ਅਕਾਲ ਤਖ਼ਤ ਸਾਹਿਬ ਵਲੋਂ ਨਿਰਪੱਖ ਪੜਤਾਲ ਕਰਵਾਈ ਜਾਵੇ: 'ਜਾਗੋ'

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਪੰਜਾਬ

ਅਕਾਲ ਤਖ਼ਤ ਸਾਹਿਬ ਵਲੋਂ ਨਿਰਪੱਖ ਪੜਤਾਲ ਕਰਵਾਈ ਜਾਵੇ: 'ਜਾਗੋ'

image

ਨਵੀਂ ਦਿੱਲੀ, 25 ਅਗੱਸਤ (ਅਮਨਦੀਪ ਸਿੰਘ): ਦਿੱਲੀ ਸਿੱਖ ਗੁਰਦਵਾਰਾ ਕਮੇਟੀ ਦੇ ਪ੍ਰਧਾਨ ਸ.ਮਨਜਿੰਦਰ ਸਿੰਘ ਸਿਰਸਾ ਵਲੋਂ 'ਜਾਗੋ' ਪਾਰਟੀ ਦੇ ਪ੍ਰਧਾਨ ਸ.ਮਨਜੀਤ ਸਿੰਘ ਜੀ ਕੇ 'ਤੇ ਲਾਏ ਗਏ ਦੋਸ਼ਾਂ ਦੇ ਜਵਾਬ ਵਿਚ ਅੱਜ 'ਜਾਗੋ' ਪਾਰਟੀ ਦੇ ਮੁੱਖ ਬੁਲਾਰੇ ਤੇ ਜਨਰਲ ਸਕੱਤਰ ਸ.ਪਰਮਿੰਦਰਪਾਲ ਸਿੰਘ  ਨੇ ਕਿਹਾ ਹੈ ਕਿ ਅਕਾਲ ਤਖ਼ਤ ਸਾਹਿਬ 'ਤੇ ਹੋਈ ਇਕੱਤਰਤਾ ਵਿਚ ਦਿੱਲੀ ਗੁਰਦਵਾਰਾ ਕਮੇਟੀ ਦੇ ਮਾਮਲਿਆਂ ਦੀ ਪੜਤਾਲ ਕਰਵਾਏ ਜਾਣ ਦਾ ਐਲਾਨ ਨਾ ਹੋਣ ਬਾਰੇ ਸ਼ਾਇਦ ਸਿਰਸਾ ਨੂੰ ਪਹਿਲਾਂ ਤੋਂ ਪਤਾ ਸੀ, ਇਸ ਲਈ ਉਨ੍ਹਾਂ 'ਜਾਗੋ' ਪਾਰਟੀ 'ਤੇ ਇਸ ਪੜਤਾਲ ਨੂੰ ਨਾ ਕਰਵਾਉਣ ਦਾ ਝੂਠ ਘੜ ਦਿਤਾ। ਉਨ੍ਹਾਂ ਕਿਹਾ, 'ਜਾਗੋ' ਅਕਾਲ ਤਖ਼ਤ ਸਾਹਿਬ ਵਲੋਂ ਨਿਰਪੱਖ ਪੜਤਾਲ ਕਰਵਾਏ ਜਾਣ ਦੇ ਸਟੈਂਡ 'ਤੇ ਕਾਇਮ ਹੈ, ਜੋ ਸਿਰਸਾ ਦਾ ਦਿੱਲੀ ਕਮੇਟੀ ਪ੍ਰਧਾਨ ਹੁੰਦੇ ਹੋਏ ਨਹੀਂ ਹੋ ਸਕਦੀ। ਇਸ ਬਾਰੇ ਛੇਤੀ ਹੋਰ ਪ੍ਰਗਟਾਵੇ ਕਰ ਕੇ ਸਿਰਸਾ ਦੇ ਪਾਜ ਉਘਾੜਾਂਗੇ।