Zirakpur News: ਜ਼ੀਰਕਪੁਰ ਵਿਚ ਨਾਬਾਲਗਾ ਨਾਲ ਚਲਦੀ ਕਾਰ ਵਿਚ ਜਬਰ ਜਨਾਹ
ਪੁਲਿਸ ਨੇ ਮਾਮਲਾ ਦਰਜ ਕਰ ਲਿਆ ਹੈ ਅਤੇ ਅਗਲੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ।
Zirakpur News: ਚੰਡੀਗੜ੍ਹ-ਅੰਬਾਲਾ ਮੁੱਖ ਸੜਕ ਉੱਤੇ ਕਾਰ ਸਵਾਰ ਦੋ ਵਿਅਕਤੀਆਂ ਲਲੋਂ ਇਕ ਨਾਬਾਲਗ ਕੁੜੀ ਨੂੰ ਅਗਵਾ ਕਰ ਕੇ ਉਸ ਨਾਲ ਚਲਦੀ ਕਾਰ ਵਿਚ ਜਬਰ ਜਨਾਹ ਕੀਤਾ ਗਿਆ। ਪੁਲਿਸ ਨੇ ਮਾਮਲਾ ਦਰਜ ਕਰ ਲਿਆ ਹੈ ਅਤੇ ਅਗਲੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ।
ਪੀੜਤਾ ਦੀ ਮਾਂ ਵਲੋਂ ਪੁਲਿਸ ਨੂੰ ਦਿੱਤੀ ਸ਼ਿਕਾਇਤ ਅਨੁਸਾਰ ਉਸ ਦੀ ਲੜਕੀ ਇੱਥੇ ਇੱਕ ਸੈਲੂਨ ਵਿਚ ਕੰਮ ਕਰਦੀ ਹੈ। ਲੰਘੀ 22 ਜੁਲਾਈ ਨੂੰ ਉਹ ਕੰਮ ਤੋਂ ਬਾਅਦ ਘਰ ਵਾਪਸ ਨਹੀਂ ਆਈ ਅਤੇ ਅਗਲੇ ਦਿਨ ਉਸ ਨੇ ਘਰ ਆ ਕੇ ਸਾਰੀ ਗੱਲਬਾਤ ਦੱਸੀ।
ਲੜਕੀ ਨੇ ਦੱਸਿਆ ਕਿ ਉਹ ਆਪਣੇ ਦੋਸਤ ਨੂੰ ਪੰਚਕੂਲਾ ਮਿਲਣ ਗਈ ਸੀ। ਉੱਥੋਂ ਉਹ ਆਟੋ ਵਿੱਚ ਡੇਰਾਬੱਸੀ ਆਈ ਅਤੇ ਉਥੇ 6 ਵਜੇ ਆਟੋ ਵਿੱਚ ਬੈਠ ਕੇ ਜ਼ੀਰਕਪੁਰ ਦੇ ਮੈਟਰੋ ਮਾਲ ਦੇ ਕੋਲ ਪਹੁੰਚੀ ਅਤੇ ਉਹ ਪੈਦਲ ਹੀ ਘਰ ਨੂੰ ਜਾ ਰਹੀ ਸੀ। ਅੱਗੇ ਕਾਲੇ ਰੰਗ ਦੀ ਕਾਰ ਨੇ ਵਿਚ ਬੈਠੇ ਦੋ ਵਿਅਕਤੀਆਂ ਨੇ ਉਸ ਨੂੰ ਖਿੱਚ ਕੇ ਕਾਰ ਵਿੱਚ ਸੁੱਟ ਲਿਆ।
ਇਸ ਮਾਮਲੇ ਵਿੱਚ ਐਸਐਚਓ ਸਤਿੰਦਰ ਸਿੰਘ ਥਾਣਾ ਜ਼ੀਰਕਪੁਰ ਨੇ ਕਿਹਾ ਕਿ ਸਾਡੇ ਕੋਲ ਸ਼ਿਕਾਇਤ ਆ ਗਈ ਹੈ ਅਤੇ ਅਸੀਂ ਅੱਗੇ ਨੌਜਵਾਨਾਂ ਦੇ ਖ਼ਿਲਾਫ਼ ਅਗ਼ਵਾ ਅਤੇ ਜਬਰ-ਜਨਾਹ ਦੀ ਧਾਰਾ ਦਾ ਪਰਚਾ ਦਰਜ ਕਰ ਕੇ ਜਾਂਚ ਸ਼ੁਰੂ ਕਰ ਦਿੱਤੀ
"(For more news apart from “Minor raped in a moving car in Zirakpur news in punjabi, ” stay tuned to Rozana Spokesman.)