ਚੀਫ਼ ਖ਼ਾਲਸਾ ਦੀਵਾਨ ਦੇ ਭਾਗ ਸਿੰਘ ਅਣਖੀ ਦਾ ਹੋਇਆ ਦੇਹਾਂਤ

ਏਜੰਸੀ

ਖ਼ਬਰਾਂ, ਪੰਜਾਬ

ਚੀਫ਼ ਖ਼ਾਲਸਾ ਦੀਵਾਨ ਦੇ ਭਾਗ ਸਿੰਘ ਅਣਖੀ ਦਾ ਹੋਇਆ ਦੇਹਾਂਤ

image

ਵੱਖ-ਵੱਖ ਸ਼ਖ਼ਸੀਅਤਾਂ ਨੇ ਕੀਤਾ ਦੁੱਖ ਦਾ ਪ੍ਰਗਟਾਵਾ
 

ਅੰਮ੍ਰਿਤਸਰ, 25 ਅਗੱਸਤ (ਸੁਖਵਿੰਦਰਜੀਤ ਸਿੰਘ ਬਹੋੜੂ): ਸਿੱਖ ਸਿਧਾਂਤਾਂ ਨੂੰ ਡੂੰਘਾਈ ਵਿਚ ਸਮਝਣ ਤੇ ਪਹਿਰਾ ਦੇਣ ਵਾਲੇ ਪ੍ਰਸਿੱਧ ਸਿੱਖ ਸਿਆਸਤਦਾਨ, ਸਮਾਜਕ ਤੇ ਵਿਦਿਅਕ ਖੇਤਰ ਉਚ ਦੁਮਾਲੜੀ ਸ਼ਖ਼ਸੀਅਤ ਸ: ਭਾਗ ਸਿੰਘ ਅਣਖੀ ਗੁਰੂ ਸਾਹਿਬ ਵਲੋਂ ਬਖ਼ਸ਼ੀ (85) ਗੁਰੂ ਚਰਨਾਂ ਵਿਚ ਜਾ ਬਿਰਾਜੇ ਹਨ। ਚੀਫ਼ ਖ਼ਾਲਸਾ ਦੀਵਾਨ ਨਾਲ ਜੁੜੇ ਅਦਾਰਿਆਂ ਵਿਚ ਬਤੌਰ ਮੈਂਬਰ ਇੰਚਾਰਜ ਅਤੇ ਸਨਮਾਨਤ ਪਦਵੀਆਂ ਦੇ ਧਾਰਨੀ ਸ. ਅਣਖੀ ਨੇ ਚੀਫ਼ ਖ਼ਾਲਸਾ ਦੀਵਾਨ ਵਿਖੇ ਸਾਲ 1970 ਤੋਂ ਮੈਂਬਰ ਵਜੋਂ ਸੇਵਾ ਸ਼ੁਰੂ ਕੀਤੀ ਸੀ। ਆਪ ਨੇ 1970 ਤੋਂ ਸੈਂਟਰਲ ਖ਼ਾਲਸਾ ਯਤੀਮਖ਼ਾਨਾ ਵਿਖੇ ਬਤੌਰ ਮੈਂਬਰ ਇੰਚਾਰਜ ਵਜੋਂ ਸੇਵਾ ਨਿਭਾਈ। 
ਸੀ.ਕੇ.ਡੀ. ਚੇਅਰਮੈਨ ਸਕੂਲਜ਼ ਸ: ਭਾਗ ਸਿੰਘ ਅਣਖੀ ਦੇ ਸਦੀਵੀਂ ਵਿਛੋੜੇ ਤੇ ਚੀਫ਼ ਖ਼ਾਲਸਾ ਦੀਵਾਨ ਦੇ ਪ੍ਰਧਾਨ ਸ: ਨਿਰਮਲ ਸਿੰਘ ਜੋ ਅਣਖੀ ਸਾਹਿਬ ਦੇ ਜਿਗਰੀ ਦੋਸਤ ਹਨ, ਉਨ੍ਹਾਂ ਨੇ ਅਣਖੀ ਦੇ ਅਕਾਲ ਚਲਾਣੇ ਨੂੰ ਅਪਣੇ ਜੀਵਨ ਦਾ ਨਿਜੀ ਘਾਟਾ ਦਸਿਆ। 
ਚੀਫ਼ ਖ਼ਾਲਸਾ ਦੀਵਾਨ ਦੇ ਆਨਰੇਰੀ ਸਕੱਤਰ ਸ: ਸਵਿੰਦਰ ਸਿੰਘ ਕਥੂਨੰਗਲ, ਸ: ਅਜੀਤ ਸਿੰਘ ਬਸਰਾ, ਮੀਤ ਪ੍ਰਧਾਨ ਡਾ: ਇੰਦਰਬੀਰ ਸਿੰਘ ਨਿੱਜਰ ਤੇ ਸ: ਅਮਰਜੀਤ ਸਿੰਘ ਬਾਂਗਾ, ਐਜੂਕੇਸ਼ਨ ਕਮੇਟੀ ਦੇ ਆਨਰੇਰੀ ਸਕੱਤਰ ਡਾ: ਸਰਬਜੀਤ ਸਿੰਘ ਛੀਨਾ, ਜੀ.ਟੀ.ਰੋਡ ਸਕੂਲ ਦੇ ਮੈਂਬਰ ਇੰਚਾਰਜ ਪ੍ਰੋਫ਼ੈਸਰ ਹਰੀ ਸਿੰਘ, ਸ. ਸੁਖਜਿੰਦਰ ਸਿੰਘ ਪਿ੍ਰੰਸ ਅਤੇ ਡਾਇਰੈਕਟਰ ਐਜੂਕੇਸ਼ਨ ਡਾ: ਧਰਮਵੀਰ ਸਿੰਘ ਅਤੇ ਚੀਫ਼ ਖ਼ਾਲਸਾ ਦੀਵਾਨ ਦੇ ਮੈਂਬਰਜ਼ ਸਾਹਿਬਾਨ, ਸਕੂਲਾਂ ਦੇ ਪਿ੍ਰੰਸੀਪਲਜ਼ ਅਤੇ ਦੀਵਾਨ ਦੇ ਮੁੱਖ ਦਫ਼ਤਰ ਦੇ ਸਮੂਹ ਸਟਾਫ਼ ਨੇ ਸ. ਅਣਖੀ ਦੇ ਅਕਾਲ ਚਲਾਣੇ ’ਤੇ ਗਹਿਰੇ ਦੁੱਖ ਦਾ ਪ੍ਰਗਟਾਵਾ ਕਰਦਿਆਂ ਕਿਹਾ ਕਿ ਸ. ਅਣਖੀ ਦਾ ਚਲਾਣਾ ਚੀਫ਼ ਖ਼ਾਲਸਾ ਦੀਵਾਨ ਨੂੰ ਕਦੇ ਨਾ ਪੂਰਾ ਹੋਣ ਵਾਲਾ ਹੈ। ਚੀਫ਼ ਖ਼ਾਲਸਾ ਦੀਵਾਨ ਦੇ ਸਮੂਹ ਸਕੂਲਜ਼ ਅਤੇ ਅਦਾਰੇ 26 ਨੂੰ ਸ.ਅਣਖੀ ਦੇ ਅਕਾਲ ਚਲਾਣਾ ਕਾਰਨ ਸੋਗ ਵਜੋਂ ਬੰਦ ਰਹਿਣਗੇ।