ਪੰਜਾਬ ਸਰਕਾਰ ਨੇ ਪਾਵਰ ਕਾਰਪੋਰੇਸ਼ਨਾਂ 'ਚ ਲਾਏ 2 ਨਵੇਂ ਡਾਇਰੈਕਟਰ

ਏਜੰਸੀ

ਖ਼ਬਰਾਂ, ਪੰਜਾਬ

ਜਸਬੀਰ ਸਿੰਘ ਡਾਇਰੈਕਟਰ ਪ੍ਰਬੰਧਕੀ ਪੀ ਐਸ ਪੀ ਸੀ ਐਲ ਅਤੇ ਨੇਮ ਚੰਦ ਨੂੰ ਡਾਇਰੈਕਟਰ ਪ੍ਰਬੰਧਕੀ ਪੀ ਐਸ ਟੀ ਸੀ ਐਲ ਨਿਯੁਕਤ ਕੀਤਾ ਗਿਆ ਹੈ। 

photo

 

ਚੰਡੀਗੜ੍ਹ : ਪੰਜਾਬ ਸਰਕਾਰ ਨੇ ਅੱਜ ਪੰਜਾਬ ਰਾਜ ਬਿਜਲੀ ਨਿਗਮ ਲਿਮਟਿਡ (ਪੀ ਐਸ ਪੀ ਸੀ ਐਲ) ਅਤੇ ਪੰਜਾਬ ਰਾਜ ਟਰਾਂਸਮਿਸ਼ਨ ਨਿਗਮ ਲਿਮਟਿਡ (ਪੀ ਐਸ ਟੀ ਸੀ ਐਲ) ਲਈ ਨਵੇਂ ਡਾਇਰੈਕਟਰ ਪ੍ਰਬੰਧਕੀ ਨਿਯੁਕਤ ਕੀਤੇ ਹਨ। 

ਮੁੱਖ ਮੰਤਰੀ ਭਗਵੰਤ ਮਾਨ ਨੇ ਇਕ ਟਵੀਟ ਵਿਚ ਦੱਸਿਆ ਕਿ ਜਸਬੀਰ ਸਿੰਘ ਡਾਇਰੈਕਟਰ ਪ੍ਰਬੰਧਕੀ ਪੀ ਐਸ ਪੀ ਸੀ ਐਲ ਅਤੇ ਨੇਮ ਚੰਦ ਨੂੰ ਡਾਇਰੈਕਟਰ ਪ੍ਰਬੰਧਕੀ ਪੀ ਐਸ ਟੀ ਸੀ ਐਲ ਨਿਯੁਕਤ ਕੀਤਾ ਗਿਆ ਹੈ।