ਟੈਕਨੀਕਲ ਸਰਵਿਸਜ਼ਯੂਨੀਅਨਅਤੇਪੈਨਸ਼ਨਰਜ਼ਐਸੋਸੀਏਸ਼ਨਨੇਸਾਂਝੇਤੌਰਉਤੇਸਬ-ਅਰਬਨਡਵੀਜ਼ਨਦਫ਼ਤਰ ਸਾਹਮਣੇ ਦਿਤਾ ਧਰਨਾ

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਪੰਜਾਬ

ਟੈਕਨੀਕਲ ਸਰਵਿਸਜ਼ ਯੂਨੀਅਨ ਅਤੇ ਪੈਨਸ਼ਨਰਜ਼ ਐਸੋਸੀਏਸ਼ਨ ਨੇ ਸਾਂਝੇ ਤੌਰ ਉਤੇ ਸਬ-ਅਰਬਨ ਡਵੀਜ਼ਨ ਦਫ਼ਤਰ ਸਾਹਮਣੇ ਦਿਤਾ ਧਰਨਾ

1

ਫ਼ਿਰੋਜ਼ਪੁਰ, 26 ਜੂਨ (ਸੁਭਾਸ਼ ਕੱਕੜ):  ਜੁਆਇੰਟ ਫ਼ੌਰਮ ਪੀਐਸਈਬੀ ਸਟੇਟ ਕਮੇਟੀ ਦੇ ਸੱਦੇ ਉਤੇ ਟੈਕਨੀਕਲ ਸਰਵਿਸਜ਼ ਯੂਨੀਅਨ ਅਤੇ ਪੈਨਸ਼ਨਰਜ਼ ਐਸੋਸੀਏਸ਼ਨ ਫ਼ਿਰੋਜ਼ਪੁਰ ਦੇ ਸਾਥੀਆਂ ਨੇ ਸਾਂਝੇ ਤੌਰ ਉਤੇ ਸਬ ਅਰਬਨ ਡਵੀਜਨ ਦਫ਼ਤਰ ਦੇ ਸਾਹਮਣੇ ਧਰਨਾ ਦਿਤਾ। ਜਿਸ ਵਿਚ ਪੰਜਾਬ ਸਰਕਾਰ ਵਲੋਂ ਬਠਿੰਡਾ ਥਰਮਲ ਪਲਾਂਟ ਬੰਦ ਕਰ ਕੇ ਉਸ ਦੀ ਜ਼ਮੀਨ ਵੇਚਣ ਦੇ ਵਿਰੁਧ ਰੋਸ ਪ੍ਰਗਟ ਕੀਤਾ ਗਿਆ।  ਸਟੇਟ ਕਮੇਟੀ ਆਗੂ ਰਾਕੇਸ਼ ਸ਼ਰਮਾ, ਸਰਕਲ ਪ੍ਰਧਾਨ ਜਗਤਾਰ ਸਿੰਘ ਨੇ ਦਸਿਆ ਕਿ ਅੱਜ ਦੇ ਧਰਨੇ ਦੀ ਪ੍ਰਧਾਨਗੀ ਰਮਨਦੀਪ ਸਿੰਘ ਨੇ ਕੀਤੀ।


   ਅੱਜ ਦੇ ਧਰਨੇ ਵਿਚ ਹੋਰਨਾਂ ਤੋਂ ਇਲਾਵਾ ਗੁਰਦੀਪ ਸਿੰਘ ਪ੍ਰ੍ਰਧਾਨ ਸਬ ਅਰਬਨ, ਸਬ ਡਵੀਜਨ ਕੁਲਵੰਤ ਸਿੰਘ, ਜਸਵੀਰ ਸਿੰਘ ਡਵੀਜਨ ਸਕੱਤਰ, ਛਿੰਦਰ ਸਿੰਘ, ਮਨਜੀਤ ਸਿੰਘ, ਪੂਰਨ ਚੰਦ ਡਵੀਜਨ ਪ੍ਰਧਾਨ ਸਬ ਅਰਬਨ ਫਿਰੋਜ਼ਪੁਰ, ਰਾਜੇਸ਼ ਦੇਵਗਨ, ਰਾਜੇਸ਼ ਵਧਾਵਨ, ਚਮਕੌਰ ਸਿੰਘ ਸਰਕਲ ਪ੍ਰਧਾਨ ਪੈਨਸ਼ਨਰਜ਼ ਐਸੋਸੀਏਸ਼ਨ ਹਕੂਮਤ ਰਾਏ, ਸ਼ਾਮ ਸਿੰਘ, ਕਸ਼ਮੀਰ ਚੰਦ, ਸਕੱਤਰ ਸਿਟੀ ਸਬ ਡਵੀਜਨ ਅਵਤਾਰ ਸਿੰਘ ਸ਼ਾਮਲ ਹੋਏ। ਇਸ ਮੌਕੇ ਮਨਪ੍ਰੀਤ ਸਿੰਘ ਬਾਦਲ ਵਿੱਤ ਮੰਤਰੀ ਪੰਜਾਬ ਦੀ ਅਰਥੀ ਫੂਕੀ ਗਈ। ਸਟੇਟ ਕਮੇਟੀ ਆਗੂ ਸੁਰਿੰਦਰ ਸ਼ਰਮਾ ਨੇ ਆਪਣੇ ਸੰਬੋਧਨ ਵਿਚ ਕਿਹਾ ਜੇਕਰ ਸਰਕਾਰ ਨੇ ਥਰਮਲ ਪਲਾਂਟ ਵੇਚਣ ਦਾ ਫ਼ੈਸਲਾ ਵਾਪਸ ਨਾ ਲਿਆ ਤਾਂ ਇਹ ਸੰਘਰਸ਼ ਹੋਰ ਤਿੱਖਾ ਹੋਵੇਗਾ ਜਿਸ ਦੀ ਜ਼ਿੰਮੇਵਾਰੀ ਪੰਜਾਬ ਸਰਕਾਰ ਦੀ ਹੋਵੇਗੀ।


  ਇਸ ਮੌਕੇ ਸਟੇਟ ਕਮੇਟੀ ਪੈਨਸ਼ਨਰਜ਼ ਆਗੂ ਰਾਕੇਸ਼ ਸ਼ਰਮਾ, ਜਗਤਾਰ ਸਿੰਘ ਹਕੂਮਤ ਰਾÂ ਅਤੇ ਰਮਨ ਸਿੰਘ ਨੇ ਸਰਕਾਰ ਨੁੰ ਚੇਤਾਵਨੀ ਦਿਤੀ ਕਿ ਮੁਲਾਜ਼ਮਾਂ ਦੇ ਨਵੇਂ ਪੇ ਸਕੇਲ 2016 ਤੋਂ ਰਿਲੀਜ਼ ਕੀਤੇ ਜਾਣੇ, ਡੀਏ ਦੀਆਂ ਕਿਸ਼ਤਾਂ ਦਾ ਬਕਾਇਆ ਜਾਰੀ ਕੀਤਾ ਜਾਵੇ। ਕੈਸ਼ ਲੈੱਸ ਸਕੀਮ ਲਾਗੂ ਕੀਤੀ ਜਾਵੇ ਅਤੇ ਬਿਜਲੀ ਦੀ ਕੁਲੈਕਸ਼ਨ ਹਰ ਪੈਨਸ਼ਨਰਜ਼ ਨੂੰ ਦਿਤੀ ਜਾਵੇ। ਇਸ ਧਰਨੇ ਵਿਚ ਰਵਿੰਦਰ ਚਾਵਲਾ, ਸੁਭਾਸ਼ ਕੁਮਾਰ ਝੋਕ ਹਰੀਹਰ, ਰਜਿੰਦਰ ਸ਼ਰਮਾ ਬਾਜੀਦਪੁਰ ਵੀ ਹਾਜ਼ਰ ਸਨ।