Ucha Dar Babe Nanak Da: ‘ਉੱਚਾ ਦਰ..’ ਵਿਖੇ 28 ਜੁਲਾਈ ਨੂੰ ਆਉਣ ਵਾਲੇ ਵੀਰਾਂ/ਭੈਣਾਂ ਲਈ ਕੁੱਝ ਜ਼ਰੂਰੀ ਬੇਨਤੀਆਂ

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਪੰਜਾਬ

Ucha Dar Babe Nanak Da: ਗੁਆਂਢੀ ਰਾਜਾਂ ਅਤੇ ਦਿੱਲੀ ਤੋਂ ਆਉਣ ਵਾਲੇ 9:30 ਵਜੇ ਤਕ ਪਹੁੰਚ ਯਕੀਨੀ ਬਣਾਉਣ : ਮਿਸ਼ਨਰੀ

Some important requests for brothers/sisters coming on 28th July at 'Uchcha Dar..'

Ucha Dar Babe Nanak Da: ‘ਉੱਚਾ ਦਰ ਬਾਬੇ ਨਾਨਕ ਦਾ’ ਪਿੰਡ ਬਪਰੌਰ ਨੇੜੇ ਸ਼ੰਭੂ ਬੈਰੀਅਰ ਸ਼ੇਰ ਸ਼ਾਹ ਸੂਰੀ ਮਾਰਗ ਵਿਖੇ 28 ਜੁਲਾਈ ਦਿਨ ਐਤਵਾਰ ਨੂੰ ਆਉਣ ਵਾਲੇ ਦਰਸ਼ਕਾਂ ਲਈ ਏਕਸ ਕੇ ਬਾਰਕ ਦੇ ਕਨਵੀਨਰ ਤੇ ‘ਉੱਚਾ ਦਰ..’ ਦੇ ਗਵਰਨਿੰਗ ਕੌਂਸਲ ਮੈਂਬਰ ਇੰਜੀ. ਬਲਵਿੰਦਰ ਸਿੰਘ ਮਿਸ਼ਨਰੀ ਨੇ ਕੁੱਝ ਜ਼ਰੂਰੀ ਬੇਨਤੀਆਂ ਕੀਤੀਆਂ ਹਨ। ਪੰਜਾਬ ਦੇ ਪਿੰਡਾਂ, ਸ਼ਹਿਰਾਂ ਅਤੇ ਕਸਬਿਆਂ ਤੋਂ ਇਲਾਵਾ ਗੁਆਂਢੀ ਰਾਜਾਂ ਸਮੇਤ ਦਿੱਲੀ ਤੋਂ ਆਉਣ ਵਾਲੇ ਵੀਰਾਂ/ਭੈਣਾ ਨੂੰ ਸੰਬੋਧਤ ਹੁੰਦਿਆਂ ਇੰਜੀ. ਮਿਸ਼ਨਰੀ ਨੇ ਆਖਿਆ ਕਿ ਸਾਰੇ ਦਰਸ਼ਕ ਸਵੇਰੇ 9:30 ਵਜੇ ਤਕ ਆਪੋ-ਅਪਣੀ ਪਹੁੰਚ ਯਕੀਨੀ ਬਣਾਉਣ ਤਾਂ ਜੋ ਪਹਿਲਾਂ ਪੰਜ ਫ਼ਿਲਮਾਂ, ਖਾਣਾ ਅਤੇ ਆਰਾਮ ਆਦਿ ਤੋਂ ਬਾਅਦ 1:30 ਤੋਂ 3:00 ਵਜੇ ਤਕ ਏਕਸ ਕੇ ਬਾਰਕ ਸੰਸਥਾ ਦੀ ਜ਼ਰੂਰੀ ਮੀਟਿੰਗ ਵਿਚ ਵੀ ਭਾਗ ਲੈ ਸਕੋ। 

ਉਨ੍ਹਾਂ ਦਸਿਆ ਕਿ ਰਿਸੈਪਸ਼ਨ ਉਪਰ ਹੀ ਮਹਿਜ ਚੰਦ ਕੁ ਮਿੰਟ ਦੀ ਫ਼ਿਲਮ ਰਾਹੀਂ ਅੰਦਰ ਜਾਣ ਲਈ ਜ਼ਰੂਰੀ ਨਿਯਮ ਦੱਸੇ ਜਾਣਗੇ, ਜਿਨ੍ਹਾਂ ਦੀ ਪਾਲਣਾ ਕਰਨੀ ਜ਼ਰੂਰੀ ਹੈ। ਅਪਣਾ ਮੋਬਾਈਲ/ਬੈਗ ਜਾਂ ਹੋਰ ਫ਼ਾਲਤੂ ਸਮਾਨ ਕਾਉਂਟਰ ਉਪਰ ਜਮ੍ਹਾਂ ਕਰਾਉਣਾ ਜ਼ਰੂਰੀ ਹੈ, ‘ਉੱਚਾ ਦਰ..’ ਦੇ ਮੈਂਬਰ ਸਾਹਿਬਾਨ ਜਿਨ੍ਹਾਂ ਨੇ ਆਪੋ ਅਪਣੇ ਆਈ ਕਾਰਡ ਪ੍ਰਾਪਤ ਕਰਨੇ ਹਨ, ਉਹ ਅਪਣਾ ਮੈਂਬਰਸ਼ਿਪ ਨੰਬਰ, ਨਾਮ-ਪਤਾ, ਸ਼ਨਾਖਤ ਆਦਿ ਇਨ੍ਹਾਂ ਵਟਸਅਪ ਨੰਬਰਾਂ ਕ੍ਰਮਵਾਰ 93569-20060 ਅਤੇ 96461-09192 ’ਤੇ 27 ਜੁਲਾਈ ਤਕ ਭੇਜਣ ਤਾਂ ਜੋ ਸ਼ਨਾਖਤੀ ਕਾਰਡ ਜਾਰੀ ਕਰਨ ਲਈ ਬੇਲੋੜੀ ਦੇਰੀ ਤੋਂ ਬਚਿਆ ਜਾ ਸਕੇ।

ਜਿਨ੍ਹਾਂ ਮੈਂਬਰਾਂ ਨੇ ਪਹਿਲਾਂ ਅਪਣੇ ਆਈ ਕਾਰਡ ਪ੍ਰਾਪਤ ਕਰ ਲਏ ਹਨ, ਉਹ ਕਾਰਡ ਨਾਲ ਲੈ ਕੇ ਆਉਣ। ਜਿਹੜੇ ਨਵੇਂ ਦਰਸ਼ਕ (ਜੋ ਮੈਂਬਰ ਨਹੀਂ ਹਨ) ਨਿਜੀ ਜਾਂ ਗਰੁਪਾਂ ਵਿਚ ਆ ਰਹੇ ਹਨ, ਉਨ੍ਹਾਂ ਦੇ ਗਰੁਪ ਲੀਡਰ ਇਕ ਸੂਚੀ (ਲਿਸਟ) ਰਾਹੀਂ ਸੱਭ ਦੇ ਨਾਮ, ਫ਼ੋਨ ਨੰਬਰ ਅਤੇ ਪਤਾ ਆਦਿ ਲਿਖ ਕੇ 27 ਜੁਲਾਈ ਤਕ ਉਕਤ ਵਟਸਅਪ ਨੰਬਰਾਂ ’ਤੇ ਭੇਜਣ ਤਾਂ ਜੋ ਅੰਦਰ ਜਾਣ ਲਈ ਬੇਲੋੜੀ ਦੇਰੀ ਨਾ ਹੋਵੇ। ਐਂਟਰੀ ਫ਼ੀਸ (200 ਰੁਪਏ) ਕਾਉਂਟਰ ’ਤੇ ਇਕੱਠੀ ਜਮ੍ਹਾਂ ਕਰਵਾਈ ਜਾਵੇਗੀ। 28 ਜੁਲਾਈ ਨੂੰ ਆ ਰਹੇ ਸਾਰੇ ਦਰਸ਼ਕ ਅਪਣੀ ਆਮਦ ਦੀ ਗਿਣਤੀ 27 ਜੁਲਾਈ ਸ਼ਾਮ 4:00 ਵਜੇ ਤਕ ਨਿਜੀ ਜਾਂ ਗਰੁਪ ਲੀਡਰ ਰਾਹੀਂ ਪਹਿਲਾਂ ਸੂਚਿਤ ਕਰਨ। 

‘ਉੱਚਾ ਦਰ..’ ਦੇਖਣ ਤੋਂ ਬਾਅਦ ਅਪਣਾ ਅਨੁਭਵ/ਸੁਝਾਅ ਜ਼ਰੂਰ ਅੰਕਿਤ ਕੀਤਾ ਜਾਵੇ। ‘ਉੱਚਾ ਦਰ..’ ਦਾ ਸਾਰਾ ਸਟਾਫ਼ ਆਪ ਜੀ ਦੀ ਸੇਵਾ ਲਈ ਉਤਸੁਕਤਾ ਨਾਲ ਤਤਪਰ ਹੈ, ਆਪ ਜੀ ਤੋਂ ਵੀ ਸਹਿਯੋਗ ਦੀ ਉਮੀਦ ਕੀਤੀ ਜਾਂਦੀ ਹੈ। ਫ਼ਰੀਦਕੋਟ, ਕੋਟਕਪੂਰਾ, ਬਾਘਾਪੁਰਾਣਾ, ਮੋਗਾ ਆਦਿ ਦੇ ਵਸਨੀਕ ਜੇਕਰ ਏਅਰ ਕੰਡੀਸ਼ਨਰ (ਏ.ਸੀ.) ਬੱਸ ਰਾਹੀਂ ਆਉਣਾ ਚਾਹੁਣ ਤਾਂ 26 ਜੁਲਾਈ ਸ਼ਾਮ 5:00 ਵਜੇ ਤਕ ਆਪੋ ਅਪਣੀ ਸੀਟ ਬੁੱਕ ਕਰਵਾ ਸਕਦੇ ਹਨ ਕਿਉਂਕਿ ਸੀਟਾਂ ਸੀਮਤ ਹਨ।