5ਵੀਂ ਪੀੜ੍ਹੀ ਵੇਖਣ ਵਾਲੀ 132 ਸਾਲਾ ਬੇਬੇ ਬਸੰਤ ਕੌਰ ਦਾ ਹੋਇਆ ਦਿਹਾਂਤ

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਪੰਜਾਬ

3 ਵਾਰ ਉੱਗ ਚੁੱਕੇ ਸਨ ਦੰਦ, ਹੁਣ ਤਕ ਯਾਦਾਸ਼ਤ ਕਾਇਮ ਸੀ

132 year old Bebe Basant Kaur passed away

 

 ਕਪੂਰਥਲਾ: ਜਲੰਧਰ ਦੇ ਕਸਬਾ ਲੋਹੀਆਂ ਖਾਸ ਨੇੜੇ ਪਿੰਡ ਸਾਬੂਵਾਲ ਦੀ 132 ਸਾਲਾ ਬੇਬੇ ਬਸੰਤ ਕੌਰ ਇਸ ਫਾਨੀ ਸੰਸਾਰ ਨੂੰ ਅਲਵਿਦਾ ( 132 year old Bebe Basant Kaur passed away)  ਆਖ ਗਏ ਹਨ।

ਹੋਰ ਪੜ੍ਹੋ: ਤਾਲਿਬਾਨ ਨੇ ਕਾਬੁਲ ਵਿੱਚ ਟੋਲੋ ਨਿਊਜ਼ ਦੇ ਪੱਤਰਕਾਰ ਦੀ ਬੇਰਹਿਮੀ ਨਾਲ ਕੀਤੀ ਕੁੱਟਮਾਰ 

ਬੇਬੇ ਬਸੰਤ ਕੌਰ ਨੇ ਆਪਣੀਆਂ ਪੰਜ ਪੀੜ੍ਹੀ ਨਾਲ ਜ਼ਿੰਦਗੀ ਦੇ ਸਫ਼ਰ ਦਾ ਅਨੰਦ ਮਾਣਿਆ। ਉਨ੍ਹਾਂ ਦੇ ਅੰਤਮ ਸਸਕਾਰ ਵੇਲੇ ਪੂਰਾ ਪਰਿਵਾਰ ਮੌਜੂਦ ਸੀ। ਬੇਬੇ ਬਸੰਤ ਕੌਰ ਵੱਲੋਂ ਪ੍ਰਾਣ ਤਿਆਗੇ ਜਾਣ 'ਤੇ ਕਿਸੇ ਨੂੰ ਯਕੀਨ ਨਹੀਂ ਹੋ ਰਿਹਾ ਸੀ, ਕਿਉਂਕਿ ਉਨ੍ਹਾਂ ਨੂੰ ਅੰਤਮ ਸਮੇਂ ਕੋਈ  ਬੀਮਾਰੀ ( 132 year old Bebe Basant Kaur passed away)  ਨਹੀਂ ਸੀ।

ਰੋਜ਼ਾਨਾ ਸਪੋਕਸਮੈਨ ਵੱਲੋਂ ਬੀਤੇ ਜੁਲਾਈ ਮਹੀਨੇ 'ਚ ਬੇਬੇ ਬਸੰਤ ਕੌਰ ਦੀ ਖ਼ਾਸ ਇੰਟਰਵਿਉ ਕੀਤੀ ( 132 year old Bebe Basant Kaur passed away)   ਗਈ ਸੀ। ਉਦੋਂ ਪਰਿਵਾਰ ਨੇ ਦੱਸਿਆ ਸੀ ਕਿ ਬੇਬੇ ਨੂੰ ਕਦੇ ਨਾ ਤਾਂ ਸ਼ੂਗਰ ਦੀ ਸਮੱਸਿਆ ਹੋਈ, ਨਾ ਹੀ ਬੀ.ਪੀ. ਦੀ। ਉਨ੍ਹਾਂ ਦੀ ਸਿਹਤ ਦਾ ਰਾਜ ਰੋਜ਼ਾਨਾ ਹਰੀ ਸਬਜ਼ੀ, ਦਹੀਂ ਦੇ ਨਾਲ ਦੋ ਫੁਲਕੇ ਸਨ। ਬੇਬੇ ਦੇ ਦੰਦ 3 ਵਾਰ ਉੱਗ ਚੁੱਕੇ ਸਨ। ਅੰਤਮ ਸਮੇਂ ਤਕ ਬੇਬੇ ਦੀ ਯਾਦਾਸ਼ਤ ਕਾਇਮ ਸੀ।

 

ਹੋਰ ਪੜ੍ਹੋ:ਕਾਬੁਲ ਹਵਾਈ ਅੱਡੇ 'ਤੇ ਭੁੱਖ ਨਾਲ ਤੜਫ ਰਹੇ ਲੋਕ, 3000 ਰੁਪਏ ਵਿੱਚ ਵਿਕ ਰਹੀ ਪਾਣੀ ਦੀ ਇੱਕ ਬੋਤਲ

ਪਰਿਵਾਰ ਨੇ ਦੱਸਿਆ ਕਿ ਪ੍ਰਾਣ ਤਿਆਗਣ ਸਮੇਂ ਮਾਤਾ ਜੀ ਵਾਹਿਗੁਰੂ ਦਾ ਜਾਪ ਕਰ ਰਹੇ ਸਨ। ਪਰਿਵਾਰ ਨੂੰ ਮਲਾਲ ਹੈ ਕਿ ਉਹ ਮਾਤਾ ਜੀ ਦਾ ਨਾਮ ਵਰਲਡ ਰਿਕਾਰਡ 'ਚ ਦਰਜ ( 132 year old Bebe Basant Kaur passed away)  ਨਹੀਂ ਕਰਵਾ ਸਕੇ। 

ਪਰਿਵਾਰਿਕ ਮੈਂਬਰਾਂ ਮੁਤਾਬਿਕ ਮਾਤਾ ਜੀ ਦੇ ਫਿੰਗਰ ਪ੍ਰਿਟ ਨਾ ਹੋਣ ਕਾਰਨ ਮਾਤਾ ਜੀ ਦਾ ਨਾਮ ਸਭ ਤੋਂ ਵੱਡੀ ਉਮਰ ਦੇ ਬਜ਼ੁਰਗ ਦੇ ਤੌਰ ਤੇ ਰਿਕਾਰਡਸ ਵਿਚ ਨਹੀਂ ਦਰਜ ਕਵਾ ਸਕੇ।