ਆਲ ਪੰਜਾਬ ਟੈਕਸੀ ਯੂਨੀਅਨ ਸੰਘਰਸ਼ ਕਮੇਟੀ ਵਲੋਂ ਹਿਮਾਚਲ ਦੇ ਮੁੱਖ ਮੰਤਰੀ ਨਾਲ ਮੁਲਾਕਾਤ
ਹਿਮਾਚਲ ਪ੍ਰਦੇਸ਼ ਦੀ ਸਰਕਾਰ ਵੱਲੋਂ ਟੈਕਸੀ ਸਟੇਟ ਟੈਕਸ 'ਚ ਕੀਤੇ ਭਾਰੀ ਵਾਧੇ ਖਿਲਾਫ਼ ਲਏ ਗਏ ਫ਼ੈਸਲੇ ਤਹਿਤ ਅੱਜ ਆਲ ਪੰਜਾਬ ਟੈਕਸੀ ਯੂਨੀਅਨ........
ਖੰਨਾ : ਹਿਮਾਚਲ ਪ੍ਰਦੇਸ਼ ਦੀ ਸਰਕਾਰ ਵੱਲੋਂ ਟੈਕਸੀ ਸਟੇਟ ਟੈਕਸ 'ਚ ਕੀਤੇ ਭਾਰੀ ਵਾਧੇ ਖਿਲਾਫ਼ ਲਏ ਗਏ ਫ਼ੈਸਲੇ ਤਹਿਤ ਅੱਜ ਆਲ ਪੰਜਾਬ ਟੈਕਸੀ ਯੂਨੀਅਨ ਸੰਘਰਸ਼ ਕਮੇਟੀ ਵੱਲੋਂ ਹਿਮਾਚਲ ਪ੍ਰਦੇਸ਼ ਦੇ ਮੁੱਖ ਮੰਤਰੀ ਜੈ ਰਾਮ ਠਾਕੁਰ ਅਤੇ ਟ੍ਰਾਂਸਪੋਰਟ ਮੰਤਰੀ ਗੋਬਿੰਦ ਸਿੰਘ ਠਾਕੁਰ ਨਾਲ ਸ਼ਿਮਲਾ ਵਿਖੇ ਮੁਲਾਕਾਤ ਕੀਤੀ ਗਈ। ਇਸ ਸਬੰਧੀ ਜਾਣਕਾਰੀ ਦਿੰਦਿਆਂ ਸੰਘਰਸ਼ ਕਮੇਟੀ ਦੇ ਜਨਰਲ ਸਕੱਤਰ ਸੁਖਜੀਤ ਸਿੰਘ ਬੈਨੀਪਾਲ ਨੇ ਦੱਸਿਆ ਕਿ ਇਸ ਵਫ਼ਦ ਵਿਚ ਰਾਜਧਾਨੀ ਪਰਿਵਾਹਨ ਪੰਚਾਇਤ ਦਿੱਲੀ, ਅਜ਼ਾਦ ਟੈਕਸੀ ਯੂਨੀਅਨ ਪੰਜਾਬ, ਯੂਨਾਈਟਿਡ ਡਰਾਈਵਰ ਯੂਨੀਅਨ
ਪੰਜਾਬ ਤੋਂ ਇਲਾਵਾ ਅਜ਼ਾਦ ਟੈਕਸੀ ਯੂਨੀਅਨ ਹਿਮਾਚਲ ਪ੍ਰਦੇਸ਼, ਉੱਤਰ ਪ੍ਰਦੇਸ਼ ਟ੍ਰਾਂਸਪੋਰਟ ਟਰੈਵਲਜ਼ ਐਸੋਸ਼ੀਏਸ਼ਨ, ਰਾਜਧਾਨੀ ਡਰਾਈਵਰ ਯੂਨੀਅਨ ਦਿੱਲੀ, ਸੀ.ਆਰ.ਟ੍ਰਾਂਸਪੋਰਟ ਏਕਤਾ ਮੰਚ, ਟੈਕਸੀ ਅਪਰੇਟਰ ਯੂਨੀਅਨ ਪੰਜਾਬ ਅਤੇ ਹੋਰ ਕਈ ਜੱਥੇਬੰਦੀਆਂ ਦੇ ਨੁੰਮਾਇੰਦੇ ਸ਼ਾਮਲ ਸਨ। ਉਹਨਾਂ ਦੱਸਿਆ ਕਿ ਮੁੱਖ ਮੰਤਰੀ ਅਤੇ ਟ੍ਰਾਂਸਪੋਰਟ ਮੰਤਰੀ ਨੇ ਉਹਨਾਂ ਦੀਆਂ ਸਮੱਸਿਆਵਾਂ ਨੂੰ ਧਿਆਨ ਨਾਲ ਸੁਣਿਆ ਅਤੇ ਵਿਸਵਾਸ਼ ਦਿਵਾਇਆ ਕਿ ਵਧੇ ਹੋਏ ਟੈਕਸਾਂ ਤੇ ਅਜੇ ਰੋਕ ਲਾ ਦਿੱਤੀ ਜਾਵੇਗੀ ਅਤੇ ਅੱਗੇ ਤੋਂ ਉਪਰੋਕਤ ਟ੍ਰਾਂਸਪੋਰਟ ਜੱਥੇਬੰਦੀਆਂ ਨੂੰ ਨਾਲ ਲੈ ਕੇ ਅਗਲੀ ਨੀਤੀ ਤਹਿ ਕੀਤੀ ਜਾਵੇਗੀ।
ਇਸ ਵਫ਼ਦ ਵਿਚ ਸਰਵ ਸ੍ਰੀ ਮੁਰਲੀਧਰ ਯਾਦਵ, ਤੀਰਥਪਾਲ ਸਿੰਘ ਸੰਧੂ, ਸੁਖਜੀਤ ਸਿੰਘ ਬੈਨੀਪਾਲ, ਮਨੋਜ ਕੁਮਾਰ ਰਾਣਾ, ਇੰਦਰਜੀਤ ਸਿੰਘ ਦਿੱਲੀ, ਸਤਪਾਲ ਹਿਮਾਚਲ ਪ੍ਰਦੇਸ਼, ਮਨੋਜ ਤਿਵਾੜੀ, ਸੁਖਦਿਆਲ ਸਿੰਘ ਸੋਢੀ, ਸ਼ਾਮ ਸ਼ੁੰਦਰ, ਹਰਜੀਤ ਸਿੰਘ ਮੁਹਾਲੀ, ਸਮਸ਼ੇਰ ਸਿੰਘ ਮਾਂਗਟ, ਜੋਗਿੰਦਰ ਕੁਮਾਰ ਸੈਣੀ, ਬਾਜ ਸਿੰਘ, ਜੀਵਨ ਜੋਤ ਸਿੰਘ ਗਰੇਵਾਲ, ਬਲਵੰਤ ਸਿੰਘ ਭੁੱਲਰ, ਅਸ਼ਵਨੀ ਕੁਮਾਰ, ਬਲਵਿੰਦਰ ਸਿੰਘ, ਨਰਿੰਦਰ ਕੁਮਾਰ, ਜਸਵੰਤ ਸਿੰਘ ਧਾਮੀਂ, ਜਵਾਹਰ ਸਿੰਘ ਮੱਲਖ਼ੀ ਆਦਿ ਸ਼ਾਮਲ ਸਨ।