ਪਤੀ ਦੀ ਮੌਤ ਤੋਂ ਬਾਅਦ ਨਹੀਂ ਅੱਡੇ ਕਿਸੇ ਅੱਗੇ ਹੱਥ, ਘੜੇ ਵੇਚ ਗੁਜ਼ਾਰਾ ਕਰ ਰਹੀ ਬਜ਼ੁਰਗ ਬੀਬੀ

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਪੰਜਾਬ

ਸੋਲਾਂ ਸਾਲ ਪਹਿਲਾਂ ਹੋ ਗਈ ਸੀ ਪਤੀ ਦੀ ਮੌਤ

Elderly Bibi is selling pot

ਮਾਨਸਾ( ਪਰਦੀਪ ਰਾਣਾ) ਮਿਹਨਤ ਸਫ਼ਲਤਾ ਦਾ ਦੂਸਰਾ ਰੂਪ ਹੈ ਜਿੱਥੇ ਲੋਕ ਇਕੱਲੇ ਰਹਿਣ ਤੋਂ ਡਰਦੇ ਹਨ। ਉਥੇ ਹੀ ਕੁੱਝ ਲੋਕ  ਕਿਸੇ ਅੱਗੇ ਹੱਥ ਅੱਡ ਨਾਲੋਂ ਖ਼ੁਦ ਮਿਹਨਤ ਕਰਕੇ ਆਪਣਾ ਗੁਜ਼ਾਰਾ ਕਰਨਾ ਪਸੰਦ ਕਦੇ ਹਨ।

ਅਜਿਹੀ ਹੀ ਮਿਸਾਲ ਪੇਸ਼ ਕਰ ਰਹੀ ਹੈ ਮਾਨਸਾ ਦੇ ਪਿੰਡ ਨੰਦਗੜ੍ਹ ਦੀ ਇਕ ਔਰਤ ਪਰਮੇਸ਼ਵਰੀ ਜੋ ਇਕੱਲਿਆਂ ਹੀ ਕਈ ਸਾਲਾਂ ਤੋਂ ਘੜੇ ਵੇਚ ਕੇ ਆਪਣਾ ਗੁਜ਼ਾਰਾ ਕਰ ਰਹੀ ਹੈ । ਪਰਮੇਸ਼ਵਰੀ ਦੇ ਪਤੀ ਦੀ ਮੌਤ 16 ਸਾਲ ਪਹਿਲਾਂ ਅਟੈਕ ਨਾਲ ਹੋ  ਗਈ ਸੀ। ਇਕੱਲਿਆਂ ਹੀ ਘੜੇ ਵੇਚ ਕੇ ਮਿਹਨਤ ਅਤੇ ਜਜ਼ਬੇ ਦੀ ਮਿਸਾਲ ਪੈਦਾ ਕੀਤੀ ਹੈ।  

 ਜਿੱਥੇ ਲੋਕ ਆਪਣੇ ਆਪ ਨੂੰ ਇਕੱਲਾ ਸਮਝ ਕੇ ਖ਼ੁਦਕੁਸ਼ੀ ਤੱਕ ਕਰ ਲੈਂਦੇ ਹਨ ਉੱਥੇ ਹੀ ਮਾਨਸਾ ਦੇ ਪਿੰਡ ਨੰਦਗਡ਼੍ਹ ਦੀ ਇੱਕ ਔਰਤ ਖ਼ੁਦ ਰੇਹੜਾ ਚਲਾ ਕੇ ਵੱਖ ਵੱਖ ਪਿੰਡਾਂ ਵਿਚ ਘੜੇ ਵੇਚ ਕੇ ਆਪਣਾ ਗੁਜ਼ਾਰਾ ਕਰ ਰਹੀ ਹੈ।

ਸਪੋਕਸਮਾਨ ਦੇ ਪੱਤਰਕਾਰ ਨਾਲ ਗੱਲਬਾਤ ਕਰਦਿਆਂ ਪ੍ਰਮੇਸ਼ਵਰੀ ਨੇ ਦੱਸਿਆ ਕਿ ਉਸਦੇ ਪਤੀ ਦੀ ਮੌਤ ਸੋਲ਼ਾਂ ਸਾਲ ਪਹਿਲਾਂ ਦਿਲ ਦਾ ਦੌਰਾ ਪੈਣ ਨਾਲ ਹੋ ਗਈ ਸੀ। ਕੋਈ ਬੱਚਾ ਨਾ ਹੋਣ ਕਾਰਨ ਇਕ ਲੜਕੀ ਗੋਦ ਲਈ ਜਿਸ ਦੇ ਵਿਆਹ ਲਈ ਪਿੰਡ ਨੇ ਸਹਿਯੋਗ ਦਿੱਤਾ।

ਉਨ੍ਹਾਂ ਕਿਹਾ ਕਿ ਉਸ ਨੇ ਇਕੱਲਿਆਂ ਹੀ ਲੜਕੀ ਦਾ ਪਾਲਣ ਪੋਸ਼ਣ ਕੀਤਾ ਅਤੇ ਉਸ ਦਾ ਵਿਆਹ ਕੀਤਾ ਉਸ ਪਿੱਛੋਂ ਦੋ ਟਾਈਮ ਦੀ ਰੋਟੀ ਖਾਣ ਲਈ ਮਿਹਨਤ ਮਜ਼ਦੂਰੀ ਕਰ ਰਹੀ ਹਾਂ। ਜਿਸ ਦਿਨ ਕੋਈ ਵੀ ਘੜਾ ਨਹੀਂ ਵਿਕਦਾ ਉਸ ਦਿਨ ਪਿੰਡ ਵਿੱਚੋਂ ਕੋਈ ਕੁਝ ਖਾਣ ਲਈ ਦੇ ਜਾਂਦਾ ਹੈ।

ਪਰਮੇਸ਼ਵਰੀ ਅਤੇ ਪਿੰਡ ਵਾਸੀਆਂ ਨੇ ਪਰਿਵਾਰ ਦੀ ਮਦਦ ਲਈ ਸਰਕਾਰ ਅਤੇ ਸਮਾਜ ਸੇਵੀ ਸੰਸਥਾਵਾਂ ਅੱਗੇ ਗੁਹਾਰ ਲਗਾਈ ਹੈ। ਉਹਨਾਂ ਕਿਹਾ ਕਿ ਉਹ ਖ਼ੁਦ ਰੇੜਾ ਚਲਾ ਕੇ ਦੋ ਤਿੰਨ ਪਿੰਡਾਂ ਵਿੱਚ ਘੜੇ ਵੇਚ ਕੇ ਆਪਣਾ ਗੁਜ਼ਾਰਾ ਚਲਾ ਰਹੀ ਹਾਂ।