ਫਰੀਦਕੋਟ ਦੀ ਮਾਡਰਨ ਜੇਲ੍ਹ ਵਿਚ ਉਮਰ ਕੈਦ ਦੀ ਸਜ਼ਾ ਭੁਗਤ ਰਿਹਾ ਦੋਸ਼ੀ ਚਕਮਾ ਦੇ ਕੇ ਫ਼ਰਾਰ

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਪੰਜਾਬ

ਢਿੱਡ ਪੀੜ ਦਾ ਬਹਾਨਾ ਲਗਾ ਕੇ ਗਿਆ ਸੀ ਹਸਪਤਾਲ

Angrez Singh

 

ਫਰੀਦਕੋਟ: ਕਤਲ ਕੇਸ ਵਿੱਚ ਫਰੀਦਕੋਟ ਦੀ ਮਾਡਰਨ ਜੇਲ੍ਹ ਵਿੱਚ ਸਜ਼ਾ ਕੱਟ ਰਿਹਾ ਕੈਦੀ ਫਰਾਰ ਹੋ ਗਿਆ ਹੈ। ਮਿਲੀ ਜਾਣਕਾਰੀ ਮੁਤਾਬਕ ਕੈਦੀ ਅੰਗਰੇਜ਼ ਸਿੰਘ ਮੈਡੀਕਲ ਹਸਪਤਾਲ ਤੋਂ ਗਾਰਡ ਨੂੰ ਚਕਮਾ ਦੇ ਕੇ ਫਰਾਰ ਹੋ ਗਿਆ।

ਇਹ ਹਵਾਲਾਤੀ ਮਾਰਚ 2020 ਦੌਰਾਨ ਜੈਤੋਂ ਦੇ ਪਿੰਡ ਰੋੜੀਕਪੂਰਾ ਵਿੱਚ ਕਬੱਡੀ ਟੂਰਨਾਮੈਂਟ ਵਿੱਚ ਗੋਲੀ ਚਲਾ ਕੇ ਕਤਲ ਕਰਨ ਦੇ ਮਾਮਲੇ ਵਿੱਚ ਜੇਲ੍ਹ ਵਿੱਚ ਬੰਦ ਸੀ। ਉਸ ਨੇ ਰਾਤ ਨੂੰ ਢਿੱਡ ਪੀੜ ਦੀ ਸ਼ਿਕਾਇਤ ਕੀਤੀ, ਜਿਸ ਤੋਂ ਬਾਅਦ ਜੇਲ੍ਹ ਤੋਂ ਉਸ ਨੂੰ ਗੁਰੂ ਗੋਬਿੰਦ ਸਿੰਘ ਮੈਡੀਕਲ ਹਸਪਤਾਲ ਲਿਜਾਇਆ ਗਿਆ, ਜਿਥੇ ਉਹ ਜੇਲ੍ਹ ਮੁਲਾਜ਼ਮਾਂ ਨੂੰ ਚਕਮਾ ਦੇ ਕੇ ਫਰਾਰ ਹੋ ਗਿਆ। ਪੁਲਿਸ ਦੋਸ਼ੀ ਦੀ ਭਾਲ ਕਰ ਰਹੀ ਹੈ।