ਟੋਕੀਉ ਉਲੰਪਿਕ: ਭਾਰਤੀ ਨਿਸ਼ਾਨੇਬਾਜ਼ਾਂ ਦਾ ਖ਼ਰਾਬ ਪ੍ਰਦਰਸ਼ਨ

ਏਜੰਸੀ

ਖ਼ਬਰਾਂ, ਪੰਜਾਬ

ਟੋਕੀਉ ਉਲੰਪਿਕ: ਭਾਰਤੀ ਨਿਸ਼ਾਨੇਬਾਜ਼ਾਂ ਦਾ ਖ਼ਰਾਬ ਪ੍ਰਦਰਸ਼ਨ

image

ਨਹੀਂ ਬਣਾ ਸਕੀਆਂ ਮਨੂੰ ਤੇ ਯਸ਼ਸਵਿਨੀ 
ਟੋਕੀਉ, 25 ਜੁਲਾਈ : ਭਾਰਤ ਦੀ ਸੱਭ ਤੋਂ ਵੱਡੀ ਤਮਗ਼ੇ ਦੀ ਉਮੀਦ ਮੰਨੇ ਜਾ ਰਹੇ ਨਿਸ਼ਾਨੇਬਾਜ਼ਾਂ ਦਾ ਲਗਾਤਾਰ ਦੂਜੇ ਦਿਨ ਖ਼ਰਾਬ ਪ੍ਰਦਰਸ਼ਨ ਜਾਰੀ ਰਿਹਾ। ਮਨੂੰ ਭਾਕਰ ਅਤੇ ਯਸ਼ਸਵਿਨੀ ਸਿੰਘ ਦੇਸਵਾਲ ਟੋਕੀਉ ਉੁਲੰਪਿਕ ਵਿਚ ਔਰਤਾਂ ਦੀ 10 ਮੀਟਰ ਏਅਰ ਪਿਸਟਲ ਮੁਕਾਬਲੇ  ਦੇ ਫ਼ਾਈਨਲ ਵਿਚ ਥਾਂ ਨਹੀਂ ਬਣਾ ਸਕੀਆਂ। ਦੋਵਾਂ ਦਾ ਇਹ ਪਹਿਲਾ ਉੁਲੰਪਿਕ ਹੈ ਅਤੇ ਉਮੀਦਾਂ ਦੇ ਦਬਾਅ ਦਾ ਆਖਰੀ ਪਲਾਂ ਵਿਚ ਦੋਵੇਂ ਸਾਹਮਣਾ ਨਹੀਂ ਕਰ ਸਕੀਆਂ। 
ਦੁਨੀਆਂ ਦੀ ਦੂਜੇ ਨੰਬਰ ਦੀ ਨਿਸ਼ਾਨੇਬਾਜ਼ 19 ਸਾਲ ਦੀ ਮਨੂੰ ਨੇ ਸ਼ੁਰੂਆਤ ਚੰਗੀ ਕੀਤੀ ਅਤੇ ਲੱਗ ਰਿਹਾ ਸੀ ਕਿ ਉਹ ਸਿਖਰ ਅੱਠ ਵਿਚ ਜਗ੍ਹਾ ਬਣਾ ਲਵੇਗੀ, ਪਰ ਪਿਸਟਲ ਵਿਚ ਕੋਈ ਤਕਨੀਕੀ ਖਰਾਬੀ ਆਉਣ ਦਾ ਉਨ੍ਹਾਂ ਦੇ ਪ੍ਰਦਰਸ਼ਨ ’ਤੇ ਅਸਰ ਪਿਆ।  ਪਹਿਲੀ ਲੜੀ ਵਿਚ 98 ਸਕੋਰ ਸਕੋਰ ਕਰਨ ਤੋਂ ਬਾਅਦ ਉਨ੍ਹਾਂ ਨੇ 95, 94 ਅਤੇ 95 ਸਕੋਰ ਕੀਤਾ, ਜਿਸਦੇ ਨਾਲ ਉਹ ਸਿਖਰ ਦਸ ਵਿਚੋਂ ਬਾਹਰ ਹੋ ਗਈ। 
ਰਾਸ਼ਟਰਮੰਡਲ ਖੇਡ ਅਤੇ ਯੂਵਾ ਉੁਲੰਪਿਕ ਦੀ ਸੋਨ ਤਮਗ਼ਾ ਜੇਤੂ ਮਨੂੰ ਨੇ ਪੰਜਵੀਂ ਲੜੀ ਵਿਚ 98 ਸਕੋਰ ਕਰ ਕੇ ਵਾਪਸੀ ਦੀ ਕੋਸ਼ਿਸ਼ ਕੀਤੀ ਲੇਕਿਨ ਆਖਰੀ ਲੜੀ ’ਚ ਸ਼ੁਰੂ ਵਿਚ ਦੋ 10 ਤੋਂ ਬਾਅਦ 8 ਅਤੇ ਤਿੰਨ 9 ਸਕੋਰ ਨਾਲ ਉਹ ਪਿਛੇ ਰਹਿ ਗਈ। ਉਨ੍ਹਾਂ ਦਾ ਸਕੋਰ 575 ਰਿਹਾ ਜਦੋਂ ਕਿ ਫ਼ਰਾਂਸ ਦੀ ਸੇਲਾਇਨ ਗੋਬਰਵਿਲੇ ਉਨ੍ਹਾਂ ਤੋਂ ਦੋ ਅੰਕ ਅੱਗੇ ਰਹਿ ਕੇ ਅੱਠਵਾਂ ਅਤੇ ਆਖਰੀ ਕਵਾਲੀਫ਼ਿਕੇਸ਼ਨ ਸਥਾਨ ਹਾਸਲ ਕਰਨ ਵਿਚ ਸਫ਼ਲ ਰਹੀ। 
ਉਥੇ ਹੀ ਨੰਬਰ ਇਕ ਨਿਸ਼ਾਨੇਬਾਜ਼ ਯਸ਼ਸਵਿਨੀ ਖ਼ਰਾਬ ਸ਼ੁਰੂਆਤ ਦੇ ਬਾਅਦ ਦੂਜੀ ਲੜੀ ਵਿਚ 98 ਸਕੋਰ ਦੇ ਨਾਲ ਪਰਤੀ ਸੀ, ਜਿਸ ਵਿਚ ਪੰਜ ਵਾਰ ਉਨ੍ਹਾਂ ਨੇ 10 ਸਕੋਰ ਕੀਤਾ।  ਉਨ੍ਹਾਂ ਦਾ ਕੁਲ ਸਕੋਰ 94, 98, 94, 97, 96, 95 ਦੀ ਲੜੀ ਦੇ ਬਾਅਦ 574 ਰਿਹਾ। ਸਿਖਰ ਉਤੇ ਰਹੀ ਚੀਨ ਦੀ ਜਿਆਨ ਰਾਨਸ਼ਿੰਗ, ਜਿਸ ਨੇ 587 ਅੰਕ ਲੈ ਕੇ ਉਲੰਪਿਕ ਰੀਕਾਰਡ ਬਣਾਇਆ।  ਯੂਨਾਨ ਦੀ ਅੱਨਾ ਕੋਰਾਕੀ ਦੂਜੇ ਅਤੇ ਰੂਸੀ ਉਲੰਪਿਕ ਕਮੇਟੀ ਦੀ ਬੀ ਵਿਤਾਲਿਨਾ ਤੀਸਰੇ ਸਥਾਨ ’ਤੇ ਰਹੇ।    (ਏਜੰਸੀ)