ਕੇਂਦਰ ਵਲੋਂ ਪੰਜਾਬ ਦਾ ਪੇਂਡੂ ਵਿਕਾਸ ਅਤੇ ਸਿਹਤ ਸਹੂਲਤਾਂ ਦਾ ਫੰਡ ਰੋਕਣਾ ਮੰਦਭਾਗਾ : ਹਰਜੋਤ ਬੈਂਸ

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਪੰਜਾਬ

ਕਿਹਾ, ਪੰਜਾਬ ਸਰਕਾਰ ਵਲੋਂ ਸਾਫ਼ ਨੀਅਤ ਨਾਲ ਲਏ ਜਾ ਰਹੇ ਲੋਕਹਿੱਤ ਦੇ ਫ਼ੈਸਲਿਆਂ ਤੋਂ ਰਿਵਾਇਤੀ ਸਿਆਸੀ ਪਾਰਟੀਆਂ ਬੌਖ਼ਲਾ ਗਈਆਂ ਹਨ 

Cabinet Minister Harjot Singh Bains

ਚੰਡੀਗੜ੍ਹ :  ਹਰਜੋਤ ਸਿੰਘ ਬੈਂਸ ਕੈਬਨਿਟ ਮੰਤਰੀ ਸਕੂਲ ਸਿੱਖਿਆ, ਤਕਨੀਕੀ ਸਿੱਖਿਆ, ਉਦਯੋਗਿਕ ਸਿਖਲਾਈ ਤੇ ਉਚੇਰੀ ਸਿੱਖਿਆ ਪੰਜਾਬ ਨੇ ਕੇਂਦਰ ਵੱਲੋਂ ਪੰਜਾਬ ਦਾ ਪੇਂਡੂ ਵਿਕਾਸ ਅਤੇ ਨੈਸ਼ਨਲ ਹੈਲਥ ਮਿਸ਼ਨ ਫੰ  ਰੋਕੇ ਜਾਣ 'ਤੇ ਤਿੱਖਾ ਪ੍ਰਤੀਕਰਮ ਕਰਦੇ ਹੋਏ ਕਿਹਾ ਕਿ ਅੱਜ ਪੰਜਾਬ ਮੁੜ ਤਰੱਕੀ ਦੀਆਂ ਰਾਹਾ ਤੇ ਪਰਤ ਰਿਹਾ ਹੈ। ਮੁੱਖ ਮੰਤਰੀ ਭਗਵੰਤ ਮਾਨ ਦੀ ਅਗਵਾਈ ਵਾਲੀ ਪੰਜਾਬ ਸਰਕਾਰ ਵਲੋਂ ਸਾਫ਼ ਨੀਅਤ ਨਾਲ ਲਏ ਜਾ ਰਹੇ ਲੋਕਹਿੱਤ ਦੇ ਫ਼ੈਸਲਿਆਂ ਤੋਂ ਰਿਵਾਇਤੀ ਸਿਆਸੀ ਪਾਰਟੀਆਂ ਬੌਖ਼ਲਾ ਗਈਆਂ ਹਨ। ਬੀਤੇ 75 ਸਾਲ ਵਿਚ ਜਿਹੜੇ ਇਲਾਕਿਆਂ ਵਿਚ ਕੋਈ ਵਿਕਾਸ ਨਹੀ ਹੋਇਆ ਅੱਜ ਉਨ੍ਹਾਂ ਖੇਤਰਾਂ ਵਿਚ ਵਿਕਾਸ ਅਤੇ ਤਰੱਕੀ ਦੀਆਂ ਗੱਲਾਂ ਚੱਲ ਪਈਆਂ ਹਨ।

ਕੈਬਨਿਟ ਮੰਤਰੀ ਹਰਜੋਤ ਬੈਂਸ ਬੀਤੀ ਸ਼ਾਮ ਅਪਣੇ ਵਿਧਾਨ ਸਭਾ ਹਲਕੇ ਦੇ ਦੂਰ ਦੂਰਾਂਡੇ ਪਿੰਡਾਂ ਦਯਾਪੁਰ, ਕੁਲਗਰਾਂ ਵਿੱਚ 86ਵੇ. ਸਾਡਾ.ਐਮ.ਐਲ.ਏ.ਸਾਡੇ.ਵਿਚ ਪ੍ਰੋਗਰਾਮ ਤਹਿਤ ਸਾਝੀ ਸੱਥ ਵਿਚ ਬੈਠ ਕੇ ਲੋਕਾਂ ਦੀਆਂ ਮੁਸ਼ਕਿਲਾ ਸੁਣਨ ਉਪਰੰਤ ਇਲਾਕਾ ਵਾਸੀਆਂ ਤੇ ਪਤਵੰਤਿਆਂ ਨੂੰ ਸੰਬੋਧਨ ਕਰ ਰਹੇ ਸਨ। ਉਨ੍ਹਾਂ ਨੇ ਕਿਹਾ ਕਿ ਹਲਕੇ ਵਿਚ ਬੇਸ਼ੁਮਾਰ ਵਿਕਾਸ ਦੇ ਕੰਮ ਚੱਲ ਰਹੇ ਹਨ, 75 ਸਾਲ ਵਿਚ ਰਵਾਇਤੀ ਪਾਰਟੀ ਦੀਆਂ ਸਰਕਾਰਾ ਨੇ ਸੂਬੇ ਦੇ ਲੋਕਾਂ ਨੂੰ ਪੀਣ ਲਈ ਸਾਫ ਪਾਣੀ, ਸੁਚਾਰੂ ਆਵਾਜਾਈ ਲਈ ਸੜਕਾਂ, ਪੱਕੀਆਂ ਗਲੀਆਂ ਤੇ ਨਾਲੀਆਂ, ਮੁਫ਼ਤ ਮਿਆਰੀ ਸਿਹਤ ਸਹੂਲਤਾਂ ਅਤੇ ਸਰਕਾਰੀ ਸਕੂਲਾਂ ਤੋਂ ਮਿਆਰੀ ਸਿੱਖਿਆ ਤਕ ਨਹੀ ਦਿਤੀ ਹੈ। ਪਿਛਲੇ ਸਵਾ ਸਾਲ ਵਿਚ ਭਗਵੰਤ ਮਾਨ ਸਰਕਾਰ ਨੇ ਕ੍ਰਾਤੀਕਾਂਰੀ ਫ਼ੈਸਲੇ ਲਏ ਹਨ। ਸੈਂਕੜੇ ਆਮ ਆਦਮੀ ਕਲੀਨਿਕ ਪਿੰਡਾਂ ਵਿਚ ਆਮ ਲੋਕਾਂ ਦੀਆਂ ਬਰੂਹਾਂ ਤੇ ਮੁਫ਼ਤ ਸਿਹਤ ਸਹੂਲਤਾਂ ਟੈਸਟ ਤੇ ਦਵਾਈਆਂ ਦੇਣ ਵਿਚ ਕਾਰਗਰ ਸਿੱਧ ਹੋਏ ਹਨ।

ਇਹ ਵੀ ਪੜ੍ਹੋ : ਖ਼ਤਮ ਹੋਈ ਕਿਸਾਨਾਂ ਦੀ ਸਿਰਦਰਦੀ, ਸੁਚੱਜੇ ਢੰਗ ਨਾਲ ਹੋਵੇਗਾ ਪਰਾਲੀ ਦਾ ਨਿਪਟਾਰਾ

ਆਪਣੇ ਇੱਕ ਸਾਲ ਦੇ ਸਿੱਖਿਆ ਵਿਭਾਗ ਦੇ ਕਾਰਜਕਾਲ ਬਾਰੇ ਕੈਬਨਿਟ ਮੰਤਰੀ ਨੇ ਕਿਹਾ ਕਿ ਹਜਾਰਾ ਸਕੂਲਾਂ ਦੀ ਨੁਹਾਰ ਬਦਲੀ ਜਾ ਰਹੀ ਹੈ, ਵਰਦੀਆਂ ਸਮੇਂ ਸਿਰ ਪਹੁੰਚ ਗਈਆਂ ਹਨ, ਵਿਦਿਆਰਥੀਆਂ ਨੂੰ ਇਸ ਵਾਰ ਕਿਤਾਬਾ ਵੀ ਸਮੇ ਸਿਰ ਪਹੁੰਚੀਆਂ ਹਨ, ਸਰਕਾਰੀ ਸਕੂਲਾਂ ਦਾ ਅਧੁਨਿਕੀਕਰਨ ਕੀਤਾ ਜਾ ਰਿਹਾ ਹੈ। ਪਿੰਡਾਂ ਵਿਚ ਸੜਕਾਂ ਦਾ ਮਜਬੂਤ ਨੈਟਵਰਕ ਅਤੇ ਹਰ ਘਰ, ਹਰ ਵਿਅਕਤੀ ਤੱਕ ਸਾਫ਼ ਪੀਣ ਵਾਲਾ ਪਾਣੀ ਪਹੁੰਚਾਉਣ ਲਈ 67 ਪਿੰਡਾਂ ਦੀ ਜਲ ਸਪਲਾਈ ਯੋਜਨਾਂ ਤੋ ਇਲਾਵਾ ਡੂੰਗੇ ਟਿਊਬਵੈਲ ਲਗਾ ਕੇ ਪਾਣੀ ਪਹੁੰਚਾਇਆ ਜਾ ਰਿਹਾ ਹੈ।

ਕੈਬਨਿਟ ਮੰਤਰੀ ਨੇ ਕਿਹਾ ਕਿ ਸਾਡੀ ਸਰਕਾਰ ਨੇ ਨੌਜਵਾਨਾਂ ਨੂੰ ਰੁਜ਼ਗਾਰ ਦੇ ਅਵਸਰ ਦਿਤੇ ਹਨ, 29 ਹਜ਼ਾਰ ਨੌਜਵਾਨਾਂ ਨੂੰ ਰੁਜਗਾਰ ਉਪਲੱਬਧ ਕਰਵਾਇਆ ਗਿਆ ਹੈ। ਉਨ੍ਹਾਂ ਨੇ ਕਿਹਾ ਕਿ ਨੌਜਵਾਨਾ ਦਾ ਰੁੱਖ ਖੇਡ ਮੈਦਾਨਾ ਵੱਲ ਕੀਤਾ ਹੈ, ਖੇਡ ਮੈਦਾਨ, ਓਪਨ ਜਿੰਮ ਖੋਲ੍ਹੇ ਜਾ ਰਹੇ ਹਨ। 9 ਜੁਲਾਈ ਨੂੰ ਸ੍ਰੀ ਅਨੰਦਪੁਰ ਸਾਹਿਬ ਵਿੱਚ ਮੈਗਾ ਰੁਜਗਾਰ ਮੇਲਾ ਕਰਵਾਇਆ ਜਾ ਰਿਹਾ ਹੈ, ਜਿਸ ਵਿੱਚ ਕਈ ਕੰਪਨੀਆਂ ਸ਼ਾਮਿਲ ਹੋ ਰਹੀਆਂ ਹਨ। ਉਨ੍ਹਾ ਨੇ ਹਲਕੇ ਦੇ ਲੋਕਾਂ ਦਾ ਧੰਨਵਾਦ ਕੀਤਾ ਜਿਨ੍ਹਾਂ ਨੇ 58 ਪ੍ਰਤੀਸ਼ਤ ਵੋਟਾਂ ਨਾਲ ਵਿਧਾਨ ਸਭਾ ਵਿਚ ਭੇਜਿਆਂ ਅਤੇ ਰਾਸ਼ਟਰੀ ਕਨਵੀਨਰ ਸ੍ਰੀ ਅਰਵਿੰਦ ਕੇਜਰੀਵਾਲ ਤੇ ਮੁੱਖ ਮੰਤਰੀ ਭਗਵੰਤ ਮਾਨ ਨੇ ਸਿੱਖਿਆ ਵਿਭਾਗ ਦੀ ਜਿੰਮੇਵਾਰੀ ਸੋਂਪੀ। ਉਨ੍ਹਾ ਨੇ ਕਿਹਾ ਕਿ ਪੂਰੀ ਮਿਹਨਤ ਲਗਨ ਨਾਲ ਕੰਮ ਕਰ ਰਹੇ ਹਾਂ, ਸਰਕਾਰ ਦਾ ਵਾਅਦਾ ਹੈ ਕਿ ਭ੍ਰਿਸ਼ਟਾਚਾਰ ਮੁਕਤ ਸਾਫ ਸੁਥਰਾ ਪ੍ਰਸਾਸ਼ਨ ਦਿੱਤਾ ਜਾਵੇਗਾ, ਜੋ ਸਰਕਾਰ ਦੀ ਪਾਰਦਰਸ਼ੀ ਕਾਰਗੁਜਾਰੀ ਨਾਲ ਸਹੀ ਸਿੱਧ ਹੋਇਆ ਹੈ।

ਬੈਂਸ ਨੇ ਕਿਹਾ ਵਧੇਰੇ ਬਿਜਲੀ ਖਪਤਕਾਰਾ ਦੇ ਬਿਜਲੀ ਦੇ ਬਿੱਲ ਜੀਰੋ ਆ ਰਹੇ ਹਨ, 300 ਯੂਨਿਟ ਪ੍ਰਤੀ ਮਹੀਨਾ ਭਾਵ ਹੀ ਹਰ ਬਿੱਲ ਸਾਈਕਲ ਵਿਚ 600 ਯੂਨਿਟ ਤੱਕ ਬਿਜਲੀ ਖਪਤ ਕਰਨ ਵਾਲੇ ਉਪਭੋਗਤਾ ਦਾ ਬਿਜਲੀ ਬਿੱਲ ਜ਼ੀਰੋ ਆ ਰਿਹਾ ਹੈ, ਇਹ ਆਮ ਲੋਕਾਂ ਲਈ ਬਹੁਤ ਵੱਡੀ ਰਾਹਤ ਹੈ। ਉਨ੍ਹਾਂ ਨੇ ਲੋਕਾਂ ਦੀਆਂ ਮੁਸਕਿਲਾ ਸੁਣੀਆਂ ਤੇ ਮੌਕੇ ਤੇ ਹੀ ਅਧਿਕਾਰੀਆਂ ਨੂੰ ਹੱਲ ਕਰਨ ਦੇ ਨਿਰਦੇਸ਼ ਦਿੱਤੇ।ਇਸ ਮੌਕੇ ਗੁਰਨਾਮ ਸਿੰਘ, ਹਰਮਿੰਦਰ ਸਿੰਘ, ਦਲਜੀਤ ਹਾਜੀਪੁਰ, ਪ੍ਰਧਾਨ ਸਿੰਗਾਰਾ ਸਿੰਘ, ਗੁਰਦੇਵ ਚੱਬਾ ਸਰਪੰਚ, ਭਗਤ ਰਾਮ, ਤਰਸੇਮ ਲਾਲ ਭੱਟੋਂ, ਬਿੱਟੂ, ਗੁਰਮੇਲ ਸਿੰਘ, ਸਿੰਦੂ ਬੇਲਾ ਧਿਆਨੀ, ਅਸ਼ਵਨੀ ਕੁਮਾਰ ਸਰਪੰਚ, ਰਜਿੰਦਰ ਕੁਮਾਰ ਸ਼ਰਮਾ, ਪਵਨ ਕੁਮਾਰ ਪੱਮੀ, ਸ਼ਿਵ ਕੁਮਾਰ, ਸੁਨੀਲ ਸੈਣੀ, ਸੰਜੂ ਮਜਾਰੀ ਨੇ ਕੈਬਨਿਟ ਮੰਤਰੀ ਹਰਜੋਤ ਬੈਂਸ ਦਾ ਵਿਸ਼ੇਸ ਸਨਮਾਨ ਕੀਤਾ।
ਇਸ ਮੌਕੇ  ਡਾ.ਸੰਜੀਵ ਗੌਤਮ, ਸੋਹਣ ਸਿੰਘ ਬੈਂਸ, ਰਾਕੇਸ਼ ਮਹਿਲਮਾ ਚੇਅਰਮੈਨ, ਦੀਪਕ ਸੋਨੀ ਮੀਡੀਆ ਕੋਆਰਡੀਨੇਟਰ, ਬਚਿੱਤਰ ਸਿੰਘ ਬੈਂਸ, ਬਿੱਲਾ ਮਹਿਲਮਾ, ਰੋਹਿਤ ਕਾਲੀਆ ਟਰੱਕ ਯੂਨੀਅਨ ਪ੍ਰਧਾਨ, ਜੱਗਾ ਬਹਿਲੂ, ਦਲਜੀਤ ਸਿੰਘ ਕਾਕਾ ਨਾਨਗਰਾ, ਸੁਭਾਸ ਪਲਾਸੀ ਹਾਜ਼ਰ ਸਨ।