ਸੀ.ਪੀ.ਆਈ. ਨੇ ਕੇਂਦਰ ਸਰਕਾਰ ਦਾ ਪੁਤਲਾ ਫੂਕਿਆ

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਪੰਜਾਬ

ਭਾਰਤੀ ਕਮਿਊਨਿਸਟ ਪਾਰਟੀ ਬਲਾਕ ਮਾਛੀਵਾੜਾ ਅਤੇ ਸਮਰਾਲਾ ਵਲੋਂ ਵੱਧ ਰਹੀਆਂ ਡੀਜ਼ਲ ਤੇ ਪੈਟਰੋਲ ਦੀਆਂ ਕੀਮਤਾਂ ਦੇ ਵਿਰੁੱਧ ਮੋਦੀ.....

People Protesting

ਮਾਛੀਵਾੜਾ ਸਾਹਿਬ: ਭਾਰਤੀ ਕਮਿਊਨਿਸਟ ਪਾਰਟੀ ਬਲਾਕ ਮਾਛੀਵਾੜਾ ਅਤੇ ਸਮਰਾਲਾ ਵਲੋਂ ਵੱਧ ਰਹੀਆਂ ਡੀਜ਼ਲ ਤੇ ਪੈਟਰੋਲ ਦੀਆਂ ਕੀਮਤਾਂ ਦੇ ਵਿਰੁੱਧ ਮੋਦੀ ਸਰਕਾਰ ਦਾ ਪੁਤਲਾ ਫੂਕ ਕੇ ਰੋਸ ਪ੍ਰਦਰਸ਼ਨ ਕੀਤਾ ਗਿਆ।  ਇਸ ਮੌਕੇ ਵੱਡੀ ਗਿਣਤੀ ਵਿਚ ਹਾਜ਼ਰ ਮੈਂਬਰਾਂ ਨੂੰ ਸੰਬੋਧਨ ਕਰਦੇ ਹੋਏ ਪਾਰਟੀ ਦੇ ਜਿਲ੍ਹਾ ਸਕੱਤਰ ਡੀ.ਪੀ ਮੌੜ, ਸਹਾਇਕ ਸਕੱਤਰ ਅਰੁਣ ਮਿੱਤਰਾ ਅਤੇ ਬਲਾਕ ਸਕੱਤਰ ਜਗਦੀਸ਼ ਰਾਏ ਬੌਬੀ ਨੇ ਦੱਸਿਆ ਕਿ 2014 ਵਿਚ ਸਰਕਾਰ ਦੇ ਸੱਤਾ 'ਚ ਆਉਣ ਤੋਂ ਪਹਿਲਾਂ ਪੈਟਰੋਲ ਦੀ ਕੀਮਤ 71 ਰੁਪਏ ਪ੍ਰਤੀ ਲੀਟਰ ਸੀ ਜਦੋ ਕਿ ਕੱਚੇ ਤੇਲ ਦੀ ਕੀਮਤ ਕੌਮਾਂਤਰੀ ਮੰਡੀ ਦੇ ਵਿਚ 135  ਡਾਲਰ ਪ੍ਰਤੀ ਬੈਰਲ ਸੀ

ਪਰ ਹੁਣ ਕੱਚੇ ਤੇਲ ਦਾ ਰੇਟ ਘਟ ਗਿਆ ਹੈ ਪਰ ਪੈਟਰੋਲ ਤੇ ਡੀਜ਼ਲ ਦੇ ਰੇਟ ਵਧਾ ਕੇ ਕੇਂਦਰ ਸਰਕਾਰ ਕੁੱਝ ਅਮੀਰ ਘਰਾਣਿਆਂ ਨੂੰ ਮਾਲਾਮਾਲ ਕਰ ਰਹੀ ਹੈ। ਪੈਟਰੋਲੀਅਮ ਪਦਾਰਥਾਂ ਦੇ ਵਾਧੇ ਕਾਰਨ ਦੇਸ਼ ਵਿਚ ਮਹਿੰਗਾਈ ਵੀ ਵਧਦੀ ਜਾ ਰਹੀ ਹੈ। ਇਸ ਮੌਕੇ ਨੌਜਵਾਨ ਭਾਰਤ ਸਭਾ ਦੇ ਪ੍ਰਧਾਨ ਅਰਵਿੰਦ ਕੁਮਾਰ ਸੋਨੂੰ, ਸਟੂਡੈਂਟ ਫੈਡਰੇਸ਼ਨ ਦੇ ਕਨਵੀਨਰ ਦੀਪਕ ਕੁਮਾਰ, ਗੁਰਦੀਪ ਸਿੰਘ ਚੌਹਾਨ, ਬੀਬੀ ਰਵੀਕਾਂਤਾ, ਸਾਧਵੀ ਰਾਣੀ, ਸਰਬਜੀਤ ਕੌਰ, ਜਸਵਿੰਦਰ ਕੌਰ ਜੀਵਨ, ਸ਼ੁਸ਼ਮਾ ਰਾਣੀ,

ਕਾਮਰੇਡ ਰਜਿੰਦਰ ਕੁਮਾਰ, ਕਾਮਰੇਡ ਸੁਖਵਿੰਦਰ ਸਿੰਘ ਲਾਲੀ, ਕਾਮਰੇਡ ਕਸ਼ਮੀਰਾ ਸਿੰਘ, ਕਾਮਰੇਡ ਕੇਸਰ ਸਿੰਘ, ਕਾਮਰੇਡ ਜਸਵੰਤ ਸਿੰਘ, ਕਾਮਰੇਡ ਨਿਰਮਲ ਸਿੰਘ, ਕਾਮਰੇਡ ਸ਼ਿੰਗਾਰਾ ਸਿੰਘ, ਕਾਮਰੇਡ ਰੂਪਾ, ਕਾਮਰੇਡ ਛੋਟੂ, ਕਾਮਰੇਡ ਮਨਜੀਤ ਸਿੰਘ, ਕਾਮਰੇਡ ਧਰਮਵੀਰ ਧੰਮਾ, ਕਾਮਰੇਡ ਸਵਿੰਦਰ ਲੱਕੀ, ਕਾਮਰੇਡ ਰਘੂ ਕੁਮਾਰ, ਕਾਮਰੇਡ ਲਖਵੀਰ ਸਿੰਘ ਲੱਖਾ, ਹਰਸ਼ ਕੁਮਾਰ ਆਦਿ ਮੌਜ਼ੂਦ ਸਨ।