ਪ੍ਰੋ. ਆਦਰਸ਼ ਪਾਲ ਵਿੱਗ ਨੇ ਪੰਜਾਬ ਪ੍ਰਦੂਸ਼ਣ ਰੋਕਥਾਮ ਬੋਰਡ ਦੇ ਚੇਅਰਮੈਨ ਵਜੋਂ ਅਹੁਦਾ ਸੰਭਾਲਿਆ

ਏਜੰਸੀ

ਖ਼ਬਰਾਂ, ਪੰਜਾਬ

ਪ੍ਰੋ. ਆਦਰਸ਼ ਪਾਲ ਵਿੱਗ ਨੇ ਪੰਜਾਬ ਪ੍ਰਦੂਸ਼ਣ ਰੋਕਥਾਮ ਬੋਰਡ ਦੇ ਚੇਅਰਮੈਨ ਵਜੋਂ ਅਹੁਦਾ ਸੰਭਾਲਿਆ

image

ਪਟਿਆਲਾ, 25 ਜੁਲਾਈ (ਪਪ): ਪੰਜਾਬ ਸਰਕਾਰ ਦੇ 22 ਜੁਲਾਈ 2021 ਦੇ ਹੁਕਮਾਂ ਅਨੁਸਾਰ ਪ੍ਰੋ. (ਡਾ.) ਆਦਰਸ਼ ਪਾਲ ਵਿੱਗ ਨੇ ਅੱਜ 24 ਜੁਲਾਈ 2021 ਨੂੰ  ਪੰਜਾਬ ਪ੍ਰਦੂਸ਼ਣ ਰੋਕਥਾਮ ਬੋਰਡ ਦੇ ਚੇਅਰਮੈਨ ਵਜੋਂ ਅਹੁਦਾ ਸੰਭਾਲ ਲਿਆ | ਉਨ੍ਹਾਂ ਨਾਲ ਪ੍ਰੋ. ਐਸ.ਐਸ. ਨਾਰੰਗ, ਪ੍ਰੋ. ਕਮਲਜੀਤ ਸਿੰਘ, ਡਾ. ਅਨੀਲ ਸਹਿਜਪਾਲ ਅਤੇ ਪ੍ਰੋ. ਜਗਬੀਰ ਸਿੰਘ ਉਚੇਚੇ ਤੌਰ 'ਤੇ ਨਾਲ ਆਏ ਸਨ | ਗੌਰਤਲਬ ਹੈ ਕਿ ਪੰਜਾਬ ਸਰਕਾਰ ਵਲੋਂ ਤਜਰਬੇਕਾਰ ਸਾਇੰਸਦਾਨ ਨੂੰ  ਪੰਜਾਬ ਪ੍ਰਦੂਸ਼ਣ ਰੋਕਥਾਮ ਬੋਰਡ ਦਾ ਚੇਅਰਮੈਨ ਲਗਾਇਆ ਗਿਆ ਹੈ | ਉਨ੍ਹਾਂ ਦਾ ਪਟਿਆਲਾ 'ਚ ਕਰੁਨੇਸ਼ ਗਰਗ ਮੈਂਬਰ ਸਕੱਤਰ ਅਤੇ ਹੋਰ ਅਧਿਕਾਰੀਆਂ ਵਲੋਂ ਸਵਾਗਤ ਕੀਤਾ ਗਿਆ |
ਬੋਰਡ ਵਲੋਂ ਰੱਖੀ ਸਵਾਗਤੀ ਮੀਟਿੰਗ ਦੌਰਾਨ ਸ੍ਰੀ ਵਿੱਗ ਵਲੋਂ ਉਨ੍ਹਾਂ ਨੂੰ  ਬਤੌਰ ਚੇਅਰਮੈਨ ਨਿਯੁਕਤ ਕਰਨ ਲਈ ਕੈਪਟਨ ਅਮਰਿੰਦਰ ਸਿੰਘ, ਮੁੱਖ ਮੰਤਰੀ ਪੰਜਾਬ ਦਾ ਧਨਵਾਦ ਕੀਤਾ ਗਿਆ | ਉਨ੍ਹਾਂ ਮੀਟਿੰਗ ਦੌਰਾਨ ਪੰਜਾਬ ਦੀ ਇੰਡਸਟਰੀ ਨੂੰ  ਨਾਲ ਲੈ ਕੇ ਚੱਲਣ ਲਈ ਬੋਰਡ ਦੇ ਅਧਿਕਾਰੀਆਂ ਨੂੰ  ਪ੍ਰੇਰਿਤ ਕੀਤਾ ਅਤੇ ਇਹ ਵੀ ਕਿਹਾ ਗਿਆ ਕਿ ਪ੍ਰਦੂਸ਼ਣ ਰੋਕਣ ਲਈ ਲੋੜੀਂਦੇ ਉਪਰਾਲੇ ਕਰਨ 'ਤੇ ਜ਼ੋਰ ਦਿਤਾ ਜਾਵੇ | ਸ੍ਰੀ ਵਿੱਗ ਵਲੋਂ ਬੋਰਡ ਦੇ ਕੈਂਪਸ ਵਿਚ ਪੌਦੇ ਲਗਾ ਕੇ ਵਾਤਾਵਰਨ ਦੀ ਸ਼ੁੱਧਤਾ ਦਾ ਸੁਨੇਹਾ ਦਿਤਾ ਗਿਆ |
ਮੀਟਿੰਗ ਨੂੰ  ਸੰਬੋਧਨ ਕਰਦੇ ਹੋਏ ਬੋਰਡ ਦੇ ਮੈਂਬਰ ਸਕੱਤਰ ਕਰੁਨੇਸ਼ ਗਰਗ ਵਲੋਂ ਪ੍ਰੋ. ਆਦਰਸ਼ਪਾਲ ਵਿੱਗ ਦਾ ਬਤੌਰ ਚੇਅਰਮੈਨ ਪਟਿਆਲਾ 'ਚ ਪਹੁੰਚਣ 'ਤੇ ਨਿੱਘਾ ਸਵਾਗਤ ਕਰਦੇ ਹੋਏ ਬੋਰਡ ਵਲੋਂ ਕੀਤੇ ਜਾ ਰਹੇ ਕੰਮਾਂ ਦਾ ਸੰਖੇਪ ਵੇਰਵਾ ਵੀ ਦਿਤਾ ਗਿਆ | ਸ੍ਰੀ ਗਰਗ ਵਲੋਂ ਚੇਅਰਮੈਨ ਨੂੰ  ਦਸਿਆ ਗਿਆ ਕਿ ਬੋਰਡ ਵਲੋਂ ਕੀਤੇ ਜਾ ਰਹੇ ਕੰਮਾਂ ਦੇ ਸਿੱਟੇ ਆਉਣੇ ਸ਼ੁਰੂ ਹੋ ਗਏ ਹਨ ਅਤੇ ਆਉਣ ਵਾਲੇ 18 ਮਹੀਨਿਆਂ ਤਕ ਜ਼ਿਆਦਾਤਰ ਐਸ.ਟੀ.ਪੀ. ਕੰਮ ਕਰਨਾ ਸ਼ੁਰੂ ਕਰ ਦੇਣਗੇ ਅਤੇ ਪੰਜਾਬ ਦੇ ਦਰਿਆਵਾਂ/ਨਾਲਿਆਂ ਦੇ ਪਾਣੀ ਵਿਚ ਸੁਧਾਰ ਆਵੇਗਾ | ਇਹ ਵੀ ਦਸਿਆ ਕਿ ਲੁਧਿਆਣਾ 'ਚ 225 ਐਮ.ਐਲ.ਡੀ ਦਾ ਇਕ ਐਸ.ਟੀ.ਪੀ. ਉਸਾਰੀ ਅਧੀਨ ਹੈ ਜਿਸ ਦੇ ਲੱਗਣ ਨਾਲ ਬੁੱਢੇ ਨਾਲੇ ਦੇ ਪਾਣੀ ਵਿਚ ਕਾਫ਼ੀ ਸੁਧਾਰ ਹੋਵੇਗਾ | ਇਸ ਮੌਕੇ ਇੰਜ. ਪ੍ਰਦੀਪ ਗੁਪਤਾ ਮੁੱਖ ਵਾਤਾਵਰਣ ਇੰਜੀਨੀਅਰ, ਰਾਜੀਵ ਕੁਮਾਰ ਸ਼ਰਮਾ, ਪਰਮਜੀਤ ਸਿੰਘ, ਰਜੀਵ ਕੁਮਾਰ ਗੋਇਲ ਸੀਨੀਅਰ ਵਾਤਾਵਰਨ ਇੰਜੀਨੀਅਰ, ਓਮ ਪ੍ਰਕਾਸ਼, ਰਕੇਸ਼ ਨਈਅਰ, ਰਜੀਵ ਗੁਪਤਾ, ਕੁਲਦੀਪ ਸਿੰਘ ਵਾਤਾਵਰਨ ਇੰਜੀਨੀਅਰ, ਹਰਨੇਕ ਚੰਦ ਪ੍ਰਬੰਧਕੀ ਅਫ਼ਸਰ, ਅਮਰੀਕ ਸਿੰਘ ਸੀਨੀਅਰ ਲਾਅ ਅਫ਼ਸਰ ਅਤੇ ਦਫ਼ਤਰ ਦੇ ਹੋਰ ਅਧਿਕਾਰੀ ਅਤੇ ਕਰਮਚਾਰੀ ਮੌਜੂਦ ਸਨ |