Ludhiana News: ਸ਼ੇਰਪੁਰ ਚੌਕ ਨੇੜੇ ਨੀਲੇ ਡਰੰਮ 'ਚੋਂ ਮਿਲੀ ਵਿਅਕਤੀ ਦੀ ਲਾਸ਼
ਮ੍ਰਿਤਕ ਦੇਹ ਨੂੰ ਪੋਸਟਮਾਰਟਮ ਲਈ ਸਰਕਾਰੀ ਹਸਪਤਾਲ 'ਚ ਭੇਜਿਆ
Ludhiana News: Body of a person found in a blue drum near Sherpur Chowk
Ludhiana News: ਲੁਧਿਆਣਾ ਤੋਂ ਇਕ ਦਿਲ ਨੂੰ ਦਹਿਲਾਉਣ ਵਾਲੀ ਖਬਰ ਸਾਹਮਣੇ ਆਈ ਹੈ।ਸ਼ੇਰਪੁਰ ਚੌਕ ਨੇੜੇ ਇਕ ਨੀਲੇ ਡਰੰਮ ਵਿਚੋਂ ਵਿਅਕਤੀ ਦੀ ਲਾਸ਼ ਬਰਾਮਦ ਹੋਈ ਹੈ। ਵਿਅਕਤੀ ਦੇ ਹੱਥ-ਪੈਰ ਬੰਨ੍ਹ ਕੇ ਫਿਰ ਹੀ ਡਰੰਮ ਵਿੱਚ ਪਾਇਆ੍ ਗਿਆ ਸੀ। ਡਰੰਮ ਵਿਚੋਂ ਬੁਦਬੂ ਆਉਣ ਤੋਂ ਬਾਅਦ ਹੀ ਮਾਮਲਾ ਸਾਹਮਣੇ ਆਇਆ ਹੈ। ਸੂਚਨਾ ਮਿਲਦੇ ਸਾਰ ਹੀ ਪੁਲਿਸ ਮੌਕੇ ਉੱਤੇ ਪਹੁੰਚ ਗਈ ਤੇ ਪੁਲਿਸ ਨੇ ਲਾਸ਼ ਨੂੰ ਪੋਸਟਮਾਰਟਮ ਲਈ ਸਰਕਾਰੀ ਹਸਪਤਾਲ ਭੇਜਿਆ ਹੈ।
ਪੁਲਿਸ ਅਧਿਕਾਰੀ ਕੁਲਵੰਤ ਕੌਰ ਨੇ ਕਿਹਾ ਹੈ ਕਿ ਸੂਚਨਾ ਮਿਲਦੇ ਸਾਰ ਹੀ ਪੁਲਿਸ ਮੌਕੇ ਉੱਤੇ ਪਹੁੰਚ ਗਈ ਅਤੇ ਘਟਨਾ ਸਥਲ ਦੀ ਜਾਂਚ ਕੀਤੀ ਗਈ। ਉਨ੍ਹਾਂ ਨੇ ਕਿਹਾ ਹੈ ਕਿ ਪੋਸਟਮਾਰਟਮ ਲਈ ਲਾਸ਼ ਨੂੰ ਭੇਜ ਦਿੱਤਾ ਹੈ ਜਿਵੇਂ ਹੀ ਰਿਪੋਰਟ ਆਉਂਦੀ ਹੈ ਫਿਰ ਹੀ ਸਥਿਤੀ ਸਾਫ਼ ਹੋਵੇਗੀ।