ਗਰਮੀ ਤੋਂ ਮਿਲੀ ਰਾਹਤ, ਪੰਜਾਬ 'ਚ ਹੋਈ ਹਲਕੀ ਤੇ ਦਰਮਿਆਨੀ ਬਾਰਸ਼

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਪੰਜਾਬ

ਗੁਰੂ ਕੀ ਨਗਰੀ ਅੰਮ੍ਰਿਤਸਰ ਵਿਚ ਐਤਵਾਰ ਨੂੰ ਹੋਈ ਮੋਹਲੇਧਾਰ ਬਾਰਸ਼

RAIN

ਚੰਡੀਗੜ੍ਹ (ਸਪੋਕਸਮੈਨ ਸਮਾਚਾਰ ਸੇਵਾ) : ਪਿਛਲੇ ਕਈ ਦਿਨਾਂ ਤੋਂ ਗਰਮੀ 'ਚ ਝੁਲਸ ਰਹੇ ਪੰਜਾਬੀਆਂ ਨੇ ਰਾਹਤ ਦੀ ਸਾਹ ਲਈ ਜਦੋਂ ਕੱਲ੍ਹ ਬਾਅਦ ਦੁਪਹਿਰ ਇਕਦਮ ਅਸਮਾਨ ਵਿਚ ਬੱਦਲ ਛਾ ਗਏ ਤੇ ਛਮਛਮ ਬਾਰਸ਼ ਹੋਣ ਲੱਗੀ |

ਬੀਤੇ ਦਿਨਾਂ ਵਿਚ ਜਿਥੇ ਪਾਰਾ 42 ਡਿਗਰੀ ਤੋਂ ਉਪਰ ਸੀ ਉਥੇ ਹੀ ਕੁੱਝ ਕੁ ਸਮੇਂ ਦੇ ਮੀਂਹ ਨੇ ਪਾਰਾ ਥੋੜਾ ਹੇਠਾਂ ਆਉਣ ਨਾਲ ਲੋਕਾਂ ਦੀ ਜਾਨ 'ਚ ਜਾਨ ਆ ਗਈ | ਸੂਬੇ ਦੇ ਵੱਖ-ਵੱਖ ਖੇਤਰਾਂ 'ਚੋਂ ਮਿਲੀਆਂ ਖ਼ਬਰਾਂ ਅਨੁਸਾਰ ਕਈ ਥਾਵਾਂ 'ਤੇ ਹਲਕੀ ਤੇ ਕਈ ਥਾਵਾਂ 'ਤੇ ਦਰਮਿਆਨੀ ਬਾਰਸ਼ ਹੋਈ |

ਉਧਰ ਗੁਰੂ ਕੀ ਨਗਰੀ ਅੰਮ੍ਰਿਤਸਰ ਵਿਚ ਐਤਵਾਰ ਨੂੰ  ਮੋਹਲੇਧਾਰ ਬਾਰਸ਼ ਹੋਈ | ਐਤਵਾਰ ਸਚਖੰਡ ਸ੍ਰੀ ਹਰਿਮੰਦਰ ਸਾਹਿਬ ਵਿਖੇ ਸੰਗਤਾਂ ਦੀ ਆਮਦ ਆਮ ਦਿਨਾਂ ਨਾਲੋਂ ਵੱਧ ਰਹੀ | ਇਸ ਦਰਮਿਆਨ ਸੰਗਤਾਂ ਨੇ ਲੰਮੀਆਂ ਕਤਾਰਾਂ 'ਚ ਲੱਗ ਕੇ ਪਰਵਾਰਾਂ ਸਮੇਤ ਗੁਰੂ ਘਰ ਦੇ ਦਰਸ਼ਨ ਕੀਤੇ |