Faridkot News : ਫ਼ਰੀਦਕੋਟ SBI ਬੈਂਕ 'ਚ 6 ਕਰੋੜ ਦੇ ਕਰੀਬ ਘਪਲੇ ਦਾ ਮਾਮਲਾ, ਬੈਂਕ ਮੁਲਾਜ਼ਮ ਅਮਿਤ ਢੀਂਗਰਾ ਦੀ ਪਤਨੀ ਵੀ ਨਾਮਜ਼ਦ
Faridkot News :ਪਤਨੀ ਦੇ ਖਾਤੇ 'ਚ ਵੀ ਹੋਏ ਸਨ ਵੱਡੇ ਲੈਣ-ਦੇਣ, ਕਲਰਕ ਅਮਿਤ ਢੀਂਗਰਾ ਤੇ ਉਸਦੀ ਪਤਨੀ ਦੀ ਗ੍ਰਿਫਤਾਰੀ ਲਈ ਛਾਪੇਮਾਰੀ ਜਾਰੀ
Faridkot News in Punjabi : ਫਰੀਦਕੋਟ ਦੇ ਕਸਬਾ ਸਾਦਿਕ ਸਥਿਤ SBI ਦੀ ਸ਼ਾਖਾ ‘ਚ ਕਰੋੜਾਂ ਰੁਪਏ ਦੀ ਹੇਰਾਫੇਰੀ ਕਰਕੇ ਫ਼ਰਾਰ ਹੋਏ ਆਰੋਪੀ ਅਮਿਤ ਢੀਂਗਰਾ ਦੀ ਪਤਨੀ ਨੂੰ ਦੋ ਦਿਨਾਂ ਦੇ ਪੁਲਿਸ ਰਿਮਾਂਡ ’ਤੇ ਭੇਜਿਆ ਗਿਆ ਹੈ। ਪੁਲਿਸ ਨੇ ਸ਼ੁੱਕਰਵਾਰ ਨੂੰ ਆਰੋਪੀ ਅਮਿਤ ਢੀਂਗਰਾ ਦੀ ਪਤਨੀ ਰੁਪਿੰਦਰ ਕੌਰ ਨੂੰ ਅਦਾਲਤ ’ਚ ਪੇਸ਼ ਕੀਤਾ। ਜਿੱਥੇ ਅਦਾਲਤ ਨੇ ਉਸਨੂੰ ਦੋ ਦਿਨਾਂ ਦੇ ਪੁਲਿਸ ਰਿਮਾਂਡ ’ਤੇ ਭੇਜ ਦਿੱਤਾ।
ਯਾਦ ਰਹੇ ਕਿ ਸਾਦਿਕ ਸਥਿਤ ਐਸ.ਬੀ.ਆਈ. ਬੈਂਕ ਵਿੱਚ ਕਲਰਕ ਅਮਿਤ ਢੀਂਗਰਾ ਨੇ ਲੋਕਾਂ ਦੇ ਖਾਤਿਆਂ, ਐਫ.ਡੀ., ਲਿਮਟ, ਮਿਊਚੁਅਲ ਫੰਡ, ਬੀਮਾ ਆਦਿ \‘ਚ ਕਰੋੜਾਂ ਰੁਪਏ ਦੀ ਹੇਰਾਫੇਰੀ ਕਰਕੇ ਫਰਾਰ ਹੋ ਗਿਆ ਸੀ। ਬੈਂਕ ਅਧਿਕਾਰੀਆਂ ਦੁਆਰਾ ਕੀਤੀ ਜਾਂਚ ਵਿੱਚ ਹੁਣ ਤੱਕ ਛੇ ਕਰੋੜ ਰੁਪਏ ਤੋਂ ਵੱਧ ਦੀ ਹੇਰਾਫੇਰੀ ਸਾਹਮਣੇ ਆ ਚੁੱਕੀ ਹੈ। ਇਸ ਮਾਮਲੇ ‘ਚ ਕਾਰਵਾਈ ਕਰਦਿਆਂ ਗੁਜਰੇ ਦਿਨ ਪੁਲਿਸ ਵੱਲੋਂ ਆਰੋਪੀ ਅਮਿਤ ਢੀਂਗਰਾ ਦੀ ਪਤਨੀ ਰੁਪਿੰਦਰ ਕੌਰ ਨੂੰ ਗ੍ਰਿਫਤਾਰ ਕੀਤਾ ਗਿਆ ਸੀ। ਜਿਸਨੂੰ ਸ਼ੁੱਕਰਵਾਰ ਨੂੰ ਅਦਾਲਤ ਵਿੱਚ ਪੇਸ਼ ਕਰਕੇ ਦੋ ਦਿਨਾਂ ਦਾ ਪੁਲਿਸ ਰਿਮਾਂਡ ਲਿਆ ਗਿਆ।
ਇਹ ਵੀ ਦੱਸਣਯੋਗ ਹੈ ਕਿ ਰੁਪਿੰਦਰ ਕੌਰ ਦੇ ਖਾਤਿਆਂ ਵਿੱਚ ਆਰੋਪੀ ਅਮਿਤ ਢੀਂਗਰਾ ਵੱਲੋਂ ਦੋ ਕਰੋੜ ਰੁਪਏ ਤੋਂ ਵੱਧ ਦੀ ਰਕਮ ਟਰਾਂਸਫਰ ਕੀਤੀ ਗਈ ਸੀ। ਜਿਸ ਕਰਕੇ ਪੁਲਿਸ ਵੱਲੋਂ ਉਸਨੂੰ ਨਾਮਜ਼ਦ ਕਰਕੇ ਕਾਰਵਾਈ ਸ਼ੁਰੂ ਕੀਤੀ ਗਈ ਹੈ। ਦੂਜੇ ਪਾਸੇ ਪੁਲਿਸ ਵੱਲੋਂ ਆਰੋਪੀ ਅਮਿਤ ਢੀਂਗਰਾ ਦੀ ਗ੍ਰਿਫਤਾਰੀ ਲਈ ਛਾਪੇਮਾਰੀ ਜਾਰੀ ਹੈ।
(For more news apart from Faridkot SBI Bank scam worth around Rs 6 crore, wife bank employee Amit Dhingra also named News in Punjabi, stay tuned to Rozana Spokesman)