ਲੁਧਿਆਣਾ ਤੋਂ ਵਿਧਾਇਕ ਸੰਜੇ ਤਲਵਾੜ ਦੀ ਮਾਤਾ ਦਾ ਦੇਹਾਂਤ
ਦੋ ਦਿਨ ਪਹਿਲਾਂ ਪੰਜਾਬ ਕਾਂਗਰਸ ਦੇ ਨਵ ਨਿਯੁਕਤ ਪ੍ਰਧਾਨ ਨਵਜੋਤ ਸਿੰਘ ਸਿੱਧੂ, ਕੁਲਜੀਤ ਨਾਗਰਾ ਅਤੇ ਰਾਜਾ ਵੜਿੰਗ ਉਹਨਾਂ ਦਾ ਹਾਲ ਜਾਣਨ ਲਈ ਗਏ ਸਨ।
Ludhiana MLA Sanjay Talwar's mother dies
ਲੁਧਿਆਣਾ: ਲੁਧਿਆਣਾ ਪੂਰਬੀ ਹਲਕੇ ਤੋਂ ਕਾਂਗਰਸ ਵਿਧਾਇਕ ਸੰਜੇ ਤਲਵਾੜ ਦੀ ਮਾਤਾ ਕ੍ਰਿਸ਼ਨ ਤਲਵਾੜ ਦਾ ਦੇਰ ਰਾਤ ਦਿਹਾਂਤ ਹੋ ਗਿਆ। ਉਹਨਾਂ ਦਾ ਕਈ ਦਿਨਾਂ ਤੋਂ ਫੋਰਟਿਸ ਹਸਪਤਾਲ ਵਿਚ ਇਲਾਜ ਚੱਲ ਰਿਹਾ ਸੀ। ਕ੍ਰਿਸ਼ਨ ਤਲਵਾੜ ਦਾ ਅੰਤਿਮ ਸੰਸਕਾਰ ਅੱਜ ਸਵੇਰੇ 11 ਵਜੇ ਕੀਤਾ ਜਾਵੇਗਾ। ਦੱਸ ਦਈਏ ਕਿ ਦੋ ਦਿਨ ਪਹਿਲਾਂ ਪੰਜਾਬ ਕਾਂਗਰਸ ਦੇ ਨਵ ਨਿਯੁਕਤ ਪ੍ਰਧਾਨ ਨਵਜੋਤ ਸਿੰਘ ਸਿੱਧੂ, ਕੁਲਜੀਤ ਨਾਗਰਾ ਅਤੇ ਰਾਜਾ ਵੜਿੰਗ ਉਹਨਾਂ ਦਾ ਹਾਲ ਜਾਣਨ ਲਈ ਗਏ ਸਨ।