ਅਨੰਦ ਸਾਗਰ ਅਕੈਡਮੀ ਦੇ ਵਿਦਿਆਰਥੀਆਂ ਨੇ ਐਨ.ਸੀ.ਸੀ. ਕੈਂਪ 'ਚ 36 ਤਮਗ਼ੇ ਜਿੱਤੇ

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਪੰਜਾਬ

ਅਨੰਦ ਸਾਗਰ ਅਕੈਡਮੀ ਕੋਇਰ ਸਿੰਘ ਵਾਲਾ ਦੇ 25 ਵਿਦਿਆਰਥੀਆਂ ਨੇ ਰੋਪੜ ਵਿਖੇ ਲੱਗੇ ਐਨ.ਸੀ.ਸੀ. ਸਮੁੰਦਰੀ ਸੈਨਾ ਦੇ ਕੈਂਪ 'ਚ ਹਿੱਸਾ ਲਿਆ......

Anand Sagar Academy Students

ਸਮਾਧ ਭਾਈ : ਅਨੰਦ ਸਾਗਰ ਅਕੈਡਮੀ ਕੋਇਰ ਸਿੰਘ ਵਾਲਾ ਦੇ 25 ਵਿਦਿਆਰਥੀਆਂ ਨੇ ਰੋਪੜ ਵਿਖੇ ਲੱਗੇ ਐਨ.ਸੀ.ਸੀ. ਸਮੁੰਦਰੀ ਸੈਨਾ ਦੇ ਕੈਂਪ 'ਚ ਹਿੱਸਾ ਲਿਆ ਅਤੇ ਵਧੀਆ ਪ੍ਰਦਰਸ਼ਨ ਕਰਦਿਆਂ ਓਵਰਆਲ 36 ਮੈਡਲ ਹਾਸਲ ਕੀਤੇ। ਇਸ ਮੌਕੇ ਪ੍ਰਿੰਸੀਪਲ ਮੈਡਮ ਸੁਮਨ ਸ਼ਰਮਾ, ਡਾਇਰੈਕਟਰ ਸਰਵਪਾਲ ਸ਼ਰਮਾ, ਮੈਨੇਜਰ ਜਗਤਾਰ ਸਿੰਘ ਬਲਬੇੜਾ ਅਤੇ ਡੀ.ਪੀ. ਅਮਰੀਕ ਸਿੰਘ ਨੇ ਜਾਣਕਾਰੀ ਦਿੰਦਿਆਂ ਦਸਿਆ ਕਿ ਉਨ੍ਹਾਂ ਦੀ ਸੰਸਥਾਂ ਦੇ ਬੱਚਿਆਂ ਨੇ ਇਸ ਕੈਂਪ ਦੌਰਾਨ ਸਮੁੰਦਰੀ ਜਹਾਜ਼ਾਂ ਦੇ ਕਲ-ਪੁਰਜਿਆਂ ਬਾਰੇ,

ਰਾਈਫ਼ਲ ਨਿਸ਼ਾਨੇਬਾਜ਼ੀ, ਰੱਸਾਕਸ਼ੀ, ਰਿਲੇਅ ਰੇਸ ਆਦਿ ਵਰਗੇ ਹੋਰ ਬਹੁਤ ਸਖਤ ਕਾਰਜਾਂ ਦੀ ਟਰੇਨਿੰਗ ਹਾਸਲ ਕਰ ਕੇ ਅਪਣੀ ਸਰੀਰਕ ਫਿਟਨੈਸ ਅਤੇ ਦਿਮਾਗੀ ਯੋਗਤਾ ਦਾ ਪ੍ਰਮਾਣ ਲਿਆ। ਇਸ ਕੈਂਪ 'ਚ ਅਕੈਡਮੀ ਦੀ ਵਿਦਿਆਰਥਣ ਪੁਨੀਤ ਕੌਰ ਨੂੰ ਬੈਸਟ ਕੈਡਿਟ ਦਾ ਐਵਾਰਡ ਦੇ ਕੇ ਸਨਮਾਨਿਆ ਗਿਆ। ਇਸ ਤੋਂ ਇਲਾਵਾ ਵਿਦਿਆਰਥੀਆਂ ਲਈ ਖੇਡਾਂ ਅਤੇ ਸਭਿਆਚਾਰਕ ਗਤੀਵਿਧੀਆਂ ਵੀ ਕਰਵਾਈਆਂ ਗਈਆਂ ਸਨ।