ਲੁਧਿਆਣਾ: ਸ਼ਾਪਿੰਗ ਕਰਕੇ ਆ ਰਹੇ ਨੌਜਵਾਨਾਂ ਦੀ ਨਹਿਰ 'ਚ ਡਿੱਗੀ ਕਾਰ, ਤਿੰਨ ਦੀ ਹੋਈ ਮੌਤ

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਪੰਜਾਬ

ਸਵਿੱਫਟ ਕਾਰ ਦਾ ਸੰਤੁਲਨ ਵਿਗੜਨ ਨਾਲ ਵਾਪਰਿਆ ਹਾਦਸਾ

Car fell into a canal

ਲੁਧਿਆਣਾ( ਰਾਜਵਿੰਦਰ ਸਿੰਘ) ਲੁਧਿਆਣਾ 'ਚ ਉਸ ਸਮੇਂ ਭੱਜ-ਦੌੜ ਮਚ ਗਈ ਜਦੋਂ ਸਿਧਵਾਂ ਕਨਾਲ ਦੇ ਕੰਢੇ 'ਤੇ ਜਾ ਰਹੀ ਇਕ ਸਵਿੱਫਟ ਕਾਰ ਦਾ ਸੰਤੁਲਨ ਵਿਗੜ ਗਿਆ ਤੇ ਕਾਰ ਸਿੱਧਾ ਨਹਿਰ ਵਿਚ ਜਾ ਡਿੱਗੀ। ਜਾਣਕਾਰੀ ਅਨੁਸਾਰ ਕਾਰ ਵਿਚ ਚਾਰ ਲੋਕ ਸਵਾਰ ਸਨ ਇਹਨਾਂ ਵਿਚੋਂ ਇਕ ਵਿਅਕਤੀ ਨੇ ਪਹਿਲਾਂ ਹੀ ਛਾਲ ਮਾਰ ਕੇ ਆਪਣੀ ਜਾਨ ਬਚਾ ਲਈ ਸੀ।

ਪਰ ਇਕ ਲੜਕੀ ਸਮੇਤ 2 ਲੜਕੇ ਨਹਿਰ ਵਿੱਚ ਡਿੱਗ ਗਏ । ਜਿਨ੍ਹਾਂ ਨੂੰ ਮੌਕੇ ਤੇ ਮੌਜੂਦ ਲੋਕਾਂ ਨੇ ਬਹਾਦਰੀ ਦਿਖਾਉਂਦਿਆਂ ਕਾਰ ਦੇ ਸ਼ੀਸ਼ੇ ਤੋੜ ਕੇ ਨਹਿਰ ਵਿਚੋਂ  ਬਾਹਰ ਕੱਢਿਆ ਅਤੇ ਪੁਲਸ ਪ੍ਰਸ਼ਾਸਨ ਨੂੰ ਇਸਦੀ  ਜਾਣਕਾਰੀ ਦਿੱਤੀ। ਪਰ ਹਸਪਤਾਲ ਜਾ ਕੇ ਉਨ੍ਹਾਂ ਦੀ ਮੌਤ ਹੋ ਗਈ।

ਜਿਸ ਬਾਰੇ ਜਾਣਕਾਰੀ ਦਿੰਦੇ ਹੋਏ ਏਸੀਪੀ ਗੁਰਪ੍ਰੀਤ ਸਿੰਘ ਨੇ ਦੱਸਿਆ ਕਿ ਕੇ ਇਕ ਲੜਕੀ ਸਮੇਤ ਤਿੰਨ ਨੌਜਵਾਨ ਸ਼ੌਪਿੰਗ ਕਰਕੇ ਆ ਰਹੇ ਸਨ। ਪਰ ਅਚਾਨਕ ਇਕ ਆਈ ਟਵੰਟੀ ਕਾਰ ਵੱਲੋਂ ਸਾਈਡ ਲੱਗਣ ਕਾਰਨ ਕਾਰ ਨਹਿਰ ਵਿਚ ਡਿਗ ਗਈ।

ਜਿਸ ਵਿੱਚੋਂ ਇੱਕ ਨੌਜਵਾਨ ਨੇ ਛਾਲ ਮਾਰ  ਕੇ ਆਪਣੀ ਜਾਨ ਬਚਾ ਲਈ ਗਈ  ਪਰ ਕਾਰ ਵਿਚ ਤਿੰਨ ਲੋਕ ਸਵਾਰ ਸਨ ਜਿਨ੍ਹਾਂ ਵਿੱਚ ਇੱਕ ਲੜਕੀ ਅਤੇ ਦੋ ਲੜਕੇ ਸਨ। ਜਿਨ੍ਹਾਂ ਦੀ ਹਸਪਤਾਲ ਪਹੁੰਚਾਇਆ ਗਿਆ ਜਿਥੇ  ਡਾਕਟਰਾਂ ਨੇ ਉਹਨਾਂ ਨੂੰ ਮ੍ਰਿਤਕ ਘੋਸ਼ਿਤ ਕਰ ਦਿੱਤਾ। 

ਮ੍ਰਿਤਕਾਂ ਦੀ ਪਛਾਣ ਗੁਰਦਾਸਪੁਰ ਦੇ ਰਹਿਣ ਵਾਲੇ ਪਾਹੁਲ, ਪ੍ਰਭਜੋਤ ਦੇ ਰੂਪ 'ਚ ਹੋਈ ਹੈ, ਜਦੋਂ ਕਿ ਮ੍ਰਿਤਕ ਕੁੜੀ ਇਕ ਪੀ. ਜੀ. 'ਚ ਰਹਿੰਦੀ ਸੀ ਅਤੇ ਮੂਲ ਰੂਪ ਤੋਂ ਉਹ ਦਿੱਲੀ ਦੀ ਹੈ।