ਕੇਂਦਰ ਸਰਕਾਰ ਨੇ ਗੰਨੇ ਦਾ ਮੁੱਲ 5 ਰੁਪਏ ਵਧਾ ਕੇ 290 ਰੁਪਏ ਪ੍ਰਤੀ ਕੁਇੰਟਲ ਕੀਤਾ

ਏਜੰਸੀ

ਖ਼ਬਰਾਂ, ਪੰਜਾਬ

ਕੇਂਦਰ ਸਰਕਾਰ ਨੇ ਗੰਨੇ ਦਾ ਮੁੱਲ 5 ਰੁਪਏ ਵਧਾ ਕੇ 290 ਰੁਪਏ ਪ੍ਰਤੀ ਕੁਇੰਟਲ ਕੀਤਾ

image

ਚੀਨੀ ਦਾ ਵਿਕਰੀ ਮੁੱਲ ਵਧਾਉਣ ਤੋਂ 

ਨਵੀਂ ਦਿੱਲੀ, 25 ਅਗੱਸਤ : ਕੇਂਦਰ ਸਰਕਾਰ ਨੇ ਬੁਧਵਾਰ ਨੂੰ ਅਕਤੂਬਰ 2021 ਤੋਂ ਸ਼ੁਰੂ ਹੋਣ ਵਾਲੇ ਅਗਲੇ ਮਾਰਕੀਟਿੰਗ ਸੈਸ਼ਨ ਲਈ ਗੰਨੇ ਦਾ ਢੁਕਵਾਂ ਅਤੇ ਲਾਭਕਾਰੀ (ਐਫ਼.ਆਰ.ਪੀ.) ਮੁੱਲ 5 ਰੁਪਏ ਵਧਾ ਕੇ 290 ਰੁਪਏ ਪ੍ਰਤੀ ਕੁਇੰਟਲ ਕਰ ਦਿਤਾ ਹੈ। ਹਾਲਾਂਕਿ ਇਸ ਦੇ ਨਾਲ ਹੀ ਸਰਕਾਰ ਨੇ ਚੀਨੀ ਦਾ ਵਿਕਰੀ ਮੁੱਲ ਤੁਰਤ ਵਧਾਉਣ ਤੋਂ ਇਨਕਾਰ ਕੀਤਾ ਹੈ। ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀ ਪ੍ਰਧਾਨਗੀ ’ਚ ਬੁਧਵਾਰ ਨੂੰ ਇੱਥੇ ਹੋਈ ਕੇਂਦਰੀ ਮੰਤਰੀ ਮੰਡਲ ਦੀ ਬੈਠਕ ’ਚ 2021-22 ਦੇ ਮਾਰਕੀਟਿੰਗ ਸਾਲ (ਅਕਤੂਬਰ-ਸਤੰਬਰ) ਲਈ ਗੰਨੇ ਦਾ ਢੁਕਵਾਂ ਅਤੇ ਲਾਭਕਾਰੀ ਮੁੱਲ ਵਧਾਉਣ ਦਾ ਫ਼ੈਸਲਾ ਕੀਤਾ ਗਿਆ। ਫੂਡ ਅਤੇ ਉਪਭੋਗਤਾ ਮਾਮਲਿਆਂ ਦੇ ਮੰਤਰੀ ਪੀਊਸ਼ ਗੋਇਲ ਨੇ ਮੰਤਰੀ ਮੰਡਲ ਦੀ ਬੈਠਕ ਤੋਂ ਬਾਅਦ ਪੱਤਰਕਾਰਾਂ ਨੂੰ ਕਿਹਾ ਕਿ ਇਸ ਫ਼ੈਸਲੇ ਦਾ ਫ਼ਾਇਦਾ 5 ਕਰੋੜ ਤੋਂ ਵੱਧ ਗੰਨਾ ਕਿਸਾਨਾਂ ਅਤੇ ਉਨ੍ਹਾਂ ਦੇ ਪ੍ਰਵਾਰਾਂ ਨੂੰ ਮਿਲੇਗਾ। ਨਾਲ ਹੀ ਇਸ ਫ਼ੈਸਲੇ ਦਾ ਸਕਾਰਾਤਮਕ ਅਸਰ ਚੀਨੀ ਮਿਲਾਂ ਅਤੇ ਉਸ ਨਾਲ ਜੁੜੇ ਕੰਮਾਂ ’ਚ ਲੱਗੇ 5 ਲੱਖ ਮਜ਼ਦੂਰਾਂ ’ਤੇ ਵੀ ਦੇਖਣ ਨੂੰ ਮਿਲੇਗਾ।    ਮੌਜੂਦਾ ਵਿੱਤੀ ਸਾਲ 2020-21 ਲਈ ਗੰਨੇ ਦਾ ਢੁਕਵਾਂ ਅਤੇ ਲਾਭਕਾਰੀ ਮੁੱਲ 285 ਰੁਪਏ ਪ੍ਰਤੀ ਕੁਇੰਟਲ ਹੈ। ਗੋਇਲ ਨੇ ਕਿਹਾ ਕਿਹਾ ਕਿ 10 ਫ਼ੀਸਦ ਰਿਕਵਰੀ ਦਰ ’ਤੇ ਐਫ਼ਆਰਪੀ ਨੂੰ ਵਧਾ ਕੇ 290 ਰੁਪਏ ਪ੍ਰਤੀ ਕੁਇੰਟਲ ਕੀਤਾ ਗਿਆ ਹੈ। ਕੇਂਦਰੀ ਮੰਤਰੀ ਨੇ ਕਿਹਾ,‘‘290 ਰੁਪਏ ਪ੍ਰਤੀ ਕੁਇੰਟਲ ਦੀ ਕੀਮਤ ਉਨ੍ਹਾਂ ਗੰਨਾ ਕਿਸਾਨਾਂ ਨੂੰ ਮਿਲੇਗਾ, ਜਿਨ੍ਹਾਂ ਦੇ ਗੰਨੇ ਨਾਲ ਚੀਨੀ ਦੀ ਰਿਕਵਰੀ ਦੀ ਦਰ 10 ਫ਼ੀ ਸਦੀ ਹੋਵੇਗੀ, ਜਿਨ੍ਹਾਂ ਗੰਨਾ ਕਿਸਾਨਾਂ ਦੇ ਗੰਨੇ ਨਾਲ ਚੀਨੀ ਦੀ ਰਿਕਵਰੀ 9.5 ਫ਼ੀ ਸਦੀ ਜਾਂ ਇਸ ਤੋਂ ਘੱਟ ਰਹੇਗੀ, ਉਨ੍ਹਾਂ ਨੂੰ 275 ਰੁਪਏ ਪ੍ਰਤੀ ਕੁਇੰਟਲ ਦੀ ਕੀਮਤ ਮਿਲੇਗੀ।’’ 
   ਗੋਇਲ ਨੇ ਕਿਹਾ ਕਿ ਸਰਕਾਰ ਚੀਨੀ ਦਾ ਨਿਰਯਾਤ ਵਧਾਉਣ ਅਤੇ ਏਥਨਾਲ ਦੇ ਉਤਪਾਦਨ ਲਈ ਕਾਫੀ ਸਮਰਥਨ ਦੇ ਰਹੀ ਹੈ। ਇਨ੍ਹਾਂ ਸਾਰੇ ਕਾਰਨਾਂ ਕਰ ਕੇ ਸਾਨੂੰ ਨਹੀਂ ਲਗਦਾ ਕਿ ਫ਼ਿਲਹਾਲ ਚੀਨੀ ਦਾ ਵਿਕਰੀ ਮੁੱਲ ਵਧਾਉਣ ਦੀ ਲੋੜ ਹੈ। ਗੋਇਲ ਨੇ ਕਿਹਾ ਕਿ ਘਰੇਲੂ ਬਾਜ਼ਾਰ ਵਿਚ ਚੀਨੀ ਦਾ ਮੁੱਲ ਸਥਿਰ ਹੈ। ਜ਼ਿਕਰਯੋਗ ਹੈ ਕਿ ਹਰ ਸਾਲ ਗੰਨੇ ਦੀ ਪੀੜਾਈ ਦਾ ਸਤਰ ਸ਼ੁਰੂ ਹੋਣ ਤੋਂ ਪਹਿਲਾਂ ਕੇਂਦਰ ਸਰਕਾਰ ਐਫ਼ ਆਰ ਪੀ ਦਾ ਐਲਾਨ ਕਰਦੀ ਹੈ। ਮਿੱਲਾਂ ਨੂੰ ਇਹ ਘੱਟੋ ਘੱਟ ਮੁੱਲ ਗੰਨਾ ਉਤਪਾਦਕਾਂ ਨੂੂੰ ਦੇਣਾ ਹੁੰਦਾ ਹੈ।