ਕੇਂਦਰ ’ਚ ਸੱਤਾ ’ਤੇੇ ਕਾਬਜ਼ ਰਹੀਆਂ ਸਰਕਾਰਾਂ ਨੇ ਪੰਜਾਬ ਦੇ ਸਿੱਖਾਂ ਨਾਲ ਬੇਇਨਸਾਫ਼ੀ ਕੀਤੀਆਂ : ਮਾਨ

ਏਜੰਸੀ

ਖ਼ਬਰਾਂ, ਪੰਜਾਬ

ਕੇਂਦਰ ’ਚ ਸੱਤਾ ’ਤੇੇ ਕਾਬਜ਼ ਰਹੀਆਂ ਸਰਕਾਰਾਂ ਨੇ ਪੰਜਾਬ ਦੇ ਸਿੱਖਾਂ ਨਾਲ ਬੇਇਨਸਾਫ਼ੀ ਕੀਤੀਆਂ : ਮਾਨ

image

ਮੋਗਾ, 25 ਜੁਲਾਈ (ਇਕਬਾਲ ਖਹਿਰਾ) : ਭਾਰਤ-ਪਾਕਿ ਵੰਡ ਤੋਂ ਲੈ ਕੇ ਕੇਂਦਰ ਵਿਚ ਸੱਤਾ ਦੇ ਕਾਬਜ਼ ਰਹੀਆਂ ਸਰਕਾਰਾਂ ਨੇ ਹਮੇਸ਼ਾ ਹੀ ਘੱਟ ਗਿਣਤੀਆਂ ਤੇ ਖ਼ਾਸ ਕਰ ਪੰਜਾਬ ਦੇ ਸਿੱਖਾਂ ਨਾਲ ਸੋੜੀ ਰਾਜਨੀਤੀ ਖੇਡਦਿਆਂ ਬੇਇਨਸਾਫ਼ੀ ਕੀਤੀਆਂ ਹਨ। ਸਿੱਖ ਜੁਝਾਰੂ ਕੌਮ ਹੋਣ ਕਰ ਕੇ ਆਰ.ਐਸ.ਐਸ. ਦੇ ਖ਼ਾਸ ਨਿਸ਼ਾਨੇ ਹੈ, ਇਹ ਹੀ ਕਾਰਨ ਹੈ ਕਿ ਪੰਜਾਬ ਖੇਤੀ ਪ੍ਰਧਾਨ ਸੂਬਾ ਹੋਣ ਕਰ ਕੇ ਇਸ ਨੂੰ ਤਬਾਅ ਕਰਨ ਲਈ ਕੇਂਦਰ ਦੀ ਭਾਜਪਾ ਸਰਕਾਰ ਨੇ ਖੇਤੀ ਵਿਰੋਧੀ ਕਾਲੇ ਕਾਨੂੰਨ ਲਿਆਕੇ ਪੂੰਜੀਪਤੀਆਂ ਤੇ ਵੱਡੇ ਸਰਮਾਏਦਾਰਾਂ ਨੂੰ ਪੰਜਾਬ ਦੇ ਕਾਬਜ ਕਰਨ ਦੀਆਂ ਕੋਝੀਆਂ ਸਾਜਸ਼ਾਂ ਰਚੀਆਂ ਹਨ। ਪਰ ਪੰਜਾਬੀ ਕਿਸੇ ਵੀ ਕੀਮਤ ਦੇ ਇਨ੍ਹਾਂ ਸਾਜਸ਼ਾਂ ਨੂੰ ਸਫਲ ਨਹੀ ਹੋਣ ਦੇਣਗੇ। 
ਇਨ੍ਹਾਂ ਵਿਚਾਰਾ ਪ੍ਰਗਟਾਵਾ ਪਿੰਡ ਧੱਲੇਕੇ ਵਿਖੇ ਜ਼ਿਲ੍ਹਾ ਪ੍ਰਧਾਨ ਬਲਰਾਜ ਸਿੰਘ ਖ਼ਾਲਸਾ ਦੀ ਮਾਤਾ ਸ਼ਿੰਦਰ ਕੌਰ ਦੇ ਹੋਏ ਅਕਾਲ ਚਲਾਣੇ ’ਤੇ ਦੁੱਖ ਸਾਂਝਾ ਕਰਨ ਪੱਜੇ ਅਕਾਲੀ ਦਲ ਅੰਮ੍ਰਿਤਸਰ ਦੇ ਪ੍ਰਧਾਨ ਸਿਮਰਨਜੀਤ ਸਿੰਘ ਮਾਨ ਨੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਕੀਤਾ। ਉਨ੍ਹਾਂ ਕਿਹਾ ਕਿ ਭਾਵੇਂ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਹੋਵੇ ਜਾਂ ਨਵਜੋਤ ਸਿੰਘ ਸਿੱਧੂ, ਬਾਦਲ ਪਰਿਵਾਰ ਤੇ ਆਮ ਆਦਮੀ ਪਾਰਟੀ ਦਾ ਪ੍ਰਧਾਨ ਭਗਵੰਤ ਮਾਨ, ਇਨ੍ਹਾਂ ਸਾਰਿਆਂ ਦੇ ਰਿਮੌਟ ਦਿੱਲੀ ਵਾਲਿਆਂ ਦੇ ਹੱਥਾਂ ਵਿਚ ਹਨ ਤੇ ਇਹ ਉਨ੍ਹਾਂ ਦੇ ਇਸ਼ਾਰਿਆਂ ’ਤੇ ਹੀ ਇਹ ਸਾਰੇ ਕੰਮ ਕਰਦੇ ਹਨ। 
ਉਨ੍ਹਾਂ ਕਿਹਾ ਕਿ 1947 ਤੋਂ ਲੈ ਕੇ ਪੰਜਾਬ ਨੂੰ ਵੱਧ ਅਧਿਕਾਰ ਦਵਾਉਣ ਅਤੇ ਨੌਜਵਾਨਾਂ ਨੂੰ ਰੁਜਗਾਰ ਦੇਣ ਦੀ ਬਜਾਏ ਪੰਜਾਬੀਆਂ ਨੂੰ ਗਲੀਆਂ, ਨਾਲੀਆਂ, ਆਟਾ, ਦਾਲ ਸਕੀਮ, ਮੁਫਤ ਬਿਜਲੀ ਦੇਣ ਵਾਰਗੇ ਮੱਕੜ ਜਾਲ ਵਿਚ ਉਲਝਾ ਕੇ ਸਰਕਾਰ ਮੰਗਤੇ ਬਨਾਉਣ ਦੀ ਹੀ ਕੋਸ਼ਿਸ਼ਾਂ ਕੀਤੀਆਂ ਹਨ। 
ਇਸ ਮੌਕੇ ਸਿਮਰਨਜੀਤ ਸਿੰਘ ਮਾਨ ਵਲੋਂ ਹਲਕਾ ਧਰਮਕੋਟ ਤੋਂ ਬਲਰਾਜ ਸਿੰਘ ਖ਼ਾਲਸਾ ਨੂੰ ਵਿਧਾਨ ਸਭਾ ਚੋਣਾਂ ਲਈ ਉਮੀਦਵਾਰ ਐਲਾਨਿਆ। ਇਸ ਮੌਕੇ ਉਨ੍ਹਾਂ ਨਾਲ ਪਾਰਟੀ ਦੇ ਮੁੱਖ ਬੁਲਾਰੇ ਜਸਕਰਨ ਸਿੰਘ ਕਾਹਨ ਸਿੰਘ ਵਾਲਾ, ਇਕਬਾਲ ਸਿੰਘ ਬਰੀਵਾਲਾ, ਚਾਨਣ ਸਿੰਘ, ਮਨੋਹਰ ਸਿੰਘ ਖ਼ਾਲਸਾ, ਜਗਰੂਪ ਸਿੰਘ ਮੋਗਾ, ਭੋਲਾ ਸਿੰਘ, ਪ੍ਰੀਤਮ ਸਿੰਘ ਫ਼ੌਜੀ, ਜਗਜੀਤ ਸਿੰਘ ਧਰਮਕੋਟ, ਮਨੋਹਰ ਸਿੰਘ ਖ਼ਾਲਸਾ ਆਦਿ ਮੌਜੂਦ ਸਨ।