ਬ੍ਰਿਟੇਨ ਅਤੇ ਦੁਨੀਆਂ ਲਈ ਸੱਭ ਤੋਂ ਵੱਡਾ ਖ਼ਤਰਾ ਚੀਨ, ਭਾਰਤ ਨੂੰ ਵੀ ਬਣਾਇਆ ਨਿਸ਼ਾਨਾ : ਰਿਸ਼ੀ ਸੁਨਕ

ਏਜੰਸੀ

ਖ਼ਬਰਾਂ, ਪੰਜਾਬ

ਬ੍ਰਿਟੇਨ ਅਤੇ ਦੁਨੀਆਂ ਲਈ ਸੱਭ ਤੋਂ ਵੱਡਾ ਖ਼ਤਰਾ ਚੀਨ, ਭਾਰਤ ਨੂੰ ਵੀ ਬਣਾਇਆ ਨਿਸ਼ਾਨਾ : ਰਿਸ਼ੀ ਸੁਨਕ

image

ਬੋਰਿਸ ਜਾਨਸਨ ਦੀ ਥਾਂ ਲੈਣ ਲਈ ਸੁਨਕ ਨੂੰ ਵਿਦੇਸ਼ ਮੰਤਰੀ ਲਿਜ ਟਰਸ ਨਾਲ ਸਖ਼ਤ ਟੱਕਰ ਦਾ ਸਾਹਮਣਾ ਕਰਨਾ ਪੈ ਰਿਹਾ ਹੈ

ਲੰਡਨ, 25 ਜੁਲਾਈ : ਬਿ੍ਰਟੇਨ ਦੇ ਪ੍ਰਧਾਨ ਮੰਤਰੀ ਅਹੁਦੇ ਦੇ ਦੌੜ ਵਿਚ ਸ਼ਾਮਲ ਰਿਸ਼ੀ ਸੁਨਕ ਨੇ ਸੋਮਵਾਰ ਨੂੰ ਕਿਹਾ ਕਿ ਚੀਨ ਇਸ ਸਦੀ ਵਿਚ ਬਿ੍ਰਟੇਨ ਅਤੇ ਦੁਨੀਆਂ ਦੀ ਸੁਰੱਖਿਆ ਅਤੇ ਖ਼ੁਸ਼ਹਾਲੀ ਲਈ ‘ਸੱਭ ਤੋਂ ਵੱਡਾ ਖਤਰਾ’ ਹੈ ਅਤੇ ਇਸ ਗੱਲ ਦੇ ਸਬੂਤ ਹਨ ਕਿ ਉਸ ਨੇ ਅਮਰੀਕਾ, ਭਾਰਤ ਸਮੇਤ ਕਈ ਦੇਸ਼ਾਂ ਨੂੰ ਨਿਸ਼ਾਨਾ ਬਣਾਇਆ ਹੈ। 
ਸਾਬਕਾ ਵਿੱਤ ਮੰਤਰੀ ਸੁਨਕ (42) ਨੇ ਪ੍ਰਧਾਨ ਮੰਤਰੀ ਚੁਣੇ ਜਾਣ ’ਤੇ ਤਕਨੀਕੀ ਖੇਤਰ ਵਿਚ ਚੀਨ ਦੇ ਦਬਦਬੇ ਤੋਂ ਬਚਾਅ ਲਈ ਉੱਤਰ ਅਟਲਾਂਟਿਕ ਸੰਧੀ ਸੰਗਠਨ (ਨਾਟੋ) ਦੀ ਤਰ੍ਹਾਂ ‘ਸੁਤੰਤਰ ਰਾਸ਼ਟਰਾਂ’ ਦੇ ਇਕ ਨਵੇਂ ਫ਼ੌਜੀ ਗਠਜੋੜ ਦੇ ਗਠਨ ਸਮੇਤ ਕਈ ਯੋਜਨਾਵਾਂ ਸ਼ੁਰੂ ਕਰਨ ਦੀ ਗੱਲ ਕਹੀ।
ਕੰਜਰਵੇਟਿਵ ਪਾਰਟੀ ਦੇ ਲੀਡਰਸ਼ਿਪ ਦੇ ਅਹੁਦੇ ਲਈ ਚੋਣ ਲੜ ਰਹੇ ਸੁਨਕ ਨੇ ਕਿਹਾ ਕਿ ਮੈਂ ਯੂਕੇ ਵਿਚ ਚੀਨ ਦੀਆਂ ਸਾਰੀਆਂ 30 ਕਨਫਿਊਸੀਅਨ ਸੰਸਥਾਵਾਂ ਨੂੰ ਬੰਦ ਕਰ ਦਿਆਂਗਾ, ਜੋ ਕਿ ਵਿਸ਼ਵ ਵਿਚ ਸੱਭ ਤੋਂ ਵੱਡੀ ਗਿਣਤੀ ਹਨ। 
ਕਨਫਿਊਸੀਅਸ ਇੰਸਟੀਚਿਊਟ ਚੀਨੀ ਸਰਕਾਰ ਦੁਆਰਾ ਫ਼ੰਡ ਕੀਤੇ ਜਾਂਦੇ ਹਨ ਅਤੇ ਸਭਿਆਚਾਰ ਤੇ ਭਾਸ਼ਾ ਦੇ ਕੇਂਦਰਾਂ ਵਜੋਂ ਸੇਵਾ ਕਰਦੇ ਹਨ ਪਰ ਪਛਮ ਅਤੇ ਚੀਨ ਵਿਚਕਾਰ ਤਣਾਅਪੂਰਨ ਸਬੰਧਾਂ ਦੇ ਵਿਚਕਾਰ ਆਲੋਚਕ ਦਾਅਵਾ ਕਰਦੇ ਹਨ ਕਿ ਇਹ ਸੰਸਥਾਵਾਂ ਪ੍ਰਚਾਰ ਦੇ ਸਾਧਨ ਹਨ। 
ਭਾਰਤੀ ਮੂਲ ਦੇ ਸੰਸਦ ਮੈਂਬਰ ਸੁਨਕ ਨੇ ਕਿਹਾ ਕਿ ਚੀਨ ਅਤੇ ਚੀਨ ਦੀ ਕਮਿਊਨਿਸ਼ਟ ਪਾਰਟੀ ਇਸ ਸਦੀ ਵਿਚ ਬਿ੍ਰਟੇਨ ਅਤੇ ਦੁਨੀਆਂ ਦੀ ਸੁਰੱਖਿਆ ਅਤੇ ਖੁਸਹਾਲੀ ਲਈ ਸਭ ਤੋਂ ਵੱਡੇ ਖਤਰੇ ਹਨ। ਚੀਨ ਵਲੋਂ ਪੈਦਾ ਸਾਈਬਰ ਖਤਰਿਆਂ ਨਾਲ ਨਜਿੱਠਣ ਲਈ ਮੈਂ ਸੁਤੰਤਰ ਰਾਸ਼ਟਰਾਂ ਦਾ ਇਕ ਨਵਾਂ ਅੰਤਰਰਾਸਟਰੀ ਗਠਜੋੜ ਬਣਾਵਾਂਗਾ ਅਤੇ ਤਕਨਾਲੋਜੀ ਸੁਰੱਖਿਆ ਵਿਚ ਵਧੀਆ ਅਭਿਆਸਾਂ ਨੂੰ ਸਾਂਝਾ ਕਰਾਂਗਾ। 
ਉੱਤਰੀ ਯੌਰਕਸਾਇਰ ਵਿਚ ਰਿਚਮੰਡ ਤੋਂ ਸੰਸਦ ਮੈਂਬਰ ਸੁਨਕ ਨੇ ਚੀਨ ’ਤੇ ਬਿ੍ਰਟੇਨ ਦੀ ਤਕਨਾਲੋਜੀ ਚੋਰੀ ਕਰਨ ਅਤੇ ਯੂਨੀਵਰਸਿਟੀਆਂ ਵਿਚ ਘੁਸਪੈਠ ਕਰਨ ਦਾ ਦੋਸ਼ ਲਗਾਉਂਦੇ ਹੋਏ ਕਿਹਾ ਕਿ ਚੀਨ ਯੂਕ੍ਰੇਨ ਵਿਚ ਹਮਲਿਆਂ ਵਿਚ ਸਾਮਲ ਸੀ, ਉਹ ਰੂਸ ਦੇ ਰਾਸ਼ਟਰਪਤੀ ਵਲਾਦੀਮੀਰ ਪੁਤਿਨ ਦਾ ਸਮਰਥਨ ਕਰਦਾ ਹੈ, ਸ਼ਿਨਜਿਆਂਗ ਅਤੇ ਹਾਂਗਕਾਂਗ ਵਿਚ ਮਨੁੱਖੀ ਅਧਿਕਾਰਾਂ ਦੀ ਉਲੰਘਣਾ ਕਰਦਾ ਹੈ ਅਤੇ ਵਿਸਵ ਅਰਥਚਾਰੇ ਨੂੰ ਅਪਣੇ ਹਿਤ ਵਿਚ ਕਰਨ ਦੀ ਕੋਸ਼ਿਸ਼ ਕਰ ਰਿਹਾ ਹੈ। 
ਬੋਰਿਸ ਜਾਨਸਨ ਦੀ ਥਾਂ ਲੈਣ ਲਈ ਸੁਨਕ ਨੂੰ ਵਿਦੇਸ਼ ਮੰਤਰੀ ਲਿਜ ਟਰਸ ਨਾਲ ਸਖ਼ਤ ਟੱਕਰ ਦਾ ਸਾਹਮਣਾ ਕਰਨਾ ਪੈ ਰਿਹਾ ਹੈ। 
ਸੋਮਵਾਰ ਦੀ ਟੈਲੀਵਿਜਨ ਬਹਿਸ ਤੋਂ ਪਹਿਲਾਂ ਸੁਨਕ ਨੇ ਅਪਣੇ ਸੰਦੇਸ਼ ਵਿਚ ਚੀਨ ਦੀਆਂ ਹਮਲਾਵਰ ਨੀਤੀਆਂ ’ਤੇ ਧਿਆਨ ਕੇਂਦਰਿਤ ਕੀਤਾ। ਸੁਨਕ ਨੇ ਕਿਹਾ ਕਿ ਮੈਂ ਅਮਰੀਕੀ ਰਾਸ਼ਟਰਪਤੀ ਜੋਅ ਬਾਈਡੇਨ ਅਤੇ ਹੋਰ ਵਿਸ਼ਵ ਨੇਤਾਵਾਂ ਨਾਲ ਕੰਮ ਕਰਾਂਗਾ ਤਾਂ ਕਿ ਸਾਰੇ ਪਛਮੀ ਦੇਸ਼ ਚੀਨ ਦੇ ਖਤਰੇ ਦਾ ਸਾਹਮਣਾ ਕਰਨ ਲਈ ਇਕਜੁੱਟ ਹੋ ਸਕਣ। (ਏਜੰਸੀ)