ਖਿਡਾਰੀਆਂ ਨੇ ਵੱਖ-ਵੱਖ ਪਿੰਡਾਂ 'ਚ ਲਗਾਏ ਬੂਟੇ

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਪੰਜਾਬ

ਮਿਸ਼ਨ ਤੰੰਦਰੁਸਤ ਪੰਜਾਬ ਅਧੀਨ ਜਿਲ੍ਹਾ ਖੇਡ ਅਫਸਰ, ਮੋਗਾ ਦੇ ਦਿਸ਼ਾ-ਨਿਰਦੇਸ਼ਾਂ ਅਨੁਸਾਰ ਫੁੱਟਬਾਲ.....

Players Planted Tree

ਮੋਗਾ : ਮਿਸ਼ਨ ਤੰੰਦਰੁਸਤ ਪੰਜਾਬ ਅਧੀਨ ਜਿਲ੍ਹਾ ਖੇਡ ਅਫਸਰ, ਮੋਗਾ ਦੇ ਦਿਸ਼ਾ-ਨਿਰਦੇਸ਼ਾਂ ਅਨੁਸਾਰ ਫੁੱਟਬਾਲ ਸਬ ਸੈਟਰ ਕੋਕਰੀ ਕਲਾਂ ਦੇ ਖਿਡਾਰੀਆਂ ਨੇ ਪਿੰਡ ਦੀ ਸਾਂਝੀ ਜਗ੍ਹਾ ਅਤੇ ਸਕੂਲ ਵਿੱਚ ਵਾਤਾਵਰਨ ਦੀ ਸ਼ੁੱਧਤਾ ਲਈ ਹਰਦੀਪ ਸਿੰਘ, ਕੋਚ ਦੀ ਅਗਵਾਈ ਹੇਠ ਲੱਗਭੱਗ 150 ਦੇ ਕਰੀਬ ਦਰੱਖਤ ਲਗਾਏ। ਇਸ ਤਰ੍ਹਾਂ ਬਾਕਸਿੰਗ ਸਬ ਸੈਟਰ ਡੇਰਾ ਬਾਬਾ ਕੌਲ ਦਾਸ ਸਮਾਲਸਰ ਮੋਗਾ ਦੇ ਖਿਡਾਰੀਆਂ ਨੇ ਮਹੰਤ ਰਾਜਾਕ ਮੁਨੀ ਦੀ ਅਗਵਾਈ ਹੇਠ ਪਿੰਡ ਦੀ ਸਾਂਝੀ ਜਗ੍ਹਾ ਅਤੇ ਵਿਹਲੀ  ਪਈ ਜਗ੍ਹਾ ਤੇ ਤਕਰੀਬਨ 250 ਦੇ ਲੱਗਭੱਗ ਦਰੱਖਤ ਲਗਾਏ ਗਏ।

ਇਸੇ ਮਿਸ਼ਨ ਅਨੁਸਾਰ ਜਿਲ੍ਹਾ ਖੇਡ ਅਫ਼ਸਰ ਸ. ਬਲਵੰਤ ਸਿੰਘ ਦੀ ਪ੍ਰੇਰਨਾ ਸਦਕਾ ਨੌਜਵਾਨਾਂ ਵੱਲੋ ਕੁਲਦੀਪ ਸਿੰਘ ਦੀ ਅਗਵਾਈ ਹੇਠ ਪਿੰਡ ਰੌਤਾਂ ਵਿਖੇ ਪਿੰਡ ਦੀਆਂ ਸਾਂਝੀਆਂ ਥਾਵਾਂ ਤੇ ਲੱਗਭਗ 150 ਦੇ ਕਰੀਬ ਦਰੱਖਤ ਅਤੇ ਫਲਦਾਰ ਬੂਟੇ ਲਾਏ ਗਏ। ਇਸ ਸਬੰਧੀ ਜਾਣਕਾਰੀ ਦਿੰਦਿਆਂ ਕਿਹਾ ਖੇਡ ਅਫ਼ਸਰ ਬਲਵੰਤ ਸਿੰਘ ਨੇ ਦੱਸਿਆ ਕਿ ਵਾਤਾਵਰਨ ਦੀ ਸੁੱਧਤਾ ਲਈ ਸਾਨੂੰ ਵੱਧ ਤੋ ਵੱਧ ਦਰੱਖਤ ਲਗਾਉਣੇ ਚਾਹੀਦੇ ਹਨ। 

ਉਨ੍ਹਾਂ ਕਿਹਾ ਕਿ ਰੁੱਖ ਲਗਾਉਣ ਨਾਲ ਜਿੱਥੇ ਸਾਡਾ ਚੌਗਿਰਦਾ ਹਰਾ ਭਰਾ ਹੁੰਦਾ ਹੈ, ਉਥੇ ਸਾਨੂੰ ਪ੍ਰਦੂਸ਼ਣ ਤੋ ਵੀ ਨਿਜਾਤ ਮਿਲਦੀ ਹੈ। ਉਨ੍ਹਾਂ ਕਿਹਾ ਕਿ ਪੰਜਾਬ ਸਰਕਾਰ ਦੇ ਇਸ ਨਿਵੇਕਲੇ ਮਿਸ਼ਨ ਦੀ ਸਫਲਤਾ ਲਈ ਸਾਨੂੰ ਵੱਧ ਤੋ ਵੱਧ ਰੁੱਖ ਲਗਾ ਕੇ ਤੰਦਰੁਸਤ ਸਮਾਜ ਦੀ ਸਿਰਜਨਾ ਲਈ ਅੱਗੇ ਆਉਣਾ ਚਾਹੀਦਾ ਹੈ। ਉਪਰੋਕਤ ਸਥਾਨਾਂ ਤੇ ਦਰੱਖਤ ਲਾਉਣ ਦੇ ਇਲਾਵਾ ਇਨ੍ਹਾਂ ਦੀ ਸਾਂਭ ਸੰਭਾਲ ਵਾਸਤੇ ਵੀ ਇਸ ਜਾਣਕਾਰੀ ਜਿਲ੍ਹਾ ਖੇਡ ਅਫ਼ਸਰ ਸ. ਬਲਵੰਤ ਸਿੰਘ ਜੀ ਵੱਲੋ ਪ੍ਰੈਸ ਨੂੰ ਰਿਲੀਜ ਕੀਤੀ ਗਈ।