ਰੁਲਦੂ ਸਿੰਘ ਨੂੰ ਕਿਸਾਨ ਮੋਰਚੇ ਵਿਚੋਂ ਕੀਤਾ 15 ਦਿਨ ਲਈ ਮੁਅੱਤਲ

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਪੰਜਾਬ

ਇਹ ਫ਼ੈਸਲਾ ਪਿਛਲੇ ਦਿਨੀਂ ਰੁਲਦੂ ਸਿੰਘ ਵਲੋਂ ਕਿਸਾਨ ਮੋਰਚੇ ਦੇ ਮੰਚ ਉਪਰ ਇਕ ਧਰਮ ਦੀਆਂ ਧਾਰਮਕ ਭਾਵਨਾਵਾਂ ਭੜਕਾਉਣ ਵਾਲੇ ਦਿਤੇ ਭਾਸ਼ਣ ਕਾਰਨ ਕੀਤਾ ਹੈ।

Ruldu Singh Mansa

ਚੰਡੀਗੜ੍ਹ(ਭੁੱਲਰ): ਕਿਸਾਨ ਜਥੇਬੰਦੀਆਂ ਨੇ ਵੱਡਾ ਫ਼ੈਸਲਾ ਲੈਂਦੇ ਹੋਏ ਪ੍ਰਮੁੱਖ ਆਗੂ ਰੁਲਦੂ ਸਿੰਘ ਮਾਨਸਾ ਨੂੰ ਕਿਸਾਨ ਮੋਰਚੇ ਵਿਚੋਂ 15 ਦਿਨ ਲਈ ਮੁਅੱਤਲ ਕਰ ਦਿਤਾ ਹੈ। ਰੁਲਦੂ ਸਿੰਘ ਪੰਜਾਬ ਕਿਸਾਨ ਯੂਨੀਅਨ ਦੇ ਪ੍ਰਧਾਨ ਅਤੇ ਸੰਯੁਕਤ ਕਿਸਾਨ ਮੋਰਚੇ ਦੇ ਸੀਨੀਅਰ ਆਗੂ ਹਨ। ਰੁਲਦੂ ਸਿੰਘ ਨੂੰ ਮੁਅੱਤਲ ਕਰਨ ਦਾ ਫ਼ੈਸਲਾ 32 ਕਿਸਾਨ ਜਥੇਬੰਦੀਆਂ ਦੀ ਮੀਟਿੰਗ ਵਿਚ ਲਿਆ ਗਿਆ।

ਇਸ ਦੀ ਪ੍ਰਧਾਨਗੀ ਹਰਿੰਦਰ ਸਿੰਘ ਲੱਖੋਵਾਲ ਨੇ ਕੀਤੀ। ਇਸ ਮੀਟਿੰਗ ਵਿਚ ਸੰਯੁਕਤ ਕਿਸਾਨ ਮੋਰਚੇ ਵਲੋਂ ਜਗਜੀਤ ਸਿੰਘ ਡੱਲੇਵਾਲ ਅਤੇ ਯੁੱਧਵੀਰ ਸਿੰਘ ਮੌਜੂਦ ਸਨ, ਜਿਨ੍ਹਾਂ ਨੇ ਫ਼ੈਸਲੇ ਦਾ ਸਮਰਥਨ ਕੀਤਾ। ਇਹ ਫ਼ੈਸਲਾ ਪਿਛਲੇ ਦਿਨੀਂ ਰੁਲਦੂ ਸਿੰਘ ਵਲੋਂ ਕਿਸਾਨ ਮੋਰਚੇ ਦੇ ਮੰਚ ਉਪਰ ਇਕ ਧਰਮ ਦੀਆਂ ਧਾਰਮਕ ਭਾਵਨਾਵਾਂ ਭੜਕਾਉਣ ਵਾਲੇ ਦਿਤੇ ਭਾਸ਼ਣ ਕਾਰਨ ਕੀਤੀ ਹੈ। 

ਆਗੂਆਂ ਨੇ ਕਿਹਾ ਕਿ ਮੋਰਚੇ ਵਿਚ ਅਜਿਹੇ ਵਿਚਾਰਾਂ ਦੀ ਕੋਈਂ ਥਾਂ ਨਹੀਂ, ਇਸੇ ਕਰ ਕੇ ਸੀਨੀਅਰ ਆਗੂ ਵਿਰੁਧ ਸਖ਼ਤ ਫ਼ੈਸਲਾ ਲਿਆ ਗਿਆ ਹੈ। 
ਮੋਰਚੇ ਵਿਚੋਂ ਮੁਅੱਤਲ ਕੀਤੇ ਜਾਣ ਵਾਲੇ ਰੁਲਦੂ ਸਿੰਘ ਤੀਜੇ ਵੱਡੇ ਨੇਤਾ ਹਨ। ਇਸ ਤੋਂ ਪਹਿਲਾਂ ਸੁਰਜੀਤ ਸਿੰਘ ਫੂਲ ਤੇ ਗੁਰਨਾਮ ਸਿੰਘ ਚੜੂਨੀ ਮੁਅੱਤਲ ਕੀਤੇ ਜਾ ਚੁਕੇ ਹਨ।