ਦੇਸ਼ ਦੀ ਪਹਿਲੀ ਆਦਿਵਾਸੀ ਰਾਸ਼ਟਰਪਤੀ ਬਣੀ ਦ੍ਰੌਪਦੀ ਮੁਰਮੂ, 15ਵੀਂ ਰਾਸ਼ਟਰਪਤੀ ਵਜੋਂ ਚੁਕੀ ਸਹੁੰ

ਏਜੰਸੀ

ਖ਼ਬਰਾਂ, ਪੰਜਾਬ

ਦੇਸ਼ ਦੀ ਪਹਿਲੀ ਆਦਿਵਾਸੀ ਰਾਸ਼ਟਰਪਤੀ ਬਣੀ ਦ੍ਰੌਪਦੀ ਮੁਰਮੂ, 15ਵੀਂ ਰਾਸ਼ਟਰਪਤੀ ਵਜੋਂ ਚੁਕੀ ਸਹੁੰ

image


ਰਾਸ਼ਟਰਪਤੀ ਬਣਨਾ ਮੇਰੀ ਨਿਜੀ ਨਹੀਂ ਸਗੋਂ ਭਾਰਤ ਦੇ ਹਰ ਗ਼ਰੀਬ ਦੀ ਪ੍ਰਾਪਤੀ : ਦ੍ਰੌਪਦੀ ਮੁਰਮੂ

ਨਵੀਂ ਦਿੱਲੀ, 25 ਜੁਲਾਈ : ਦੇਸ਼ ਦੀ ਪਹਿਲੀ ਆਦਿਵਾਸੀ ਮਹਿਲਾ ਵਜੋਂ ਦ੍ਰੌਪਦੀ ਮੁਰਮੂ ਨੇ ਸੋਮਵਾਰ ਨੂੰ  ਸਹੁੰ ਚੁੱਕੀ | ਉਹ ਦੇਸ਼ ਦੀ 15ਵੀਂ ਰਾਸ਼ਟਰਪਤੀ ਬਣੀ ਹੈ, ਜਿਨ੍ਹਾਂ ਨੂੰ  ਸੁਪਰੀਮ ਕੋਰਟ ਦੇ ਚੀਫ਼ ਜਸਟਿਸ ਐਨ. ਵੀ. ਰਮੰਨਾ ਨੇ ਸਹੁੰ ਚੁਕਾਈ |
ਸਹੁੰ ਚੁੱਕ ਸਮਾਗਮ 'ਚ ਸਾਬਕਾ ਰਾਸ਼ਟਰਪਤੀ ਰਾਮਨਾਥ ਕੋਵਿੰਦ, ਉਪ ਰਾਸ਼ਟਰਪਤੀ ਅਤੇ ਰਾਜ ਸਭਾ ਦੇ ਚੇਅਰਮੈਨ ਐਮ. ਵੈਂਕਈਆ ਨਾਇਡੂ, ਪ੍ਰਧਾਨ ਮੰਤਰੀ ਨਰਿੰਦਰ ਮੋਦੀ, ਲੋਕ ਸਭਾ ਸਪੀਕਰ ਓਮ ਬਿਰਲਾ, ਮੰਤਰੀ ਪ੍ਰੀਸ਼ਦ ਦੇ ਮੈਂਬਰ, ਰਾਜਪਾਲ, ਮੁੱਖ ਮੰਤਰੀ, ਸੰਸਦ ਦੇ ਮੈਂਬਰ ਅਤੇ ਸਰਕਾਰ ਦੇ ਮੁਖੀ, ਸਿਵਲ ਅਤੇ ਫ਼ੌਜੀ ਅਧਿਕਾਰੀਆਂ ਨੇ ਸ਼ਿਰਕਤ ਕੀਤੀ | ਇਸ ਮੌਕੇ ਰਾਸਟਰਪਤੀ ਨੂੰ  21 ਤੋਪਾਂ ਦੀ ਸਲਾਮੀ ਦਿਤੀ ਗਈ |
ਰਾਸ਼ਟਰਪਤੀ ਵਜੋਂ ਸਹੁੰ ਚੁੱਕਣ ਮਗਰੋਂ ਦ੍ਰੌਪਦੀ ਮੁਰਮੂ ਨੇ ਅਪਣੇ ਸੰਬੋਧਨ 'ਚ ਕਿਹਾ ਕਿ ਭਾਰਤ ਦੇ ਸਰਵਉੱਚ ਸੰਵਿਧਾਨਕ ਅਹੁਦੇ 'ਤੇ ਚੁਣਨ ਲਈ ਮੈਂ ਸਾਰੇ ਸੰਸਦ ਮੈਂਬਰਾਂ ਅਤੇ ਸਾਰੇ ਵਿਧਾਨ ਸਭਾ ਮੈਂਬਰਾਂ ਦਾ ਦਿਲੋਂ ਧਨਵਾਦ ਕਰਦੀ ਹਾਂ | ਤੁਹਾਡੀ ਵੋਟ ਦੇਸ਼ ਦੇ ਕਰੋੜਾਂ ਨਾਗਰਿਕਾਂ ਦੇ ਵਿਸ਼ਵਾਸ਼ ਦਾ ਪ੍ਰਗਟਾਵਾ ਹੈ | ਤੁਹਾਡੀ ਸਾਂਝ, ਤੁਹਾਡਾ ਭਰੋਸਾ ਅਤੇ ਤੁਹਾਡਾ ਸਮਰਥਨ ਮੇਰੇ ਲਈ ਇਸ ਨਵੀਂ ਜ਼ਿੰਮੇਵਾਰੀ ਨੂੰ  ਨਿਭਾਉਣ ਵਿਚ ਮੇਰੀ ਸਭ ਤੋਂ ਵੱਡੀ ਤਾਕਤ ਹੋਵੇਗੀ | ਰਾਸ਼ਟਰਪਤੀ ਦ੍ਰੋਪਦੀ ਮੁਰਮੂ (64) ਨੇ ਕਿਹਾ ਕਿ ਰਾਸ਼ਟਰਪਤੀ ਦੇ ਅਹੁਦੇ ਤਕ ਪਹੁੰਚਣਾ ਮੇਰੀ ਨਿਜੀ ਪ੍ਰਾਪਤੀ ਨਹੀਂ ਹੈ, ਇਹ ਭਾਰਤ ਦੇ ਹਰ ਗ਼ਰੀਬ ਦੀ ਪ੍ਰਾਪਤੀ ਹੈ | ਰਾਸ਼ਟਰਪਤੀ ਵਜੋਂ ਮੇਰੀ ਚੋਣ ਇਸ ਗੱਲ ਦਾ ਸਬੂਤ ਹੈ ਕਿ ਭਾਰਤ ਵਿਚ ਗ਼ਰੀਬ ਲੋਕ ਸਿਰਫ਼ ਸੁਪਨੇ ਹੀ ਨਹੀਂ ਦੇਖ ਸਕਦੇ, ਸਗੋਂ ਉਹ ਉਨ੍ਹਾਂ ਸੁਪਨਿਆਂ ਨੂੰ  ਪੂਰਾ ਵੀ ਕਰ ਸਕਦੇ ਹਨ |
ਦ੍ਰੋਪਦੀ ਮੁਰਮੂ ਨੇ ਦੇਸ਼ ਨੇ ਮੈਨੂੰ ਅਜਿਹੇ ਮਹੱਤਵਪੂਰਨ ਸਮੇਂ 'ਤੇ ਰਾਸ਼ਟਰਪਤੀ ਚੁਣਿਆ ਹੈ ਜਦੋਂ ਅਸੀਂ ਅਪਣੀ ਆਜ਼ਾਦੀ ਦਾ ਅੰਮਿ੍ਤ ਉਤਸਵ ਮਨਾ ਰਹੇ ਹਾਂ | ਅੱਜ ਤੋਂ ਕੁੱਝ ਦਿਨ ਬਾਅਦ ਦੇਸ਼ ਅਪਣੀ ਆਜ਼ਾਦੀ ਦੇ 75 ਸਾਲ ਪੂਰੇ ਕਰੇਗਾ | ਅਜਿਹੇ ਇਤਿਹਾਸਕ ਸਮੇਂ 'ਤੇ ਇਹ ਜ਼ਿੰਮੇਵਾਰੀ ਸੌਂਪਣਾ ਮੇਰੇ ਲਈ ਬਹੁਤ ਵੱਡਾ ਸਨਮਾਨ ਹੈ ਜਦੋਂ ਭਾਰਤ ਅਗਲੇ 25 ਸਾਲਾਂ ਦੇ ਵਿਜ਼ਨ ਨੂੰ  ਹਾਸਲ ਕਰਨ ਲਈ ਉਤਸ਼ਾਹਤ ਹੈ |