ਦਾਦੇ ਨੇ ਪੋਤੇ, ਉਸ ਦੀ ਪਤਨੀ ਅਤੇ ਪੜਪੋਤੀ ਤੇ ਪਟਰੌਲ ਪਾ ਕੇ ਮਾਰਨ ਦੀ ਕੀਤੀ ਕੋਸ਼ਿਸ

ਏਜੰਸੀ

ਖ਼ਬਰਾਂ, ਪੰਜਾਬ

ਦਾਦੇ ਨੇ ਪੋਤੇ, ਉਸ ਦੀ ਪਤਨੀ ਅਤੇ ਪੜਪੋਤੀ ਤੇ ਪਟਰੌਲ ਪਾ ਕੇ ਮਾਰਨ ਦੀ ਕੀਤੀ ਕੋਸ਼ਿਸ

image

ਅਬੋਹਰ, 25 ਜੁਲਾਈ (ਤੇਜਿੰਦਰ ਸਿੰਘ ਖ਼ਾਲਸਾ) : ਸਥਾਨਕ ਚੰਡੀਗੜ੍ਹ ਮੁਹੱਲੇ ਵਿਚ ਅੱਜ ਸਵੇਰੇ ਦਾਦੇ ਨੇ ਅਪਣੇ ਪੋਤੇ, ਉਸ ਦੀ ਪਤਨੀ ਅਤੇ ਇਕ ਸਾਲ ਦੀ ਪੜਪੋਤੀ ਤੇ ਪਟਰੌਲ ਪਾ ਕੇ ਅੱਗ ਲਗਾ ਕੇ ਜਾਨੋਂ ਮਾਰਨ ਦੀ ਕੋਸ਼ਿਸ ਕੀਤੀ। ਜਿਸ ਕਾਰਨ ਪੋਤਾ ਬੁਰੀ ਤਰ੍ਹਾਂ ਝੁਲਸ ਗਿਆ ਜਦਕਿ ਉਸ ਦੀ ਪਤਨੀ ਦੇ ਅੱਗ ਬੁਝਾਉਣ ਦੌਰਾਨ ਝੁਲਸ ਗਏ। 
ਜਾਣਕਾਰੀ ਅਨੁਸਾਰ ਕਰੀਬ 40 ਸਾਲਾਂ ਅੰਗਰੇਜ ਸਿੰਘ ਪੁੱਤਰ ਕਾਬਲ ਸਿੰਘ ਅਪਣੀ ਪਤਨੀ ਗਗਨਦੀਪ ਕੌਰ ਅਤੇ ਇਕ ਸਾਲਾ ਬੱਚੀ ਜਸ਼ਨਪ੍ਰੀਤ ਕੌਰ ਨਾਲ ਅਪਣੇ ਘਰ ਵਿਚ ਸੁੱਤਾ ਪਿਆ ਸੀ। ਅੱਜ ਸਵੇਰੇ ਕਰੀਬ 4 ਵਜੇ ਉਸ ਦੇ ਦਾਦੇ ਤਾਰਾ ਚੰਦ ਨੇ ਸੁੱਤੇ ਪਰਵਾਰ ਤੇ ਪਟਰੌਲ ਸੁੱਟ ਅੱਗ ਲਗਾ ਦਿਤੀ। ਹਨੇਰਾ ਹੋਣ ਕਾਰਨ ਅੰਗਰੇਜ ਸਿੰਘ ਅੱਜ ਦੀ ਲਪੇਟ ਵਿੱਚ ਆ ਗਿਆ ਜਦ ਕਿ ਉਸ ਦੀ ਪਤਨੀ ਅਤੇ ਬੱਚੀ ਦਾ ਬਚਾਅ ਹੋ ਗਿਆ। ਅੰਗਰੇਜ ਦੀ ਪਤਨੀ ਨੇ ਕੰਬਲ ਆਦਿ ਪਾ ਕੇ ਅਪਣੇ ਪਤੀ ਅੰਗਰੇਜ ਦੀ ਅੱਗ ਬੁਝਾਉਣ ਦੀ ਕੋਸ਼ਿਸ ਕੀਤੀ ਜਿਸ ਕਾਰਨ ਉਸ ਦੇ ਵੀ ਦੋਨੋਂ ਹੱਥ ਅੱਗ ਦੇ ਸੇਕ ਕਾਰਨ ਝੁਲਸ ਗਏ। ਰੋਲਾ ਪਾਉਣ ਤੇ ਆਸ-ਪਾਸ ਦੇ ਲੋਕ ਇਕੱਠੇ ਹੋ ਗਏ ਅਤੇ ਉਨ੍ਹਾਂ ਨੂੰ ਇਲਾਜ ਲਈ ਸਰਕਾਰੀ ਹਸਪਤਾਲ ਵਿਚ ਦਾਖ਼ਲ ਕਰਵਾਇਆ।
 ਉਕਤ ਘਟਨਾ ਦਾ ਕਾਰਨ ਮਕਾਨ ਦੇ ਕਬਜ਼ੇ ਨੂੰ ਲੈ ਕੇ ਮੰਨਿਆ ਜਾ ਰਿਹਾ ਹੈ ਜਦਕਿ ਡੀਐਸਪੀ ਅਬੋਹਰ ਰਾਹੁਲ ਭਾਰਦਵਾਜ ਨੇ ਕਥਿਤ ਦੋਸ਼ੀ ਵਿਰੁਧ ਧਾਰਾ 307 ਦਾ ਮਾਮਲਾ ਦਰਜ ਕਰ ਕੇ ਗ੍ਰਿਫ਼ਤਾਰ ਕਰ ਲਿਆ ਹੈ। 
ਕੈਪਸ਼ਨ : 
ਫੋਟੋ ਫਾਈਲ : ਅਬੋਹਰ-ਖਾਲਸਾ 25-1