ਪੰਜਾਬ ਭਾਜਪਾ ਦੇ ਜਨਰਲ ਸਕੱਤਰ ਲੁਕਦੇ ਲੁਕਾਉਂਦੇ ਹੋਏ ਤੁਰ ਕੇ ਪਹੁੰਚੇ ਮੀਟਿੰਗ ਵਿਚ

ਏਜੰਸੀ

ਖ਼ਬਰਾਂ, ਪੰਜਾਬ

ਪੰਜਾਬ ਭਾਜਪਾ ਦੇ ਜਨਰਲ ਸਕੱਤਰ ਲੁਕਦੇ ਲੁਕਾਉਂਦੇ ਹੋਏ ਤੁਰ ਕੇ ਪਹੁੰਚੇ ਮੀਟਿੰਗ ਵਿਚ

image

165 ਵਿਅਕਤੀਆਂ ਦੀ ਰਾਖੀ ਲਈ 500 ਪੁਲਿਸ ਮੁਲਾਜ਼ਮ ਕੀਤੇ ਤੈਨਾਤ

ਹੁਸ਼ਿਆਰਪੁਰ, 25 ਜੁਲਾਈ (ਪੰਕਜ ਨਾਂਗਲਾ) : ਪੰਜਾਬ ਵਿਚ ਕਿਸਾਨ ਮੋਰਚੇ ਨੂੰ  ਲੈ ਕੇ ਬੀ.ਜੇ.ਪੀ. ਦੇ ਲੀਡਰਾਂ ਦਾ ਹਰ ਜਗ੍ਹਾ ਘਿਰਾਉ ਹੋ ਰਿਹਾ ਤੇ ਇਸ ਦੇ ਚਲਦਿਆਂ ਅੱਜ ਪੰਜਾਬ ਭਾਜਪਾ ਦੇ ਜਨਰਲ ਸਕੱਤਰ ਸ਼ੁਭਾਸ਼ ਸ਼ਰਮਾ ਲੁਕਦੇ-ਲੁਕਾਉਂਦੇ, ਗੱਡੀ ਦੂਰ ਖੜੀ ਕਰ ਕੇ ਤੁਰ-ਤੁਰ ਬੜੀ ਮੁਸ਼ਕਲ ਨਾਲ  ਹੁਸ਼ਿਆਰਪੁਰ ਦੀ ਇਕ ਮਹੀਨਾਵਾਰ ਮੀਟਿੰਗ ਵਿਚ ਦੇਰ ਨਾਲ ਪਹੁੰਚੇ | ਉਨ੍ਹਾਂ ਦਸਿਆ ਕਿ ਜ਼ਿਲ੍ਹਾ ਪ੍ਰਧਾਨ ਵਲੋਂ ਲੋਕੇਸ਼ਨ ਗ਼ਲਤ ਪਾ ਦਿਤੀ ਸੀ | 
ਹੈਰਾਨਗੀ ਵਾਲੀ ਗੱਲ ਹੈ ਕਿ ਮੀਟਿੰਗ ਵਿਚ ਕੇਵਲ 165 ਵਿਅਕਤੀ ਹੀ ਹਾਜ਼ਰ ਸਨ ਜਦਕਿ 500 ਤੋਂ ਉਤੇ ਪੁਲਿਸ ਮੁਲਾਜ਼ਮ 5 ਡੀ.ਐਸ.ਪੀ. ਹਾਜ਼ਰ ਸਨ ਤੇ ਪੂਰੇ ਇਲਾਕੇ ਨੂੰ  ਪੁਲਿਸ ਛਾਉਣੀ ਵਿਚ ਤਬਦੀਲ ਕੀਤਾ ਹੋਇਆ ਸੀ | ਇਥੇ ਹੀ ਬੱਸ ਨਹੀਂ ਨਵਜੋਤ ਮਹਿਲ ਐਸ.ਐਸ.ਪੀ. ਹੁਸ਼ਿਆਰਪੁਰ ਖ਼ੁਦ ਮੌਕੇ ਦਾ ਜਾਇਜ਼ਾ ਲੈਣ ਪਹੁੰਚੇ | ਇਸ ਮੌਕੇ ਮੀਟਿੰਗ ਵਿਚ ਸਾਬਕਾ ਕੈਬਨਿਟ ਮੰਤਰੀ ਤੀਕਸ਼ਣ ਸੂਦ, ਜ਼ਿਲ੍ਹਾ ਪ੍ਰਧਾਨ ਨਿਪੁਨ ਸ਼ਰਮਾ, ਵਿਨੋਦ  ਸ਼ਰਮਾ, ਸ਼ਿਵ ਸੂਦ, ਜ਼ਿਲ੍ਹਾ ਜਨਰਲ ਸਕੱਤਰ ਮੀਨੂੰ ਸੇਠੀ ਆਦਿ ਹਾਜ਼ਰ ਹੋਏ  | ਪੱਤਰਕਾਰਾਂ ਦੇ ਇਕ ਸਵਾਲ ਦੇ ਜਵਾਬ ਵਿਚ ਸੁਭਾਸ਼ ਸ਼ਰਮਾ ਨੇ ਦਸਿਆ ਕਿ ਅੱਜ ਸਾਡੀ ਜ਼ਿਲ੍ਹਾ ਕਾਰਜਕਾਰਨੀ ਦੀ ਮੀਟਿੰਗ ਹੋਈ | ਇਸ ਮੌਕੇ ਉਨ੍ਹਾਂ ਕਾਂਗਰਸ ਸਰਕਾਰ ਦੇ ਲੋਕਲ ਮੰਤਰੀ ਸ਼ੁੰਦਰ ਸ਼ਾਮ ਅਰੋੜਾ 'ਤੇ ਵਰ੍ਹਦਿਆ ਕਿਹਾ ਕਿ ਲੋਕਾਂ ਨੂੰ  ਜਵਾਬ ਦੇਣਾ ਪਵੇਗਾ ਕਿ ਹੁਸ਼ਿਆਰਪੁਰ ਤੇ ਪੰਜਾਬ ਵਿਚ ਕਿਹੜੀ ਇੰਡਰਸਟਰੀ ਲਿਆਂਦੀ ਤੇ ਪੰਜਾਬ ਵਿਚ ਬਹੁਤ ਸਾਰੀ ਇੰਡਰਸਟਰੀ ਖ਼ਤਮ ਹੋ ਗਈ ਤੇ  ਬੇਰੁਜ਼ਗਾਰੀ ਵਿਚ ਵਾਧਾ ਹੋਇਆ¢