ਪੈਗਾਸਸ ਜਾਸੂਸੀ ਮਾਮਲੇ ਦੀ ਜਾਂਚ ਲਈ ਰਾਜ ਸਭਾ ਮੈਂਬਰ ਪੁੱਜੇ ਸੁਪਰੀਮ ਕੋਰਟ

ਏਜੰਸੀ

ਖ਼ਬਰਾਂ, ਪੰਜਾਬ

ਪੈਗਾਸਸ ਜਾਸੂਸੀ ਮਾਮਲੇ ਦੀ ਜਾਂਚ ਲਈ ਰਾਜ ਸਭਾ ਮੈਂਬਰ ਪੁੱਜੇ ਸੁਪਰੀਮ ਕੋਰਟ

image

ਨਵੀਂ ਦਿੱਲੀ, 25 ਜੁਲਾਈ : ਰਾਜ ਸਭਾ ਮੈਂਬਰ ਜਾਨ ਬਿ੍ਟਾਸ ਨੇ ਇਜ਼ਰਾਇਲੀ ਸਪਾਈਵੇਅਰ ਪੈਗਾਸਸ ਜ਼ਰੀਏ ਵਰਕਰਾਂ, ਨੇਤਾਵਾਂ, ਪੱਤਰਕਾਰਾਂ ਅਤੇ ਸੰਵਿਧਾਨਕ ਅਹੁਦਿਆਂ 'ਤੇ ਕੰਮ ਕਰਨ ਵਾਲੇ ਲੋਕਾਂ ਦੀ ਕਥਿਤ ਜਾਸੂਸੀ ਨੂੰ  ਲੈ ਕੇ ਅਦਾਲਤ ਦੀ ਨਿਗਰਾਨੀ 'ਚ ਜਾਂਚ ਕਰਵਾਉਣ ਦੀ ਬੇਨਤੀ ਕਰਦੇ ਹੋਏ ਸੁਪਰੀਮ ਕੋਰਟ ਦਾ ਰੁਖ ਕੀਤਾ ਹੈ | ਜ਼ਿਕਰਯੋਗ ਹੈ ਕਿ ਹਾਲ ਹੀ 'ਚ ਮੀਡੀਆ 'ਚ ਆਈਆਂ ਖ਼ਬਰਾਂ ਵਿਚ ਦਾਅਵਾ ਕੀਤਾ ਗਿਆ ਸੀ ਕਿ ਪੈਗਾਸਸ ਦਾ ਇਸਤੇਮਾਲ ਮੰਤਰੀਆਂ, ਨੇਤਾਵਾਂ, ਸਰਕਾਰੀ ਅਧਿਕਾਰੀਆਂ ਅਤੇ ਪੱਤਰਕਾਰਾਂ ਸਮੇਤ ਲਗਪਗ 300 ਭਾਰਤੀਆਂ ਦੀ ਨਿਗਰਾਨੀ ਕਰਨ ਲਈ ਕਿਹਾ ਗਿਆ | ਇਸ ਨਾਲ ਦੇਸ਼ ਵਿਚ ਵੱਡਾ ਸਿਆਸੀ ਵਿਵਾਦ ਸ਼ੁਰੂ ਹੋ ਗਿਆ ਹੈ |

ਸੁਪਰੀਮ ਕੋਰਟ ਵਿਚ ਜਨਹਿਤ ਪਟੀਸ਼ਨ ਦਾਖ਼ਲ ਕਰਨ ਵਾਲੇ ਬਿ੍ਟਾਸ ਨੇ ਕਿਹਾ ਕਿ ਹਾਲ ਹੀ ਵਿਚ ਜਾਸੂਸੀ ਦੇ ਦੋਸ਼ਾਂ ਨੇ ਇਕ ਵੱਡੇ ਵਰਗ 'ਚ ਚਿੰਤਾ ਪੈਦਾ ਕਰ ਦਿਤੀ ਹੈ ਅਤੇ ਜਾਸੂਸੀ ਦਾ ਪ੍ਰਗਟਾਵੇ ਦੀ ਆਜ਼ਾਦੀ 'ਤੇ ਡੰੂਘਾ ਅਸਰ ਪਵੇਗਾ | ਉਨ੍ਹਾਂ ਪੈਗਾਸਸ ਸਪਾਈਵੇਅਰ ਜ਼ਰੀਏ ਜਾਸੂਸਾਂ ਕਰਨ ਦੇ ਦੋਸ਼ਾਂ ਦੇ ਸਬੰਧ ਵਿਚ ਅਦਾਲਤ ਦੀ ਨਿਗਰਾਨੀ 'ਚ ਜਾਂਚ ਕਰਵਾਏ ਜਾਣ ਦੀ ਬੇਨਤੀ ਕੀਤੀ ਹੈ | ਮਾਕਪਾ ਦੇ ਮੈਂਬਰ ਬਿ੍ਟਾਸ ਨੇ ਐਤਵਾਰ ਨੂੰ  ਇਕ ਬਿਆਨ ਵਿਚ ਕਿਹਾ ਕਿ ਬਹੁਤ ਗੰਭੀਰ ਮਾਮਲੇ ਦੇ ਬਾਵਜੂਦ ਕੇਂਦਰ ਸਰਕਾਰ ਨੇ ਇਸ ਮੁੱਦੇ ਨੂੰ  ਲੈ ਕੇ ਦੋਸ਼ਾਂ ਦੀ ਜਾਂਚ ਕਰਵਾਉਣ ਦੀ ਪ੍ਰਵਾਹ ਨਹੀਂ ਕੀਤੀ ਹੈ | ਉਨ੍ਹਾਂ ਕਿਹਾ ਕਿ ਇਸ ਸਬੰਧੀ ਸੰਸਦ 'ਚ ਪ੍ਰਸ਼ਨ ਉਠਾਏ ਗਏ ਸਨ ਪਰ ਸਰਕਾਰ ਨੇ ਸਪਾਈਵੇਅਰ ਵਲੋਂ ਜਾਸੂਸੀ ਤੋਂ ਨਾ ਤਾਂ ਇਨਕਾਰ ਕੀਤਾ ਹੈ ਅਤੇ ਨਾ ਹੀ ਸਵੀਕਾਰ ਕੀਤਾ ਹੈ | ਬਿ੍ਟਾਸ ਨੇ ਐਤਵਾਰ ਨੂੰ  ਇਹ ਵੀ ਦਾਅਵਾ ਕੀਤਾ ਕਿ ਦੋਸ਼ਾਂ 'ਚੋਂ ਦੋ ਨਤੀਜੇ ਨਿਕੱਲਦੇ ਹਨ, ਜਾ ਤਾਂ ਜਾਸੂਸੀ ਸਰਕਾਰ ਵਲੋਂ ਜਾਂ ਫਿਰ ਕਿਸੇ ਵਿਦੇਸ਼ੀ ਏਜੰਸੀ ਵਲੋਂ ਜਾਸੂਸੀ ਕੀਤੀ ਗਈ |