Punjab News: ਗਾਇਕਾ ਅਫ਼ਸਾਨਾ ਖਾਨ ਦੇ ਘਰੋਂ ਵਿਜੀਲੈਂਸ ਨੇ ਬਰਖ਼ਾਸਤ ਕਾਂਸਟੇਬਲ ਅਮਨਦੀਪ ਕੌਰ ਨੂੰ ਕੀਤਾ ਗ੍ਰਿਫ਼ਤਾਰ

ਏਜੰਸੀ

ਖ਼ਬਰਾਂ, ਪੰਜਾਬ

ਵਸੀਲਿਆਂ ਨਾਲੋਂ ਵੱਧ ਜਾਇਦਾਦ ਸਬੰਧੀ ਹੋਵੇਗੀ ਪੁੱਛਗਿੱਛ

Dismissed constable Amandeep Kaur now in the clutches of vigilance

Dismissed constable Amandeep Kaur now in the clutches of vigilance: ਪਿਛਲੇ ਦਿਨੀਂ ਬਠਿੰਡਾ ਪੁਲਿਸ ਨੇ ਇਕ ਮਹਿਲਾ ਕਾਂਸਟੇਬਲ ਨੂੰ ਉਸ ਵੇਲੇ ਹਿਰਾਸਤ ਵਿਚ ਲੈ ਲਿਆ ਸੀ ਜਦੋਂ ਉਹ ਆਪਣੀ ਥਾਰ ਗੱਡੀ ਵਿਚ ਸਵਾਰ ਹੋ ਕੇ ਜਾ ਰਹੀ ਸੀ। ਜਦੋਂ ਉਸ ਦੀ ਗੱਡੀ ਦੀ ਤਲਾਸ਼ੀ ਲਈ ਗਈ ਤਾਂ ਉਸ ਵਿਚੋਂ 17.71 ਗ੍ਰਾਮ ਹੈਰੋਇਨ ਮਿਲੀ। ਇਸ ਖ਼ਬਰ ਤੋਂ ਬਾਅਦ ਉੱਚ ਅਧਿਕਾਰੀਆਂ ਨੇ ਉਸ ਨੂੰ ਬਰਖ਼ਾਸਤ ਕਰ ਦਿੱਤਾ।

ਇਸ ਮਹਿਲਾ ਕਾਂਸਟੇਬਲ ਦੀ ਪਛਾਣ ਅਮਨਦੀਪ ਕੌਰ ਵਜੋਂ ਹੋਈ ਜੋ ਮੂਲ ਰੂਪ ਵਿਚ ਮਾਨਸਾ ਵਿਚ ਤਾਇਨਾਤ ਸੀ ਤੇ ਉਸ ਵੇਲੇ ਬਠਿੰਡਾ ਪੁਲਿਸ ਲਾਈਨ ਵਿਚ ਡਿਊਟੀ 'ਤੇ ਸੀ। ਉਸ ਦਾ ਪਿੰਡ ਬਠਿੰਡਾ ਜ਼ਿਲ੍ਹੇ ਵਿਚ ਚੱਕ ਫਤਿਹ ਸਿੰਘ ਵਾਲਾ ਹੈ।

ਗ੍ਰਿਫ਼ਤਾਰੀ ਤੋਂ ਬਾਅਦ ਉਸ ਦੇ ਨਾਲ ਉਸ ਦੇ ਇੱਕ ਸਾਥੀ ਬਲਵਿੰਦਰ ਸਿੰਘ ਨੂੰ ਵੀ ਨਾਮਜ਼ਦ ਕੀਤਾ ਗਿਆ ਤੇ ਇੱਕ ਦਿਨ ਬਾਅਦ ਪੁਲਿਸ ਨੇ ਉਸ ਦੀ ਵੀ ਗ੍ਰਿਫ਼ਤਾਰੀ ਪਾ ਦਿਤੀ। ਇਸ ਤਰ੍ਹਾਂ ਮਾਮਲਾ ਟਰਾਇਲ ਲਈ ਅਦਾਲਤ ਵਿਚ ਚਲਾ ਗਿਆ। ਆਖ਼ਿਰ ਅਦਾਲਤ ਨੇ ਦੋਹਾਂ ਨੂੰ ਜ਼ਮਾਨਤ ਦੇ ਦਿੱਤੀ ਪਰ ਅਮਨਦੀਪ ਕੌਰ ਦੀਆਂ ਮੁਸ਼ਕਲਾਂ ਇੱਥੇ ਹੀ ਖ਼ਤਮ ਨਹੀਂ ਹੋਈਆਂ ਕਿਉਂਕਿ ਗ੍ਰਿਫ਼ਤਾਰੀ ਤੋਂ ਬਾਅਦ ਇਸ ਕਰ ਕੇ ਲਗਾਤਾਰ ਸੁਰਖੀਆਂ ਵਿਚ ਬਣੀ ਰਹੀ ਕਿਉਂਕਿ ਉਸ ਕੋਲ ਬਠਿੰਡਾ ਵਿਚ ਆਲੀਸ਼ਾਨ ਕੋਠੀ ਤੋਂ ਇਲਾਵਾ ਮਹਿੰਗੀਆਂ-ਮਹਿੰਗੀਆਂ ਗੱਡੀਆਂ ਤੇ ਘੜੀਆਂ ਆਦਿ ਹੋਣ ਦੀਆਂ ਖ਼ਬਰਾਂ ਚਲਦੀਆਂ ਰਹੀਆਂ। ਜਿਸਦੀ ਭਿਣਕ ਵਿਜੀਲੈਂਸ ਨੂੰ ਵੀ ਪੈ ਗਈ। 

ਇਸ ਦੀ ਜਾਂਚ ਲਈ ਵਿਜੀਲੈਂਸ ਨੇ ਅਮਨਦੀਪ ਕੌਰ ਨੂੰ ਗਾਇਕਾ ਅਫ਼ਸਾਨਾ ਖਾਨ ਦੇ ਘਰੋਂ ਆਪਣੀ ਹਿਰਾਸਤ ਵਿਚ ਲੈ ਲਿਆ ਤੇ ਜਾਂਚ ਕਰ ਰਹੀ ਹੈ ਕਿ ਉਸ ਕੋਲ ਵਸੀਲਿਆਂ ਤੋਂ ਵੱਧ ਜਾਇਦਾਦ ਕਿਵੇਂ ਆ ਗਈ। ਇਸ ਜਾਂਚ ਵਿਚੋਂ ਕੀ ਨਿਕਲਦਾ ਹੈ ਇਹ ਤਾਂ ਭਵਿੱਖ ਦੇ ਗਰਭ ਵਿਚ ਹੈ। ਪਰ ਇੱਕ ਵਾਰ ਅਮਨਦੀਪ ਕੌਰ ਮੁੜ ਕਾਨੂੰਨ ਦੇ ਸ਼ਿਕੰਜੇ ਵਿਚ ਆ ਗਈ ਹੈ।