ਸੰਗਰੂਰ ਦੇ ਲੋਕਾਂ ਦਾ ਫਤਵਾ ਸਵੀਕਾਰ, ਪੰਜਾਬ ਦੀ ਤਰੱਕੀ ਲਈ ਕਰਾਂਗੇ ਦਿਨ-ਰਾਤ ਕੰਮ - CM ਮਾਨ

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਪੰਜਾਬ

ਸੰਗਰੂਰ ਦੇ ਫ਼ੈਸਲੇ ਨੂੰ ਨਿਮਰਤਾ ਸਹਿਤ ਪ੍ਰਵਾਨ  ਕਰਦੇ ਹਾਂ- ਰਾਘਵ ਚੱਢਾ

Bhagwant Mann

 

ਚੰਡੀਗੜ੍ਹ: ਸੰਗਰੂਰ ਉਪ ਚੋਣ ਦੇ ਨਤੀਜਿਆਂ ਤੋਂ ਬਾਅਦ ਮੁੱਖ ਮੰਤਰੀ ਭਗਵੰਤ ਮਾਨ ਨੇ ਟਵੀਟ ਕੀਤਾ। ਉਹਨਾਂ ਕਿਹਾ ਕਿ ਮੈਂ ਸੰਗਰੂਰ ਦੇ ਲੋਕਾਂ ਦਾ ਫਤਵਾ ਸਵੀਕਾਰ ਕਰਦਾ ਹਾਂ। ਮੈਂ ਪੰਜਾਬ ਦੀ ਤਰੱਕੀ ਅਤੇ ਖੁਸ਼ਹਾਲੀ ਲਈ ਦਿਨ-ਰਾਤ ਇਮਾਨਦਾਰੀ ਨਾਲ ਕੰਮ ਕਰ ਰਿਹਾ ਹਾਂ ਅਤੇ ਕਰਦਾ ਰਹਾਂਗਾ। ਮੈਂ ਤੁਹਾਡਾ ਪੁੱਤਰ ਹਾਂ ਅਤੇ ਤੁਹਾਡੇ ਪਰਿਵਾਰਾਂ ਦੇ ਭਵਿੱਖ ਨੂੰ ਰੌਸ਼ਨ ਕਰਨ ਲਈ ਮੈਂ ਕੋਈ ਕਸਰ ਬਾਕੀ ਨਹੀਂ ਛੱਡਾਂਗਾ।

ਸੰਗਰੂਰ ਦੇ ਫ਼ੈਸਲੇ ਨੂੰ ਨਿਮਰਤਾ ਸਹਿਤ ਪ੍ਰਵਾਨ  ਕਰਦੇ ਹਾਂ- ਰਾਘਵ ਚੱਢਾ
ਸੰਗਰੂਰ ਲੋਕ ਸਭਾ ਜ਼ਿਮਨੀ ਚੋਣ 'ਚ ਆਮ ਆਦਮੀ ਪਾਰਟੀ ਨੂੰ ਮਿਲੀ ਹਾਰ 'ਤੇ ਟਵੀਟ ਕਰਦਿਆ 'ਆਪ' ਦੇ ਰਾਜ ਸਭਾ ਮੈਂਬਰ ਰਾਘਵ ਚੱਡਾ ਨੇ ਕਿਹਾ ਕਿ ਅਸੀ ਸੰਗਰੂਰ ਦੇ ਫ਼ੈਸਲੇ ਨੂੰ ਨਿਮਰਤਾ ਸਹਿਤ ਪ੍ਰਵਾਨ ਕਰਦੇ ਹਾਂ। ਅਸੀਂ ਯਕੀਨੀ ਤੌਰ 'ਤੇ ਹੋਰ ਸਖ਼ਤ ਮਿਹਨਤ ਕਰਾਂਗੇ। 'ਆਪ' ਨੇ 37 ਤੋਂ 35 ਫ਼ਸਦੀ ਗਿਰਾਵਟ ਨਾਲ ਆਪਣਾ ਵੋਟ ਸ਼ੇਅਰ ਬਰਕਰਾਰ ਰੱਖਿਆ ਹੈ, ਜਦਕਿ ਬਾਕੀ ਸਾਰੀਆਂ ਪਾਰਟੀਆਂ ((ਸ਼੍ਰੋਮਣੀ ਅਕਾਲੀ ਦਲ 24% ਤੋਂ 6%, ਕਾਂਗਰਸ 27 ਤੋਂ 11%, ਭਾਜਪਾ) ਨੇ ਆਪਣਾ ਵੋਟ ਸ਼ੇਅਰ ਜਮਾਂ ਹੀ ਗੁਆ ਦਿੱਤਾ ਹੈ। ਦੂਸਰਿਆਂ ਦਾ ਨੁਕਸਾਨ ਸਿਮਰਨਜੀਤ ਸਿੰਘ ਮਾਨ ਦਾ ਲਾਭ ਬਣ ਗਿਆ।

 

 

 

ਲੋਕਾਂ ਦਾ ਫ਼ਤਵਾ ਸਿਰ ਮੱਥੇ- ਗੁਰਮੇਲ ਸਿੰਘ 
“ਸੰਗਰੂਰ ਲੋਕ ਸਭਾ ਹਲਕੇ ਦੇ ਸਾਰੇ ਵੋਟਰਾਂ ਅਤੇ ਵਲੰਟੀਅਰ ਸਾਥੀਆਂ ਦਾ ਬਹੁਤ-ਬਹੁਤ ਧੰਨਵਾਦ ਜਿਨ੍ਹਾਂ ਨੇ ਸਾਥ ਦਿੱਤਾ। ਸ. ਸਿਮਰਨਜੀਤ ਸਿੰਘ ਮਾਨ ਨੂੰ ਵਧਾਈਆਂ, ਆਸ ਕਰਦੇ ਹਾਂ ਕਿ ਉਹ ਜਨਤਾ ਦੇ ਫ਼ਤਵੇ 'ਤੇ ਖਰੇ ਉਤਰਨਗੇ”