ਦਿੱਲੀ ਹਵਾਈ ਅੱਡੇ ਲਈ ਚੱਲਣਗੀਆਂ ਪੀ.ਆਰ.ਟੀ.ਸੀ. ਦੀਆਂ ਬਸਾਂ : ਐਮ.ਡੀ.
ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਵਲੋਂ ਰਾਜ ਦੇ ਲੋਕਾਂ ਨੂੰ ਬਿਹਤਰ ਅਤੇ ਆਰਾਮਦਾਇਕ ਸਫ਼ਰ ਸਹੂਲਤਾਂ ਮੁਹਈਆ ਕਰਵਾਉਣ ਦੇ......
ਪਟਿਆਲਾ : ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਵਲੋਂ ਰਾਜ ਦੇ ਲੋਕਾਂ ਨੂੰ ਬਿਹਤਰ ਅਤੇ ਆਰਾਮਦਾਇਕ ਸਫ਼ਰ ਸਹੂਲਤਾਂ ਮੁਹਈਆ ਕਰਵਾਉਣ ਦੇ ਮਕਸਦ ਨਾਲ ਲੋਕਾਂ ਨਾਲ ਕੀਤੇ ਵਾਅਦੇ ਤਹਿਤ ਪੀ.ਆਰ.ਟੀ.ਸੀ. ਵਲੋਂ ਪੰਜਾਬ ਦੇ ਪੰਜ ਵੱਡੇ ਸ਼ਹਿਰਾਂ ਪਟਿਆਲਾ, ਹੁਸ਼ਿਆਰਪੁਰ, ਜਲੰਧਰ, ਅੰਮ੍ਰਿਤਸਰ ਅਤੇ ਲੁਧਿਆਣਾ ਤੋਂ ਸਿੱਧੇ ਇੰਦਰਾ ਗਾਂਧੀ ਇੰਟਰਨੈਸ਼ਨਲ ਹਵਾਈ ਅੱਡੇ ਤਕ 1 ਜੁਲਾਈ 2018 ਤੋਂ ਪਹਿਲੀ ਵਾਰ ਕੁੱਲ 7 ਟਾਈਮ ਚਲਾਏ ਜਾ ਰਹੇ ਹਨ। ਇਸ ਬਾਰੇ ਜਾਣਕਾਰੀ ਦਿੰਦਿਆ ਪੀ.ਆਰ.ਟੀ.ਸੀ ਦੇ ਐਮ.ਡੀ ਸ਼੍ਰੀ ਮਨਜੀਤ ਸਿੰਘ ਨਾਰੰਗ ਨੇ ਦਸਿਆ ਕਿ ਇਹ ਏ.ਸੀ. ਬਸਾਂ ਯਾਤਰੀਆਂ ਨੂੰ ਸਿੱਧਾ ਟਰਮੀਨਲ 3 'ਤੇ
ਪਹੁੰਚਾਉਣਗੀਆਂ ਅਤੇ ਇਨ੍ਹਾਂ ਦੀ ਬੁਕਿੰਗ ਵੈਬਸਾਈਟ 'ਤੇ ਵੀ ਕਰਵਾਈ ਜਾ ਸਕਦੀ ਹੈ। ਇਸ ਬੱਸ ਸਰਵਿਸ ਦੇ ਸ਼ੁਰੂ ਹੋਣ ਨਾਲ ਪੰਜਾਬ ਦੇ ਲੋਕਾਂ ਨੂੰ ਹਵਾਈ ਅੱਡੇ 'ਤੇ ਜਾਣ ਵਿਚ ਕਾਫ਼ੀ ਸੁਵਿਧਾ ਹੋ ਜਾਵੇਗੀ। ਐਮ.ਡੀ. ਨੇ ਦਸਿਆ ਕਿ ਪਟਿਆਲਾ ਤੋਂ ਬੱਸ ਸ਼ਾਮ 4 ਵਜੇ ਚੱਲ ਕੇ ਰਾਤ 10:30 ਵਜੇ ਅੰਤਰ-ਰਾਸ਼ਟਰੀ ਹਵਾਈ ਅੱਡੇ 'ਤੇ ਪਹੁੰਚੇਗੀ ਅਤੇ ਉਥੋਂ ਸਵੇਰੇ 6 ਵਜੇ ਚੱਲ ਕੇ ਪਹਿਲਾ 7:30 ਵਜੇ ਆਈ.ਐਸ.ਬੀ.ਟੀ ਪਹੁੰਚੇਗੀ ਅਤੇ 8:15 ਵਜੇ ਪਟਿਆਲਾ ਲਈ ਚੱਲੇਗੀ। ਉਨ੍ਹਾਂ ਦਸਿਆ ਕਿ ਇਕ ਬੱਸ ਦੁਪਹਿਰੇ 12:40 ਵਜੇ ਚੱਲ ਕੇ ਸ਼ਾਮ 5:10 ਵਜੇ ਹਵਾਈ ਅੱਡੇ 'ਤੇ ਪਹੁੰਚੇਗੀ ਅਤੇ ਉਥੋਂ ਰਾਤ 8 ਵਜੇ ਚੱਲਕੇ 9:30 ਵਜੇ ਆਈ.ਐਸ.ਬੀ.ਟੀ ਵਿਖੇ ਅਤੇ ਉਥੋਂ 10
ਵਜੇ ਪਟਿਆਲਾ ਲਈ ਚੱਲੇਗੀ। ਉਨ੍ਹਾਂ ਦਸਿਆ ਹਵਾਈ ਅੱਡੇ ਤੋਂ ਕਿਰਾਇਆ 750 ਰੁਪਏ ਹੋਵੇਗਾ ਜਦਕਿ ਬੱਸ ਸਟੈਂਡ ਤੋਂ 585 ਰੁਪਏ ਹੋਵੇਗਾ। ਸ਼੍ਰੀ ਨਾਰੰਗ ਨੇ ਦੱਸਿਆ ਕਿ ਹੁਸ਼ਿਆਰਪੁਰ ਤੋਂ ਦੁਪਹਿਰੇ 12:30 ਵਜੇ ਚੱਲਕੇ ਦੁਪਹਿਰੇ 3 ਵਜੇ ਲੁਧਿਆਣਾ ਅਤੇ ਰਾਤ 10:30 ਵਜੇ ਹਵਾਈ ਅੱਡੇ 'ਤੇ ਪਹੁੰਚੇਗੀ ਅਤੇ ਉਥੋਂ 11:10 ਤੇ ਚੱਲਕੇ 12 ਵਜੇ ਆਈ.ਐਸ.ਬੀ.ਟੀ ਅਤੇ 12:40 ਵਜੇ ਹੁਸ਼ਿਆਰਪੁਰ ਲਈ ਰਵਾਨਾ ਹੋਵੇਗੀ ਜੋ ਸਵੇਰੇ 8:15 ਵਜੇ ਹੁਸ਼ਿਆਰਪੁਰ ਪਹੁੰਚੇਗੀ। ਉਨ੍ਹਾਂ ਦੱਸਿਆ ਹਵਾਈ ਅੱਡੇ ਤੋਂ ਕਿਰਾਇਆ 1070 ਰੁਪਏ ਹੋਵੇਗਾ ਜਦਕਿ ਬੱਸ ਸਟੈਂਡ ਤੋਂ 915 ਰੁਪਏ ਹੋਵੇਗਾ। ਐਮ.ਡੀ ਨੇ ਦੱਸਿਆ ਕਿ ਜਲੰਧਰ ਤੋਂ ਸ਼ਾਮ 7 ਵਜੇ ਚੱਲਕੇ 8:50 'ਤੇ ਲੁਧਿਆਣਾ ਅਤੇ
ਸਵੇਰੇ 3:30 ਵਜੇ ਹਵਾਈ ਅੱਡੇ 'ਤੇ ਪਹੁੰਚੇਗੀ ਅਤੇ ਹਵਾਈ ਅੱਡੇ ਤੋਂ ਸਵੇਰੇ 4:30 ਵਜੇ ਚੱਲਕੇ ਦਿੱਲੀ ਬੱਸ ਅੱਡੇ ਅਤੇ ਲੁਧਿਆਣਾ ਹੁੰਦੇ ਹੋਏ ਦੁਪਹਿਰੇ 1:30 ਵਜੇ ਜਲੰਧਰ ਪਹੁੰਚੇਗੀ। ਉਨ੍ਹਾਂ ਦੱਸਿਆ ਹਵਾਈ ਅੱਡੇ ਤੋਂ ਕਿਰਾਇਆ 1040 ਰੁਪਏ ਹੋਵੇਗਾ ਜਦਕਿ ਬੱਸ ਸਟੈਂਡ ਤੋਂ 885 ਰੁਪਏ ਹੋਵੇਗਾ। ਸ਼੍ਰੀ ਨਾਰੰਗ ਨੇ ਦੱਸਿਆ ਕਿ ਲੁਧਿਆਣਾ ਤੋਂ ਸਵੇਰੇ 6:45 ਵਜੇ ਬੱਸ ਚੱਲਕੇ ਦੁਪਹਿਰੇ 2 ਵਜੇ ਹਵਾਈ ਅੱਡੇ 'ਤੇ ਪਹੁੰਚੇਗੀ ਅਤੇ ਉਥੋਂ ਸ਼ਾਮ 5 ਵਜੇ ਚੱਲਕੇ ਆਈ.ਐਸ.ਬੀ.ਟੀ. ਤੋਂ ਲੁਧਿਆਣਾ, ਜਲੰਧਰ ਹੁੰਦੇ ਹੋਏ ਸਵੇਰੇ 5 ਵਜੇ ਅੰਮ੍ਰਿਤਸਰ ਸਾਹਿਬ ਪਹੁੰਚੇਗੀ। ਉਨ੍ਹਾਂ ਦੱਸਿਆ ਕਿ ਇਕ ਆਈ.ਐਸ.ਬੀ.ਟੀ ਤੋਂ ਸ਼ਾਮ 5:30 ਵਜੇ ਚੱਲਕੇ ਸਵੇਰੇ 5 ਵਜੇ ਅੰਮ੍ਰਿਤਸਰ
ਸਾਹਿਬ ਪਹੁੰਚੇਗੀ ਅਤੇ ਅੰਮ੍ਰਿਤਸਰ ਸਾਹਿਬ ਤੋਂ 3:45 ਵਜੇ ਚੱਲਕੇ ਆਈ.ਐਸ.ਬੀ.ਟੀ. ਵਿਖੇ ਰਾਤ 2 ਵਜੇ ਪਹੁੰਚੇਗੀ ਅਤੇ ਆਈ.ਐਸ.ਬੀ.ਟੀ. ਤੋ ਸ਼ਾਮ 4:40 ਵਜੇ ਚੱਲਕੇ ਜਲੰਧਰ ਰਾਤ 12:30 ਵਜੇ ਪਹੁੰਚੇਗੀ। ਉਨ੍ਹਾਂ ਦੱਸਿਆ ਹਵਾਈ ਅੱਡੇ ਤੋਂ ਅੰਮ੍ਰਿਤਸਰ ਸਾਹਿਬ ਦਾ ਕਰਾਇਆ 1230 ਰੁਪਏ ਅਤੇ ਆਈ.ਐਸ.ਬੀ.ਟੀ ਤੋਂ ਅੰਮ੍ਰਿਤਸਰ ਸਾਹਿਬ ਦਾ ਕਰਾਇਆ 1075 ਰੁਪਏ ਅਤੇ ਜਲੰਧਰ ਤੋਂ ਆਈ.ਐਸ.ਬੀ.ਟੀ ਦਾ ਕਰਾਇਆ 885 ਰੁਪਏ ਹੋਵੇਗਾ। ਐਮ.ਡੀ ਨੇ ਦੱਸਿਆ ਕਿ ਇਕ ਬੱਸ ਸਵੇਰੇ 8:20 ਤੇ ਜਲੰਧਰ ਅਤੇ 10 ਵਜੇ ਲੁਧਿਆਣਾ ਅਤੇ 4:45 'ਤੇ ਹਵਾਈ ਅੱਡੇ ਪਹੁੰਚੇਗੀ ਅਤੇ ਉਥੋਂ ਰਾਤ 9:10 ਵਜੇ ਚੱਲਕੇ ਸਵੇਰੇ 5:30 ਲੁਧਿਆਣਾ ਪਹੁੰਚੇਗੀ।
ਉਨ੍ਹਾਂ ਦਸਿਆ ਕਪੂਰਥਲਾ ਤੋਂ ਸ਼ਾਮ 6:40 ਵਜੇ ਚੱਲਕੇ ਲੁਧਿਆਣਾ ਹੁੰਦੇ ਹੋਏ ਸਵੇਰੇ 3:50 ਵਜੇ ਹਵਾਈ ਅੱਡੇ ਪਹੁੰਚੇਗੀ ਅਤੇ ਆਈ.ਐਸ.ਬੀ.ਟੀ ਤੋਂ 9:05 ਤੇ ਚੱਲਕੇ ਲੁਧਿਆਣਾ, ਜਲੰਧਰ ਹੁੰਦੇ ਹੋਏ ਸ਼ਾਮ 5:30 ਵਜੇ ਅੰਮ੍ਰਿਤਸਰ ਸਾਹਿਬ ਪਹੁੰਚੇਗੀ। ਉਨ੍ਹਾਂ ਦਸਿਆ ਕਿ ਜਲੰਧਰ ਤੋਂ ਹਵਾਈ ਅੱਡੇ ਦਾ ਕਰਾਇਆ 1040 ਰੁਪਏ ਹੋਵੇਗਾ।
ਸ਼੍ਰੀ ਨਾਰੰਗ ਨੇ ਦੱਸਿਆ ਕਿ ਅੰਮ੍ਰਿਤਸਰ ਸਾਹਿਬ ਤੋਂ ਇਕ ਬੱਸ ਰਾਤ 10 ਵਜੇ ਚੱਲਕੇ 12 ਵਜੇ ਜਲੰਧਰ 1:30 ਵਜੇ ਲੁਧਿਆਣਾ ਅਤੇ ਸਵੇਰੇ 8:30 ਵਜੇ ਹਵਾਈ ਅੱਡੇ ਪਹੁੰਚੇਗੀ। ਉਨ੍ਹਾਂ ਦੱਸਿਆ ਕਿ ਉਥੋਂ ਸਵੇਰੇ 9:30 ਵਜੇ ਚੱਲਕੇ ਸ਼ਾਮ 5:15 ਵਜੇ ਜਲੰਧਰ ਪਹੁੰਚੇਗੀ। ਉਨ੍ਹਾਂ ਦੱਸਿਆ ਕਿ ਅੰਮ੍ਰਿਤਸਰ ਸਾਹਿਬ ਤੋਂ ਕਰਾਇਆ 1040 ਰੁਪਏ ਹੋਵੇਗਾ।