ਅਜਨਾਲਾ ਕੋਰਟ ਕੰਪਲੈਕਸ ਨੇੜਿਓਂ ਮਿਲੀ ਬਜ਼ੁਰਗ ਦੀ ਲਾਸ਼

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਪੰਜਾਬ

ਬੀਤੇ ਦਿਨ ਤੋਂ ਲਾਪਤਾ ਸੀ ਮ੍ਰਿਤਕ ਬਜ਼ੁਰਗ

photo

 

ਅਜਨਾਲਾ: ਅਜਨਾਲਾ ਦੀ ਕੋਰਟ ਕੰਪਲੈਕਸ ਦੀ ਬੈਕ ਸਾਈਡ ਤੋਂ ਇਕ ਬਜ਼ੁਰਗ ਦੀ ਲਾਸ਼ ਬਰਾਮਦ ਹੋਈ ਹੈ।  ਮ੍ਰਿਤਕ ਦੀ ਪਹਿਚਾਣ ਮੁਖਤਿਆਰ ਸਿੰਘ ਵਾਸੀ ਬੋਹਲੀਆਂ ਵਜੋਂ ਹੋਈ ਹੈ।

ਇਹ ਵੀ ਪੜ੍ਹੋ: ਪੰਜ ਸਾਲ ਪਹਿਲਾਂ ਪ੍ਰਧਾਨ ਮੰਤਰੀ ਵਲੋਂ ਕੀਤੀ ਗਈ ਸੀ ਅਵਿਸ਼ਵਾਸ ਮਤੇ ਬਾਰੇ ਭਵਿਖਵਾਣੀ?

ਜਾਣਕਾਰੀ ਦਿੰਦੇ ਹੋਏ ਮ੍ਰਿਤਕ ਦੇ ਪੁੱਤਰ ਸੁਰਿੰਦਰ ਸਿੰਘ ਤੇ ਗੁਰਵਿੰਦਰ ਸਿੰਘ ਨੇ ਦਸਿਆ ਕੀ ਸਾਡਾ ਪਿਤਾ ਮੁਖਤਿਆਰ ਸਿੰਘ ਬੀਤੇ ਕੱਲ੍ਹ ਘਰੋਂ ਸਾਈਕਲ ਨੂੰ ਪੈਚਰ ਲਵਾਉਣ ਲਈ ਗਿਆ ਸੀ, ਜੋ ਕਿ  ਦੇਰ ਰਾਤ ਤੱਕ ਘਰ ਵਾਪਸ ਨਹੀਂ ਆਇਆ ਜਿਸ ਨੂੰ ਲੱਭਣ ਲਈ ਅਸੀਂ ਬਹੁਤ ਕੋਸ਼ਿਸ਼ ਕੀਤੀ ਤੇ ਅੱਜ ਸਵੇਰੇ ਪਤਾ ਲੱਗਿਆ ਕਿ ਉਹਨਾਂ ਦੇ ਪਿਤਾ ਦੀ ਲਾਸ਼ ਕੋਰਟ ਕੰਪਲੈਕਸ ਦੇ ਪਿੱਛੇ ਨਹਿਰ ਕੰਢੇ ਪਈ ਹੈ। 

ਇਹ ਵੀ ਪੜ੍ਹੋ: ਕੈਬਨਿਟ ਮੰਤਰੀ ਮੀਤ ਹੇਅਰ ਨੇ ਸੁਰਿੰਦਰ ਛਿੰਦਾ ਦੇ ਦੇਹਾਂਤ ਉੱਤੇ ਪ੍ਰਗਟਾਇਆ ਦੁੱਖ

ਉਧਰ ਮੌਕੇ ’ਤੇ ਪੁੱਜੇ ਥਾਣਾ ਅਜਨਾਲਾ ਦੇ ਐਸ.ਐਚ.ਓ. ਮੁਖਤਿਆਰ ਸਿੰਘ ਨੇ ਦਸਿਆ ਕਿ ਲਾਸ਼ ਨੂੰ ਕਬਜ਼ੇ ਵਿਚ ਲੈ ਲਿਆ ਹੈ ਤੇ ਜਾਂਚ ਦੌਰਾਨ ਜੋ ਵੀ ਤੱਥ ਸਾਹਮਣੇ ਆਉਣਗੇ ਉਸ ਅਨੁਸਾਰ ਬਣਦੀ ਕਾਨੂੰਨੀ ਕਾਰਵਾਈ ਕੀਤੀ ਜਾਵੇਗੀ।