LED ਲਾਈਟ ਘੁਟਾਲਾ ਮਾਮਲਾ : ਮੇਅਰ ਜਗਦੀਸ਼ ਰਾਜਾ ਨੇ CM ਭਗਵੰਤ ਮਾਨ ਨੂੰ ਚਿੱਠੀ ਲਿਖ ਕੀਤੀ ਕਾਰਵਾਈ ਦੀ ਮੰਗ

ਏਜੰਸੀ

ਖ਼ਬਰਾਂ, ਪੰਜਾਬ

ਕਿਹਾ- ਮਾਮਲੇ ਨੂੰ ਦਬਾਉਣ ਦੀ ਕੀਤੀ ਜਾ ਰਹੀ ਕੋਸ਼ਿਸ਼, ਕਮਿਸ਼ਨਰ ਨਹੀਂ ਦੇ ਰਹੇ ਰਿਮਾਈਂਡਰ ਦਾ ਜਵਾਬ

LED light scam case

 

ਜਲੰਧਰ: ਮੇਅਰ ਜਗਦੀਸ਼ ਰਾਜ ਰਾਜਾ ਨੇ ਐਲਈਡੀ ਲਾਈਟਾਂ ਦੀ ਜਾਂਚ ਵਿੱਚ ਦੇਰੀ ਸਬੰਧੀ ਮੁੱਖ ਮੰਤਰੀ ਨੂੰ ਪੱਤਰ ਲਿਖਿਆ ਹੈ। ਉਨ੍ਹਾਂ ਕਿਹਾ ਕਿ ਐਲ.ਈ.ਡੀ ਲਾਈਟਾਂ ਦੇ ਘਪਲੇ ਨੂੰ ਦਬਾਉਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ। ਕਮਿਸ਼ਨਰ ਦਵਿੰਦਰ ਸਿੰਘ ਨੂੰ ਐਲਈਡੀ ਲਾਈਟ ਦੀ ਜਾਂਚ ਕਰਨ ਲਈ 15 ਦਿਨਾਂ ਦਾ ਸਮਾਂ ਦਿੱਤਾ ਗਿਆ ਸੀ, ਪਰ ਵਾਰ-ਵਾਰ ਮੰਗ ਕਰਨ ਦੇ ਬਾਵਜੂਦ ਅਜੇ ਤੱਕ ਜਾਂਚ ਮੁਕੰਮਲ ਨਹੀਂ ਹੋਈ।

ਦੱਸ ਦੇਈਏ ਕਿ ਸਮਾਰਟ ਸਿਟੀ 'ਚ LED ਲਾਈਟਾਂ ਨੂੰ ਲੈ ਕੇ 1 ਜੁਲਾਈ ਨੂੰ ਹਾਊਸ ਦੀ ਵਿਸ਼ੇਸ਼ ਮੀਟਿੰਗ ਹੋਈ ਸੀ। ਸਮਾਰਟ ਸਿਟੀ ਦਾ ਕੋਈ ਵੀ ਅਧਿਕਾਰੀ ਇਸ ਮੀਟਿੰਗ ਵਿਚ ਨਹੀਂ ਪਹੁੰਚਿਆ। ਇਸ ਦੇ ਨਾਲ ਹੀ ਐਲਈਡੀ ਲਾਈਟ ਘੁਟਾਲੇ ਦੀ ਜਾਂਚ ਲਈ ਕੌਂਸਲਰਾਂ ਦੀ ਜਾਂਚ ਕਮੇਟੀ ਬਣਾਈ ਗਈ ਸੀ, ਜਿਸ ਦੀ ਜਾਂਚ ਕਮੇਟੀ ਨੇ 13 ਜੁਲਾਈ ਨੂੰ ਰਿਪੋਰਟ ਹਾਊਸ ਵਿੱਚ ਪੇਸ਼ ਕੀਤੀ ਸੀ। ਮੀਟਿੰਗ ਵਿੱਚ ਕੌਂਸਲਰਾਂ ਨੇ ਐਲਈਡੀ ਲਾਈਟਾਂ ਦੀ ਜਾਂਚ ਦੀ ਮੰਗ ਕੀਤੀ। ਇਸ ਦੌਰਾਨ ਕੌਂਸਲਰਾਂ ਦੀ ਜਾਂਚ ਰਿਪੋਰਟ ਵਿੱਚ ਬੈਂਕ ਗਾਰੰਟੀ ਜਮ੍ਹਾਂ ਨਾ ਕਰਵਾਉਣ, ਐਗਰੀਮੈਂਟ ਅਨੁਸਾਰ ਐਲਈਡੀ ਲਾਈਟਾਂ ਨਾ ਲਗਾਉਣ, ਜੀਐਸਟੀ ਦੀ ਵੱਧ ਅਦਾਇਗੀ ਸਮੇਤ ਹੋਰ ਕਮੀਆਂ ਪਾਈਆਂ ਗਈਆਂ। ਇਸ ’ਤੇ ਮੇਅਰ ਨੇ ਕਮਿਸ਼ਨਰ ਨੂੰ 15 ਦਿਨਾਂ ਵਿੱਚ ਜਾਂਚ ਮੁਕੰਮਲ ਕਰਨ ਲਈ ਕਿਹਾ, ਪਰ ਇੱਕ ਮਹੀਨਾ ਬੀਤ ਜਾਣ ਦੇ ਬਾਵਜੂਦ ਵੀ ਜਾਂਚ ਪੂਰੀ ਨਾ ਹੋ ਸਕੀ। ਮੁੱਖ ਮੰਤਰੀ ਨੂੰ ਭੇਜੇ ਪੱਤਰ ਵਿੱਚ ਲਿਖਿਆ ਗਿਆ ਸੀ ਕਿ ਜਾਂਚ ਮੁਕੰਮਲ ਕਰਨ ਲਈ ਕਮਿਸ਼ਨਰ ਨੂੰ ਯਾਦ ਪੱਤਰ ਵੀ ਭੇਜਿਆ ਗਿਆ ਸੀ ਪਰ ਕੋਈ ਜਵਾਬ ਨਹੀਂ ਦਿੱਤਾ ਗਿਆ। ਹਾਲਾਂਕਿ ਪੱਤਰ ਰਾਹੀ ਜਾਣੂ ਕਰਵਾਇਆ ਗਿਆ ਕਿ ਐਲਈਡੀ ਲਾਈਟ ਦੇ ਪਹਿਲੇ ਪੜਾਅ ਦੀ ਥਰਡ ਪਾਰਟੀ ਆਡਿਟ ਹੋ ਚੁੱਕੀ ਹੈ। ਇਸ ’ਚ ਕਮੀਆਂ ਮਿਲੀਆਂ ਹਨ।

ਇਸ ਸਬੰਧ ਵਿਚ ਕਮਿਸ਼ਨਰ ਦਵਿੰਦਰ ਸਿੰਘ ਨੇ ਦੱਸਿਆ ਕਿ ਇਸ ਵਿਸ਼ੇ ਵਿਚ ਉਨ੍ਹਾਂ ਨੂੰ ਕੋਈ ਜਾਣਕਾਰੀ ਨਹੀਂ।ਉਕਤ ਹਾਲਾਤਾਂ ਨੂੰ ਮੁੱਖ ਰੱਖਦੇ ਹੋਏ ਮੇਰੇ ਵੱਲੋਂ ਕੌਂਸਲਰ ਦੀ ਕਮੇਟੀ ਦੀ ਤੇ ਥਰਡ ਪਾਰਟੀ ਆਡਿਟ ਦੀ ਰਿਪੋਰਟ ਆਪ ਜੀ ਨੂੰ ਭੇਜ ਕੇ ਬੇਨਤੀ ਕੀਤੀ ਜਾਂਦੀ ਹੈ ਕਿ ਇਸ ਸਬੰਧੀ ਕੜੀ ਤੋਂ ਕੜੀ ਕਾਰਵਾਈ  ਕਰਕੇ ਸ਼ਹਿਰ ਵਾਸੀਆਂ ਨੂੰ ਇਨਸਾਫ਼ ਦਵਾਇਆ ਜਾਵੇ।