ਜ਼ਿਲ੍ਹਾ ਕਾਂਗਰਸ ਕਮੇਟੀ ਨੇ ਗਲਵਾਨ ਘਾਟੀ ਦੇ ਸ਼ਹੀਦਾਂ ਨੂੰ ਦਿਤੀ ਸ਼ਰਧਾਂਜਲੀ

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਪੰਜਾਬ

ਜ਼ਿਲ੍ਹਾ ਕਾਂਗਰਸ ਕਮੇਟੀ ਨੇ ਗਲਵਾਨ ਘਾਟੀ ਦੇ ਸ਼ਹੀਦਾਂ ਨੂੰ ਦਿਤੀ ਸ਼ਰਧਾਂਜਲੀ

1

ਫ਼ਾਜ਼ਿਲਕਾ, 26 ਜੂਨ (ਅਨੇਜਾ): ਗਲਵਾਨ ਘਾਟੀ 'ਚ ਸ਼ਹੀਦ ਹੋਏ ਸੈਨਾ ਦੇ ਜਵਾਨਾਂ ਨੂੰ ਆਸਫ਼ਵਾਲਾ ਸ਼ਹੀਦੀ ਸਮਾਰਕ 'ਤੇ ਜ਼ਿਲ੍ਹਾ ਕਾਂਗਰਸ ਕਮੇਟੀ ਵਲੋਂ ਸ਼ਰਧਾਂਜਲੀ ਦਿਤੀ ਗਈ। ਇਸ ਮੌਕੇ ਜ਼ਿਲ੍ਹਾ ਕਾਂਗਰਸ ਕਮੇਟੀ ਦੇ ਸਾਬਕਾ ਪ੍ਰਧਾਨ ਰੰਜਮ ਕਾਮਰਾ ਨੇ ਦਸਿਆ ਕਿ ਆਲ ਇੰਡੀਆ ਕਾਂਗਰਸ ਕਮੇਟੀ ਸੋਨੀਆ ਗਾਂਧੀ, ਪੰਜਾਬ ਪ੍ਰਦੇਸ਼ ਕਾਂਗਰਸ ਕਮੇਟੀ ਦੇ ਪ੍ਰਧਾਨ ਸੁਨੀਲ ਜਾਖੜ ਅਤੇ ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦੇ ਦਿਸ਼ਾ ਨਿਰਦੇਸ਼ਾਂ ਅਨੁਸਾਰ ਚੀਨ ਦੀ ਕਾਇਰਤਾ ਪੂਰਨ ਦੌਰਾਨ ਸ਼ਹੀਦ ਹੋਏ ਜਵਾਨਾ ਨੂੰ ਯਾਦ ਕਰਦਿਆਂ ਸ਼ਹੀਦਾਂ ਨੂੰ ਨਮਨ ਕੀਤਾ ਗਿਆ ਹੈ।


  ਉਨ੍ਹਾਂ ਕਿਹਾ ਕਿ ਕਾਂਗਰਸ ਪਾਰਟੀ ਸ਼ਹੀਦ ਪਰਵਾਰਾਂ ਦੇ ਨਾਲ ਮੋਢਾ ਨਾਲ ਮੋਢਾ ਜੋੜ ਕੇ ਖੜੀ ਹੈ ਅਤੇ ਉਨ੍ਹਾਂ ਦੀ ਹਰ ਸੰਭਵ ਮਦਦ ਲਈ ਤਿਆਰ ਹੈ। ਉਨ੍ਹਾਂ ਕਿਹਾ ਕਿ ਭਾਰਤੀ ਸੈਨਾ ਹਰ ਤਰ੍ਹਾਂ ਦੇ ਵੈਰੀ ਦਾ ਟਾਕਰਾ ਕਰਨ ਦੇ ਸਮਰਥ ਹਨ ਅਤੇ ਸਾਨੂੰ ਦੇਸ਼ ਦੇ ਉਨ੍ਹਾਂ ਵੀਰ ਸਪੂਤਾਂ 'ਤੇ ਮਾਨ ਹੈ, ਪਰ ਅਫ਼ਸੋਸ ਹੈ ਕਿ ਦੇਸ਼ ਦੀ ਕੇਂਦਰ ਸਰਕਾਰ ਦੀ ਕਮਜ਼ੋਰ ਅਗਵਾਈ ਕਾਰਨ ਸੈਨਾ ਦੇ ਹੱਥ ਬੰਨੇ ਹੋਏ ਹਨ। ਉਨ੍ਹਾਂ ਮੋਦੀ ਸਰਕਾਰ ਨੂੰ ਸਵਾਲ ਕਰਦਿਆਂ ਕਿਹਾ ਕਿ ਇਸ ਤਰ੍ਹਾਂ ਦੇ ਹਾਲਾਤ ਕਿਉਂ ਪੈਦਾ ਹੋਏ ਕਿ ਚੀਨ ਦੇ ਸੈਨਿਕ ਸਾਡੀ ਧਰਤੀ 'ਤੇ ਆ ਕੇ ਸਾਡੇ ਸੈਨਿਕਾਂ ਨੂੰ ਸ਼ਹੀਦ ਕਰ ਗਏ। ਉਨ੍ਹਾਂ ਕਿਹਾ ਕਿ ਭਾਜਪਾ ਦੀ ਅਗਵਾਈ ਵਾਲੀ ਕੇਂਦਰ ਸਰਕਾਰ ਵਲੋਂ ਫ਼ੌਜੀ ਜਵਾਨਾਂ ਨੂੰ ਨਿਹੱਥੇ ਭੇਜਣ ਦਾ ਫ਼ੈਸਲਾ ਗ਼ਲਤ ਸੀ।


  ਇਸ ਮੌਕੇ ਡਾ. ਅਜੇ ਗਰੋਵਰ, ਵਿਜੈ ਸੱਭਰਵਾਲ, ਡਾ. ਕੇ.ਕੇ. ਸੇਠੀ, ਦੀਪਾ ਨਰੂਲਾ, ਖ਼ੁਸ਼ਹਾਲ ਸਿੰਘ ਗਾਗਨਕੇ, ਕ੍ਰਿਸ਼ਨ ਕਾਠਗੜ੍ਹ, ਹੈਪੀ ਕੰਬੋਜ਼, ਜਗਤਾਰ ਸਿੰਘ, ਯੂਥ ਕਾਂਗਰਸ ਦੇ ਬਲਾਕ ਪ੍ਰਧਾਨ ਤਜਿੰਦਰ ਕਾਲੜਾ, ਉਪ ਪ੍ਰਧਾਨ ਕੈਂਡੀ ਸ਼ਰਮਾ, ਗੋਲਡੀ ਸ਼ਰਮਾ, ਅਮਨ ਕਵਾਤੜਾ, ਰਾਜ ਕੁਮਾਰ, ਪ੍ਰਦੀਪ ਬਾਜਵਾ, ਕਰਨ ਕਾਮਰਾ, ਰਾਜੇਸ਼ ਗਰੋਵਰ, ਛਿੰਦਾ ਸਿੰਘ ਬੱਖੂ ਸ਼ਾਹ, ਕਰਨ ਫੁਟੇਲਾ, ਅੰਮ੍ਰਿਤਪਾਲ ਸਿੰਘ, ਪ੍ਰਿੰਸ ਖੇੜਾ, ਡਾ. ਜਸਵੰਤ ਸਿੰਘ ਆਦਿ ਕਾਂਗਰਸ ਵਰਕਰ ਹਾਜ਼ਰ ਸਨ।
 ਸਮਰਾਟ ਕੰਬੋਜ, ਮਨਦੀਪ ਸਿੰਘ, ਸ਼ੇਰ ਸਿੰਘ, ਅਭੀ, ਲੱਕੀ, ਸੌਰਵ ਕਾਮਰਾ, ਦੀਪ ਓਡੀਆਂ ਆਦਿ ਕਾਂਗਰਸ ਵਰਕਰ ਹਾਜ਼ਰ ਸਨ।