ਰਾਮਨਾਥ ਕੋਵਿੰਦ ਨੇ ਸੰਵਿਧਾਨ ਦੇ ਨਾਮ 'ਤੇ ਭਾਜਪਾ ਦੇ ਸਿਆਸੀ ਏਜੰਡੇ ਨੂੰ ਪੂਰਾ ਕੀਤਾ : ਮਹਿਬੂਬਾ ਮੁਫ਼ਤੀ

ਏਜੰਸੀ

ਖ਼ਬਰਾਂ, ਪੰਜਾਬ

ਰਾਮਨਾਥ ਕੋਵਿੰਦ ਨੇ ਸੰਵਿਧਾਨ ਦੇ ਨਾਮ 'ਤੇ ਭਾਜਪਾ ਦੇ ਸਿਆਸੀ ਏਜੰਡੇ ਨੂੰ ਪੂਰਾ ਕੀਤਾ : ਮਹਿਬੂਬਾ ਮੁਫ਼ਤੀ

image


ਕਿਹਾ, ਉਨ੍ਹਾਂ ਦੇ ਕਾਰਜਕਾਲ 'ਚ ਭਾਰਤ ਦੇ ਸੰਵਿਧਾਨ ਨੂੰ  ਕਈ ਵਾਰ ਕੁਚਲਿਆ ਗਿਆ


ਸ੍ਰੀਨਗਰ, 25 ਜੁਲਾਈ : ਪੀਡੀਪੀ ਦੀ ਮੁਖੀ ਅਤੇ ਸਾਬਕਾ ਮੱੁਖ ਮੰਤਰੀ ਮਹਿਬੂਬਾ ਮੁਫ਼ਤੀ ਨੇ ਸਾਬਕਾ ਰਾਸ਼ਟਰਪਤੀ ਰਾਮ ਨਾਥ ਕੋਵਿੰਦ 'ਤੇ ਸਵਾਲ ਚੁੱਕੇ ਹਨ | ਉਨ੍ਹਾਂ ਨੇ ਸੋਮਵਾਰ ਨੂੰ  ਕਿਹਾ ਕਿ ਸਾਬਕਾ ਰਾਸ਼ਟਰਪਤੀ (ਰਾਮਨਾਥ ਕੋਵਿੰਦ) ਇਕ ਅਜਿਹੀ ਵਿਰਾਸਤ ਛੱਡ ਗਏ ਹਨ, ਜਿਸ ਵਿਚ ਦੇਸ਼ ਦੇ ਸੰਵਿਧਾਨ ਨੂੰ  'ਕੁਚਲਿਆ ਗਿਆ', ਕਿਉਂਕਿ ਉਨ੍ਹਾਂ ਨੇ ''ਭਾਜਪਾ ਦੇ ਸਿਆਸੀ ਏਜੰਡੇ ਨੂੰ  ਪੂਰਾ ਕੀਤਾ |''
ਦ੍ਰੌਪਦੀ ਮੁਰਮੂ ਨੇ ਸੋਮਵਾਰ ਨੂੰ  ਦੇਸ਼ ਦੇ 15ਵੇਂ ਰਾਸ਼ਟਰਪਤੀ ਵਜੋਂ ਸਹੁੰ ਚੁਕੀ | ਮੁਰਮੂ ਦੇ ਰਾਸ਼ਟਰਪਤੀ ਵਜੋਂ ਸਹੁੰ ਚੁਕਣ ਦੇ ਤੁਰਤ ਬਾਅਦ ਮਹਿਬੂਬਾ ਮੁਫ਼ਤੀ ਨੇ ਟਵੀਟ ਕੀਤਾ, ''ਸਾਬਕਾ ਰਾਸ਼ਟਰਪਤੀ ਅਪਣੇ ਪਿੱਛੇ ਇਕ ਅਜਿਹੀ ਵਿਰਾਸਤ ਛੱਡ ਕੇ ਜਾ ਰਹੇ ਹਨ, ਜਿਸ ਵਿਚ ਭਾਰਤੀ ਸੰਵਿਧਾਨ ਨੂੰ  ਕਈ ਵਾਰ ਕੁਚਲਿਆ ਗਿਆ | ਭਾਵੇਂ ਉਹ, ਧਾਰਾ 370 ਹੋਵੇ, ਨਾਗਰਿਕਤਾ ਕਾਨੂੰਨ ਹੋਵੇ, ਘੱਟ ਗਿਣਤੀਆਂ ਜਾਂ ਦਲਿਤਾਂ ਨੂੰ  ਨਿਸ਼ਾਨਾ ਬਣਾਉਣਾ ਹੋਵੇ, ਉਨ੍ਹਾਂ ਨੇ ਭਾਰਤੀ ਸੰਵਿਧਾਨ ਦੀ ਕੀਮਤ 'ਤੇ ਭਾਜਪਾ ਦੇ ਸਿਆਸੀ ਮਕਸਦਾਂ ਨੂੰ  ਪੂਰਾ ਕੀਤਾ |'' ਇਸ ਤੋਂ ਪਹਿਲਾਂ ਮਹਿਬੂਬਾ ਨੇ ਐਤਵਾਰ ਨੂੰ  ਜੰਮੂ-ਕਸਮੀਰ ਪ੍ਰਸ਼ਾਸਨ 'ਤੇ ਹਰ ਘਰ 'ਚ ਤਿਰੰਗਾ ਮੁਹਿੰਮ ਲਈ ਲੋਕਾਂ ਨੂੰ  ਰਾਸ਼ਟਰੀ ਝੰਡਾ ਖ਼ਰੀਦਣ ਲਈ ਮਜਬੂਰ ਕਰਨ ਦਾ ਦੋਸ਼ ਲਗਾਇਆ ਸੀ | ਉਨ੍ਹਾਂ ਨੇ ਕਿਹਾ ਕਿ ਦੇਸ਼ ਭਗਤੀ ਕੁਦਰਤੀ ਤੌਰ 'ਤੇ ਆਉਂਦੀ ਹੈ ਅਤੇ ਇਸ ਨੂੰ  ਥੋਪਿਆ ਨਹੀਂ ਜਾ ਸਕਦਾ |    (ਏਜੰਸੀ)