Amritsar News : ਸ਼੍ਰੀਨਗਰ 'ਚ ਸ਼ਤਾਬਦੀ ਸਮਾਗਮ 'ਚ ਭੰਗੜੇ ਪਾਉਣ ਦੇ ਮਾਮਲੇ 'ਚ ਸਰਕਾਰ ਜ਼ਿੰਮੇਵਾਰ-ਐਡਵੋਕੇਟ ਹਰਜਿੰਦਰ ਸਿੰਘ ਧਾਮੀ

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਪੰਜਾਬ

Amritsar News : ਗਾਇਕ ਬੀਰ ਸਿੰਘ ਵਾਂਗ ਪੰਜਾਬ ਸਰਕਾਰ ਮੰਗੇ ਮੁਆਫ਼ੀ, ਸਰਕਾਰ ਵੱਖਰੇ ਢੰਗ ਨਾਲ ਨਾ ਮਨਾਵੇ ਸ਼ਤਾਬਦੀ ਸਮਾਗਮ-ਧਾਮੀ

-SGPC ਪ੍ਰਧਾਨ ਹਰਜਿੰਦਰ ਸਿੰਘ ਧਾਮੀ 

Amritsar News in Punjabi : SGPC ਪ੍ਰਧਾਨ ਐਡਵੋਕੇਟ ਹਰਜਿੰਦਰ ਸਿੰਘ ਧਾਮੀ ਨੇ ਸ਼੍ਰੀਨਗਰ 'ਚ ਸ਼ਤਾਬਦੀ ਸਮਾਗਮ 'ਚ ਭੰਗੜੇ ਪਾਉਣ ਦੇ ਮਾਮਲੇ 'ਚ ਸਰਕਾਰ ਜ਼ਿੰਮੇਵਾਰ ਠਹਿਰਾਉਣ ਦਾ ਬਿਆਨ ਸਾਹਮਣੇ ਆਇਆ ਹੈ। ਉਨ੍ਹਾਂ ਕਿਹਾ ਕਿ ਸ਼ਤਾਬਦੀ ਸਮਾਗਮ ’ਚ ਨੱਚਣ ਗਾਉਣ ਤੇ ਭੰਗੜੇ ਪਾਉਣ ਦੇ ਮਾਮਲੇ ਨੂੰ ਲੈ ਕੇ ਪੰਜਾਬ ਸਰਕਾਰ ਨੂੰ ਤੁਰੰਤ ਮਾਫੀ ਮੰਗਣੀ ਚਾਹੀਦੀ ਹੈ।

ਐਡਵੋਕੇਟ ਧਾਮੀ ਨੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਕਿਹਾ ਕਿ ਉਹ ਪਹਿਲਾਂ ਹੀ ਕਹਿ ਚੁੱਕੇ ਹਨ ਕਿ ਮਰਿਆਦਾ ਮੁਤਾਬਕ ਸ਼ਤਾਬਦੀਆਂ ਮਨਾਉਣੀਆਂ ਸ਼੍ਰੋਮਣੀ ਕਮੇਟੀ ਵਰਗੀਆਂ ਧਾਰਮਿਕ ਸਿੱਖ ਸੰਸਥਾਵਾਂ ਦੇ ਕਾਰਜ ਹਨ ਤੇ ਸਰਕਾਰ ਨੂੰ ਇਨ੍ਹਾਂ ਸ਼ਤਾਬਦੀ ਸਮਾਗਮਾਂ ਲਈ ਸਹਿਯੋਗ ਦੇਣਾ ਚਾਹੀਦਾ ਹੈ ਅਤੇ ਸ਼ਤਾਬਦੀ ਸਮਾਗਮਾਂ ਵਿਚ ਸ਼ਾਮਿਲ ਹੋਣਾ ਚਾਹੀਦਾ ਹੈ। 

SGPC ਪ੍ਰਧਾਨ ਹਰਜਿੰਦਰ ਸਿੰਘ ਧਾਮੀ ਨੇ ਕਿਹਾ ਕਿ  ਬੀਤੇ ਦਿਨੀਂ ਪੰਜਾਬ ਸਰਕਾਰ ਨੂੰ ਬੇਨਤੀ ਕੀਤੀ ਸੀ ਕਿ 350 ਨੌਵੀਂ ਪਾਤਸ਼ਾਹੀ ਗੁਰੂ ਤੇਗ ਬਹਾਦਰ ਜੀ ਦੀ ਸ਼ਹੀਦੀ ਸ਼ਤਾਬਦੀ ਅਤੇ ਦਸ਼ਮ ਪਿਤਾ ਦੀ 350 ਗੁਰੂਆਈ ਸ਼ਤਾਬਦੀ ਮਨਾਉਣਾ ਸ਼੍ਰੋਮਣੀ ਕਮੇਟੀ ਦਾ ਕੰਮ ਹੈ, ਪੰਜਾਬ ਸਰਕਾਰ ਵੱਖਰੇ ਸਮਾਗਮ ਨਾ ਕਰੇ ,ਸ਼ਰੀਕੇ ਦੀ ਭਾਵਨਾ ਨਾ ਰੱਖੋ। ਮਰਿਆਦਾ ਦੀ ਪਾਲਣਾ ਜਰੂਰੀ ਹੈ ਕਿਉਂਕਿ ਕੋਈ ਧਾਰਮਿਕ ਸਮਾਗਮ ਹੋਵੇ ਤਾਂ ਇਹ ਸੇਵਾ ਅਮ੍ਰਿਤਧਾਰੀ ਨਿਭਾਉਂਦੇ ਹਨ। 

ਉਨ੍ਹਾਂ ਕਿਹਾ ਕਿ ਪਹਿਲਾਂ ਹੀ ਖਦਸ਼ਾ ਸੀ ਕਿ ਰਾਜਨੀਤਿਕ ਪਾਰਟੀਆਂ ਜਦੋ ਕੋਈ ਧਾਰਮਿਕ ਸਮਾਗਮ ਕਰਵਾਉਣ ਤਾਂ ਕੋਈ ਨਾ ਕੋਈ ਉਲੰਘਣਾ ਹੁੰਦੀ ਹੈ। ਉਨ੍ਹਾਂ ਕਿਹਾ ਕਿ ਸ਼੍ਰੋਮਣੀ ਕਮੇਟੀ ਦੇ ਸਾਰੇ ਸ਼ਤਬਦੀ ਸਮਾਗਮਾਂ 'ਚ ਪੰਜਾਬ ਸਰਕਾਰ ਨੂੰ ਖੁੱਲ੍ਹਾ ਸੱਦਾ ਹੈ। ਅੱਜੇ ਵੀ ਡੁੱਲੇ ਬੇਰਾਂ ਦਾ ਕੁੱਝ ਨਹੀਂ ਵਿਗੜਿਆ। 

ਉਨ੍ਹਾਂ ਕਿਹਾ ਕਿ ਸਰਕਾਰ ਸਹਿਯੋਗ ਕਰੇ ਕੋਈ ਯਾਦਗਾਰ ਬਣਾਵੇ ਤਾਂ ਜੋ ਇਹ ਸਮਾਗਮ ਸਦੀਵੀਂ ਯਾਦ ਰੱਖੇ ਜਾਣ। ਦਿੱਲੀ ਕਮੇਟੀ ਦਿੱਲੀ 'ਚ ਸਮਾਗਮ ਕਰ ਰਹੀ ਹੈ। ਹਰਿਆਣਾ, ਪਟਨਾ ਸਾਹਿਬ, ਸ੍ਰੀ ਹਜੂਰ ਸਾਹਿਬ ਵੱਖ -ਵੱਖ ਥਾਵਾਂ 'ਤੇ ਸਮਗਮ ਕੀਤੇ ਜਾ ਰਹੇ ਹਨ ਪਰ ਇਹ ਸਾਰੇ ਮਰਿਆਦਾ ਦੇ ਧਾਰਨੀ ਹਨ।

ਸੂਬਾ ਸਰਕਾਰ ਪਹਿਲਾਂ ਮੁਆਫੀ ਮੰਗੇ ਤੇ ਜਿੱਦ ਛੱਡ ਕੇ ਸ਼੍ਰੋਮਣੀ ਕਮੇਟੀ ਨੂੰ ਸਹਿਯੋਗ ਕਰੇ। ਇਸ ਮੌਕੇ ਮੁੱਖ ਸਕੱਤਰ ਕੁਲਵੰਤ ਸਿੰਘ ਮੰਨਣ, ਭਾਈ ਰਜਿੰਦਰ ਸਿੰਘ ਮਹਿਤਾ ਅਤੇ ਸੁਰਜੀਤ ਸਿੰਘ ਭਿੱਟੇ ਵੱਡ ਵੀ ਹਾਜ਼ਰ ਸਨ। 

(For more news apart from Government responsible Bhangra dance centenary celebrations in Srinagar - Advocate Harjinder Singh Dhami News in Punjabi, stay tuned to Rozana Spokesman)