ਮਹਿੰਦਰਪਾਲ ਬਿੱਟੂ ਤੋਂ ਡੇਰਾ ਪ੍ਰੇਮੀਆਂ ਦੇ ਲਿੰਕ ਦਾ ਸੁਰਾਗ ਮਿਲਣ ਦੀ ਉਮੀਦ ਸੀ: ਕੁੰਵਰ ਵਿਜੇ

ਏਜੰਸੀ

ਖ਼ਬਰਾਂ, ਪੰਜਾਬ

ਜੇਲ੍ਹ ਵਿਚ ਬੰਦ ਡੇਰਾ ਪ੍ਰੇਮੀਆਂ ਦੀ ਜਾਨ ਨੂੰ ਖਤਰੇ ਦੀ ਸੂਹ ਭਾਵੇਂ ਪ੍ਰਸਾਸ਼ਨ ਨੂੰ ਪਹਿਲਾਂ ਤੋਂ ਹੀ ਸੀ...

Kunwar Vijay Partap Singh

ਚੰਡੀਗੜ੍ਹ: ਜੇਲ੍ਹ ਵਿਚ ਬੰਦ ਡੇਰਾ ਪ੍ਰੇਮੀਆਂ ਦੀ ਜਾਨ ਨੂੰ ਖਤਰੇ ਦੀ ਸੂਹ ਭਾਵੇਂ ਪ੍ਰਸਾਸ਼ਨ ਨੂੰ ਪਹਿਲਾਂ ਤੋਂ ਹੀ ਸੀ ਪ੍ਰੰਤੂ ਹਮਲਾਵਰਾਂ ਨੇ ਮੌਕੇ ਦਾ ਫਾਇਦਾ ਲੈਂਦਿਆਂ ਮਹਿੰਦਰਪਾਲ ਬਿੱਟੂ ਨੂੰ ਆਪਣਾ ਸ਼ਿਕਾਰ ਬਣਾਉਂਦਿਆਂ ਮੌਤ ਦੇ ਘਾਟ ਉਤਾਰ ਦਿੱਤਾ। ਡੇਰਾ ਪ੍ਰੇਮੀਆਂ ਲਈ ਬਣਾਏ ਵਿਸ਼ੇਸ਼ ਸੈਲ ਤੇ ਖਾਸ ਸੁਰੱਖਿਆ ਪ੍ਰਬੰਧਾਂ ਦੇ ਬਾਵਜੂਦ ਵਾਰਦਾਤ ਨੂੰ ਅੰਜਾਮ ਦੇਣਾ ਜੇਲ ਦੇ ਸੁਰੱਖਿਆ ਪ੍ਰਬੰਧਾਂ 'ਤੇ ਵੀ ਕਈ ਸਵਾਲ ਖੜੇ ਕਰਦਾ ਹੈ।

ਜਾਣਕਾਰੀ ਅਨੁਸਾਰ, ਨਾਭਾ ਦੀ ਨਵੀਂ ਜੇਲ੍ਹ 'ਚ ਬੇਅਦਬੀ ਮਾਮਲਿਆਂ ਨੂੰ ਲੈ ਕੇ ਮਹਿੰਦਰਪਾਲ ਬਿੱਟੂ ਤੋਂ ਇਲਾਵਾ 6 ਹੋਰ ਵੀ ਡੇਰਾ ਪ੍ਰੇਮੀ ਬੰਦ ਹਨ। ਡੇਰਾ ਪ੍ਰੇਮੀਆਂ ਦੀ ਜਾਨ ਨੂੰ ਖਤਰੇ ਦੇ ਖਦਸ਼ੇ ਦਾ ਸੂਚਨਾ ਖੁਦ ਜੇਲ੍ਹ ਪ੍ਰਸਾਸ਼ਨ ਨੂੰ ਪਿਛਲੇ ਚਾਰ ਮਹੀਨੇ ਤੋਂ ਸੀ। ਇੱਥੇ ਦੱਸਣ ਯੋਗ ਹੈ ਕਿ ਬਰਗਾੜੀ ਤੇ ਬਹਿਬਲ ਕਲਾਂ ਕਾਂਡ ਤੇ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਬੇਅਦਬੀ ਮਾਮਲਿਆਂ ਦੀ ਜਾਂਚ, ਵਿਸ਼ੇਸ਼ ਜਾਂਚ ਟੀਮ ਐਸਆਈਟੀ ਦੇ ਸੀਨੀਅਰ ਮੈਂਬਰ ਕੁੰਬਰ ਵਿਜੇ ਪ੍ਰਤਾਪ ਸਿੰਘ ਦਾ ਮਹਿੰਦਰਪਾਲ ਬਿੱਟੂ ਦੇ ਕਤਲ ‘ਤੇ ਵੱਡੇ ਬਿਆਨ ਸਾਹਮਣੇ ਆਇਆ ਹੈ।

ਕੁੰਵਰ ਵਿਜੇ ਪ੍ਰਤਾਪ ਨੇ ਬਿੱਟੂ ਤੋਂ ਜਲਦ ਹੀ ਪੁਛਗਿਛ ਕੀਤੀ ਜਾਣੀ ਸੀ। ਉਨ੍ਹਾਂ ਕਿਹਾ ਕਿ ਉਨ੍ਹਾਂ ਨੂੰ ਡੇਰਾ ਪ੍ਰੇਮੀਆਂ ਦੇ ਲਿੰਕ ਦਾ ਸੁਰਾਗ ਮਿਲਣ ਦੀ ਉਮੀਦ ਸੀ। ਰਾਮ ਰਹੀਮ ਤੋਂ ਪੁਛਗਿਛ ਦੀ ਇਜਾਜ਼ਤ ਮਿਲ ਚੁੱਕੀ ਹੈ। ਉਨ੍ਹਾਂ ਕਿਹਾ ਕਿ ਹੁਣ ਬਿੱਟੂ ਦੇ ਕਤਲ ਕਾਰਨ ਜਾਂਚ ਪ੍ਰਭਾਵਿਤ ਹੋ ਸਕਦੀ ਹੈ।