Sector 7 'ਚ 15 ਦਿਨਾਂ ਵਿਚ ਦੂਜੇ IAS ਦੇ ਘਰ ਚੋਰੀ, ਲੱਖਾਂ ਦੇ ਸੋਨੇ-ਚਾਂਦੀ ਦੇ ਗਹਿਣਿਆਂ 'ਤੇ ਚੋਰਾਂ ਨੇ ਫੇਰਿਆ ਹੱਥ  

ਏਜੰਸੀ

ਖ਼ਬਰਾਂ, ਪੰਜਾਬ

ਆਈਏਐਸ ਮੋਹਨੀਸ਼ ਡਾਕਟਰ ਪਤਨੀ ਮ੍ਰਿਣਾਲਿਨੀ ਨਾਲ ਹੈਦਰਾਬਾਦ ਗਏ ਹੋਏ ਸਨ

theft

 

ਚੰਡੀਗੜ੍ਹ - ਸੈਕਟਰ-7ਬੀ ਸਥਿਤ ਪੰਜਾਬ ਕੇਡਰ ਦੇ ਆਈਏਐਸ ਮੋਹਨੀਸ਼ ਕੁਮਾਰ ਦੀ ਸਰਕਾਰੀ ਰਿਹਾਇਸ਼ ਵਿਚੋਂ ਹੀਰੇ, ਸੋਨੇ-ਚਾਂਦੀ ਦੇ ਗਹਿਣੇ, ਪੁਖਰਾਜ ਅਤੇ ਕੀਮਤੀ ਸਿੱਕੇ ਚੋਰੀ ਹੋ ਗਏ। ਇਸ ਦੌਰਾਨ ਆਈਏਐਸ ਮੋਹਨੀਸ਼ ਡਾਕਟਰ ਪਤਨੀ ਮ੍ਰਿਣਾਲਿਨੀ ਨਾਲ ਹੈਦਰਾਬਾਦ ਗਏ ਹੋਏ ਸਨ। ਉਥੋਂ ਵਾਪਸ ਆ ਕੇ ਚੋਰੀ ਦੀ ਸੂਚਨਾ ਮਿਲਦਿਆਂ ਹੀ ਚੰਡੀਗੜ੍ਹ ਪੁਲਿਸ ਨੂੰ ਸ਼ਿਕਾਇਤ ਦਿੱਤੀ ਗਈ। ਸੂਚਨਾ ਮਿਲਣ 'ਤੇ ਐੱਸਐੱਚਓ-26 ਅਤੇ ਫੋਰੈਂਸਿਕ ਟੀਮ ਸਮੇਤ ਉੱਚ ਅਧਿਕਾਰੀ ਪਹੁੰਚ ਗਏ। ਜੀਐਮਐਸਐਚ-16 ਵਿਚ ਬਤੌਰ ਮੈਡੀਕਲ ਅਫਸਰ ਤਾਇਨਾਤ ਡਾਕਟਰ ਮ੍ਰਿਣਾਲਿਨੀ ਦੀ ਸ਼ਿਕਾਇਤ ’ਤੇ ਪੁਲਿਸ ਅਣਪਛਾਤੇ ਵਿਅਕਤੀਆਂ ਖ਼ਿਲਾਫ਼ ਕੇਸ ਦਰਜ ਕਰਕੇ ਜਾਂਚ ਕਰ ਰਹੀ ਹੈ। 

ਸ਼ਿਕਾਇਤਕਰਤਾ ਮ੍ਰਿਣਾਲਿਨੀ ਨੇ ਦੱਸਿਆ ਕਿ ਉਹ 19 ਜੁਲਾਈ ਨੂੰ ਦੁਪਹਿਰ 2 ਵਜੇ ਆਈਏਐਸ ਪਤੀ ਮੋਹਨੀਸ਼ ਕੁਮਾਰ ਨਾਲ ਨਿੱਜੀ ਕੰਮ ਲਈ ਹੈਦਰਾਬਾਦ ਗਈ ਸੀ। ਇਸੇ ਦੌਰਾਨ ਸੈਕਟਰ-7 ਸਥਿਤ ਉਨ੍ਹਾਂ ਦੀ ਸਰਕਾਰੀ ਰਿਹਾਇਸ਼ ਨੰਬਰ 902 ਵਿਚ ਚੋਰੀ ਦੀ ਘਟਨਾ ਵਾਪਰੀ ਹੈ। 24 ਜੁਲਾਈ ਨੂੰ ਦੁਪਹਿਰ 2 ਵਜੇ ਵਾਪਸ ਚੰਡੀਗੜ੍ਹ ਆਇਆ। ਉਸ ਦੇ ਡਰਾਈਵਰ ਸੰਦੀਪ ਕੁਮਾਰ ਨੇ ਏਅਰਪੋਰਟ ਤੋਂ ਸਾਨੂੰ ਪਿਕਅੱਪ ਕਰਨ ਲਈ ਕਾਲ ਕੀਤੀ ਸੀ ਤੇ ਉਸ ਸਮੇਂ ਹੀ ਉਸ ਨੇ ਸਾਨੂੰ ਇਹ ਜਾਣਕਾਰੀ ਦਿੱਤੀ। 

ਸੱਤ ਡਾਇਮੰਡ-ਗੋਲਡ ਕਿਟੀ ਸੈੱਟ (ਹਰੇਕ 30/40 ਗ੍ਰਾਮ), 08-10 ਛੋਲਿਆਂ ਦੀ ਚੇਨ (ਹਰੇਕ 10/20 ਗ੍ਰਾਮ), 10-12 ਹੀਰੇ-ਸੋਨੇ ਦੀਆਂ ਮੁੰਦਰੀਆਂ (ਹਰੇਕ 10/15 ਗ੍ਰਾਮ), ਤਿੰਨ ਹੀਰੇ ਦੀਆਂ ਚੂੜੀਆਂ, ਇੱਕ ਸੋਨੇ ਦਾ ਕੜਾ (30/40 ਗ੍ਰਾਮ), ਚਾਰ ਸੋਨੇ ਦੀਆਂ ਚੂੜੀਆਂ (1/2 ਤੋਲਾ ਹਰੇਕ), 15-20 ਚਾਂਦੀ ਦੇ ਸਿੱਕੇ, 6 ਸੋਨੇ ਦੇ ਸਿੱਕੇ (10-10 ਗ੍ਰਾਮ), ਚਾਰ ਘੜੀਆਂ

ਲੱਕੜ ਦੀ ਅਲਮਾਰੀ 'ਚੋਂ ਚੋਰੀ
ਹੀਰੇ ਦਾ ਮੰਗਲਸੂਤਰ - 20 ਗ੍ਰਾਮ, ਦੋ-ਤਿੰਨ ਹੀਰੇ ਦੀਆਂ ਰਿੰਗਾਂ - (10-15 ਗ੍ਰਾਮ), ਇੱਕ ਸੋਨੇ ਦੀ ਚੇਨ - (10 ਗ੍ਰਾਮ), ਪੁਖਰਾਜ (8-10 ਗ੍ਰਾਮ) ਹੀਰੇ-ਸੋਨੇ ਦੇ ਨਾਲ।
ਜੂਨ 2022 'ਚ ਪਟਿਆਲਾ ਦੇ ਡੀਸੀ ਆਈਏਐਸ ਸਾਕਸ਼ੀ ਸਾਹਨੀ ਦੀ ਸੈਕਟਰ-7 ਸਥਿਤ ਸਰਕਾਰੀ ਰਿਹਾਇਸ਼ ਦਾ ਤਾਲਾ ਤੋੜ ਕੇ ਦੇਰ ਰਾਤ ਚੋਰਾਂ ਨੇ ਦੋ ਲੱਖ ਰੁਪਏ ਦੀ ਨਕਦੀ ਸਮੇਤ ਹੀਰੇ ਅਤੇ ਸੋਨੇ ਦੇ ਗਹਿਣਿਆਂ 'ਤੇ ਹੱਥ ਸਾਫ਼ ਕਰ ਲਿਆ ਸੀ। ਸਵੇਰੇ ਡਿਊਟੀ ’ਤੇ ਪੁੱਜੇ ਪੰਜਾਬ ਪੁਲਿਸ ਦੇ ਹੌਲਦਾਰ ਹਰਨੇਕ ਸਿੰਘ ਦੀ ਸ਼ਿਕਾਇਤ ’ਤੇ ਸੈਕਟਰ-26 ਥਾਣੇ ਦੀ ਪੁਲਿਸ ਨੇ ਜਾਂਚ ਕਰਨ ਮਗਰੋਂ ਅਣਪਛਾਤੇ ਖ਼ਿਲਾਫ਼ ਕੇਸ ਦਰਜ ਕਰ ਲਿਆ ਹੈ। ਹਾਲਾਂਕਿ ਪੁਲਿਸ ਅਜੇ ਤੱਕ ਚੋਰਾਂ ਦਾ ਪਤਾ ਨਹੀਂ ਲਗਾ ਸਕੀ ਹੈ।