਤਲ ਕਰ ਦਿੱਤਾ ਗਿਆ। ਮ੍ਰਿਤਕ ਨੌਜਵਾਨ ਦਾ ਚਾਰ ਦਿਨ ਪਹਿਲਾਂ ਹੀ ਵਿਆਹ ਹੋਇਆ ਸੀ। 

ਪ੍ਰਾਪਤ ਜਾਣਕਾਰੀ ਅਨੁਸਾਰ ਇਹ ਨੌਜਵਾਨ ਸੰਗਤ ਕਲਾਂ ਵਿਖੇ ਕਿਸੇ ਕੰਮ ਲਈ ਆਇਆ ਸੀ ਉਦੋਂ ਹੀ ਦੋ ਅਣਪਛਾਤਿਆਂ ਨੇ ਤੇਜ਼ਧਾਰ ਹਥਿਆਰਾਂ ਨਾਲ ਹਮਲਾ ਕਰ ਕੇ ਨੌਜਵਾਨ ਨੂੰ ਮੌਤ ਦੇ ਘਾਟ ਉਤਾਰ ਦਿੱਤਾ। ਮੌਕੇ ’ਤੇ ਥਾਣਾ ਸੰਗਤ ਦੀ ਪੁਲਿਸ ਵੀ ਪਹੁੰਚ ਗਈ ਅਤੇ ਜਾਂਚ ਵਿਚ ਜੁੱਟ ਗਈ। 


(For more news apart from 'Bathinda murdered News in punjabi'  latest news latest news, stay tune to Rozana Spokesman)