ਵਿਆਹ ਦਾ ਝਾਂਸਾ ਦੇ ਕੇ ਚਾਰ ਮਹੀਨੇ ਕੀਤਾ ਬਲਾਤਕਾਰ
ਪਿੰਡ ਜਵਾਹਰਪੁਰ ਦੀ ਇੱਕ 18 ਸਾਲਾਂ ਲੜਕੀ ਨੂੰ ਵਿਆਹ ਦਾ ਝਾਂਸਾ ਦੇ ਕੇ ਪਿੰਡ ਦੇ ਹੀ ਨੌਜਵਾਨ ਵੱਲੋਂ ਚਾਰ ਮਹੀਨੇ ਜਬਰ ਜਨਾਹ ਕਰਨ ਦੇ ਦੋਸ਼ 'ਚ ਪੁਲਿਸ ਨੇ ਗ੍ਰਿਫ਼ਤਾਰ....
ਡੇਰਾਬੱਸੀ, ਪਿੰਡ ਜਵਾਹਰਪੁਰ ਦੀ ਇੱਕ 18 ਸਾਲਾਂ ਲੜਕੀ ਨੂੰ ਵਿਆਹ ਦਾ ਝਾਂਸਾ ਦੇ ਕੇ ਪਿੰਡ ਦੇ ਹੀ ਨੌਜਵਾਨ ਵੱਲੋਂ ਚਾਰ ਮਹੀਨੇ ਜਬਰ ਜਨਾਹ ਕਰਨ ਦੇ ਦੋਸ਼ 'ਚ ਪੁਲਿਸ ਨੇ ਗ੍ਰਿਫ਼ਤਾਰ ਕੀਤਾ ਹੈ। ਦੋਸ਼ੀ ਦੀ ਪਹਿਚਾਣ ਅਕਰਮ ਖ਼ਾਨ 24 ਪੁੱਤਰ ਸਕਿੱਲ ਖ਼ਾਨ ਵਾਸੀ ਵਾਸੀ ਜਵਾਹਰ ਦੇ ਤੌਰ 'ਤੇ ਹੋਈ। ਜਿਸ ਨੂੰ ਕੱਲ੍ਹ ਅਦਾਲਤ ਪੇਸ਼ ਕੀਤਾ ਜਾਵੇਗਾ।
ਤਫ਼ਤੀਸੀ ਅਫ਼ਸਰ ਏਐੱਸਆਈ ਪ੍ਰਵੀਨ ਕੌਰ ਨੇ ਦੱਸਿਆ ਕਿ ਚਾਰ ਮਹੀਨੇ ਪਹਿਲਾ ਜਵਾਹਰਪੁਰ ਦਾ ਦੋਸ਼ੀ ਅਕਰਮ ਖ਼ਾਨ ਪਿੰਡ ਦੀ ਲੜਕੀ ਨੂੰ ਵਿਆਹ ਦਾ ਝਾਂਸਾ ਦੇ ਕੇ ਕੂੜਾਵਾਲਾ ਕਿਰਾਏ ਦੇ ਮਕਾਨ ਵਿਚ ਲੈ ਗਿਆ। ਉਹ ਸਵੇਰ ਵੇਲੇ ਕੰਮ ਤੇ ਜਾਣ ਲੱਗਿਆ ਬਾਹਰੋਂ ਮਕਾਨ ਨੂੰ ਜਿੰਦਰਾ ਮਾਰ ਆਉਂਦਾ ਸੀ। ਲੰਘੇ ਕੱਲ੍ਹ ਬਰਸਾਤ ਦੌਰਾਨ ਉਹ ਮਕਾਨ ਨੂੰ ਜਿੰਦਰਾ ਲਗਾਉਣਾ ਭੁੱਲ ਗਿਆ ਤਾਂ ਲੜਕੀ ਮਕਾਨ ਵਿਚੋਂ ਨਿਕਲ ਕੇ ਕੂੜਾਂਵਾਲਾ ਪਿੰਡ ਤੋਂ ਆਪਣੇ ਪਿੰਡ ਪੈਂਦਲ ਪਹੁੰਚ ਗਈ ਅਤੇ ਆਪਣੇ ਮਾਂ ਨੂੰ ਸਾਰੀ ਵਿਥਿਆ ਸੁਣਾਈ।
ਲੜਕੀ ਦੀ ਮਾਂ ਨੇ ਪੁਲਿਸ ਕੋਲ ਦੋਸ਼ੀ ਖ਼ਿਲਾਫ਼ ਜਬਰ ਜਨਾਹ ਅਤੇ ਅਗਵਾ ਕਰਨ ਦੀ ਸ਼ਿਕਾਇਤ ਦਰਜ਼ ਕਰਵਾਈ। ਪੁਲਿਸ ਨੇ ਦੋਸ਼ੀ ਖ਼ਿਲਾਫ਼ ਆਈਪੀਸੀ ਦੀ ਧਾਰਾ 366 ਅਤੇ 376 ਤਹਿਤ ਮਾਮਲਾ ਦਰਜ਼ ਕਰਕੇ ਦੋਸ਼ੀ ਨੂੰ ਗ੍ਰਿਫ਼ਤਾਰ ਕਰ ਲਿਆ ਹੈ। ਲੜਕੀ ਦਾ ਮੈਡੀਕਲ ਅਤੇ ਇਲਾਜ਼ ਲਈ ਡੇਰਾਬੱਸੀ ਸਿਵਲ ਹਸਪਤਾਲ ਭਰਤੀ ਕਰਵਾਇਆ ਗਿਆ।