ਆਬਕਾਰੀ ਵਿਭਾਗ ਦੀ ਵੱਡੀ ਕਾਰਵਾਈ, 32.5 ਲਿਟਰ ਨਾਜਾਇਜ਼ ਸ਼ਰਾਬ ਬਰਾਮਦ 

ਏਜੰਸੀ

ਖ਼ਬਰਾਂ, ਪੰਜਾਬ

ਇਹ ਬਰਾਮਦਗੀ ਜੰਗਲਾਤ ਵਿਭਾਗ ਤਹਿਤ ਆਉਂਦੇ ਸੰਘਣੇ ਕਮਾਲਪੁਰ ਦੇ ਜੰਗਲਾਂ ਵਿੱਚੋਂ ਕੀਤੀ ਹੈ

Excise department's large operation, seized 32.5 liters of illicit liquor

ਅੰਮ੍ਰਿਤਸਰ - ਆਬਕਾਰੀ ਵਿਭਾਗ ਨੇ ਸਮੱਗਲਰਾਂ ’ਤੇ ਵੱਡੀ ਕਾਰਵਾਈ ਕਰਦੇ ਹੋਏ ਵੱਡੀ ਮਾਤਰਾ ਵਿਚ ਸ਼ਰਾਬ ਦਾ ਜ਼ਖੀਰਾ ਬਰਾਮਦ ਕੀਤਾ ਹੈ। ਆਬਕਾਰੀ ਵਿਭਾਗ ਨੇ ਇਹ ਬਰਾਮਦਗੀ ਜੰਗਲਾਤ ਵਿਭਾਗ ਤਹਿਤ ਆਉਂਦੇ ਸੰਘਣੇ ਕਮਾਲਪੁਰ ਦੇ ਜੰਗਲਾਂ ਵਿੱਚੋਂ ਕੀਤੀ ਹੈ। ਜਿਸ ਦੇ ਇਕ ਸਾਈਡ ’ਤੇ ਰਾਵੀ ਦਰਿਆ ਪੈਂਦਾ ਹੈ, ਉਥੇ ਨਾਲ ਹੀ ਬੀ. ਐੱਸ. ਐੱਫ. ਦਾ ਕੈਂਪ ਵੀ ਹੈ।

ਆਬਕਾਰੀ ਵਿਭਾਗ ਦੇ ਸਹਾਇਕ ਕਮਿਸ਼ਨਰ ਅੰਮ੍ਰਿਤਸਰ ਬਾਰਡਰ ਰੇਂਜ ਹਰਵੰਤ ਸਿੰਘ ਵੱਲੋਂ ਬਣਾਈ ਯੋਜਨਾ ਮੁਤਾਬਕ ਕੀਤੀ ਕਾਰਵਾਈ ਦੌਰਾਨ 32.5 ਲਿਟਰ ਨਾਜਾਇਜ਼ ਸ਼ਰਾਬ ਬਰਾਮਦ ਕੀਤੀ ਗਈ ਹੈ। ਜਾਣਕਾਰੀ ਮੁਤਾਬਕ ਸਹਾਇਕ ਕਮਿਸ਼ਨਰ ਆਬਕਾਰੀ ਹਨੂਵੰਤ ਸਿੰਘ ਅਤੇ ਜ਼ਿਲਾ ਆਬਕਾਰੀ ਅਧਿਕਾਰੀ ਸੁਖਜੀਤ ਸਿੰਘ ਨੂੰ ਕਈ ਲੋਕਾਂ ਰਾਹੀਂ ਸੂਚਨਾ ਮਿਲੀ ਸੀ ਕਿ ਰਮਦਾਸ ਇਲਾਕੇ ਵਿਚ ਆਉਂਦੇ ਰਾਵੀ ਦਰਿਆ ਦੇ ਕਿਨਾਰੇ ਭਾਰੀ ਮਾਤਰਾ ਵਿੱਚ ਲੋਕ ਸੰਘਣੇ ਜੰਗਲਾਂ ਦਾ ਲਾਭ ਉਠਾਉਂਦੇ ਹੋਏ, ਉੱਥੇ ਸ਼ਰਾਬ ਤਿਆਰ ਕਰਦੇ ਹਨ। ਇਹ ਇਲਾਕਾ ਜੰਗਲਾਤ ਵਿਭਾਗ ਤਹਿਤ ਆਉਂਦਾ ਹੈ। 

ਇਹ ਵੀ ਪੜ੍ਹੋ : ਸਰਕਾਰ ਖੇਤੀ ਕਾਨੂੰਨਾਂ ਦੇ ਹਰ ਪਹਿਲੂ ’ਤੇ ਗੱਲ ਕਰਨ ਅਤੇ ਉਸ ਦੇ ਹੱਲ ਲਈ ਤਿਆਰ- ਖੇਤੀਬਾੜੀ ਮੰਤਰੀ

ਸੂਚਨਾ ਦੇ ਲਗਭਗ ਇਕ ਹਫ਼ਤੇ ਤੱਕ ਖੂਫੀਆ ਰਿਪੋਰਟ ਮੰਗਵਾਉਣ ਉਪਰੰਤ ਸਹਾਇਕ ਕਮਿਸ਼ਨਰ ਹਨੂਵੰਤ ਸਿੰਘ ਨੇ ਬੀਤੀ ਰਾਤ ਵਿਭਾਗ ਦੀਆਂ ਟੀਮਾਂ ਨੂੰ ਅਚਾਨਕ ਵੀਰਵਾਰ ਰਾਤ ਤਿੰਨ ਵਜੇ ਦੇ ਕਰੀਬ ਅਪਰੇਸ਼ਨ ਲਈ ਨਿਰਦੇਸ਼ ਦਿੱਤੇ। ਆਪਰੇਸ਼ਨ ਸ਼ੁੱਕਰਵਾਰ ਦੀ ਦੁਪਹਿਰ 3 ਵਜੇ ਤੱਕ ਭਾਵ 12 ਘੰਟੇ ਤੱਕ ਚੱਲਿਆ ਅਤੇ ਇਸ ਵਿੱਚ ਆਬਕਾਰੀ ਵਿਭਾਗ ਦੀਆਂ ਟੀਮਾਂ ਨੇ ਸੰਘਣੇ ਜੰਗਲਾਂ ਵਿਚ ਇਕ-ਇਕ ਹਜ਼ਾਰ ਲਿਟਰ ਦੀਆਂ 28 ਖੇਪਾਂ ਬਰਾਮਦ ਕੀਤੀਆਂ। ਇਸ ਤੋਂ ਇਲਾਵਾ ਲੋਹੇ ਦੇ ਡਰੰਮਾਂ ਵਿਚ ਲਕਾ ਕੇ ਰੱਖੀ 4500 ਲੀਟਰ ਸ਼ਰਾਬ ਬਰਾਮਦ ਕਰਦੇ ਹੋਏ ਕੁੱਲ 32.5 ਲਿਟਰ ਸ਼ਰਾਬ ਦੀ ਬਰਾਮਦਗੀ ਕੀਤੀ ਗਈ ਹੈ।