Amritsar Sahib: ਪਾਬੰਦੀ ਦੇ ਬਾਵਜੂਦ ਈ-ਸਾਪਿੰਗ ਮੰਚਾਂ ’ਤੇ ਧੜੱਲੇ ਨਾਲ ਵਿਕ ਰਹੇ ਨੇ ਗੁਟਕਾ ਸਾਹਿਬ!

ਏਜੰਸੀ

ਖ਼ਬਰਾਂ, ਪੰਜਾਬ

Amritsar Sahib: SGPC ਸਕੱਤਰ ਪ੍ਰਤਾਪ ਸਿੰਘ ਨੇ ਰੋਜ਼ਾਨਾ ਸਪੋਕਸਮੈਨ ਨਾਲ ਗੱਲਬਾਤ ਕਰਦਿਆਂ ਦੱਸਿਆ ਕਿ ਇਸ ਤਰ੍ਹਾਂ ਆਨਲਾਈਨ ਗੁਟਕਾ ਸਾਹਿਬ ਨਹੀਂ ਵੇਚੇ ਜਾ ਸਕਦੇ।

Despite the ban, Gutka Sahib is being sold on e-shopping platforms!

 

Amritsar Sahib: 2015 ਵਿੱਚ ਵਾਪਰੀਆਂ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀਆਂ ਬੇਅਦਬੀ ਘਟਨਾਵਾਂ ਪ੍ਰਤੀ ਸਮੇਂ-ਸਮੇਂ ਦੀਆਂ ਸਰਕਾਰਾਂ ਵੱਲੋਂ ਠੋਸ ਕਦਮ ਚੁੱਕੇ ਜਾਣ ਦੇ ਨਤੀਜੇ ਕਾਰਨ ਧਰਮ ਤੇ ਧਾਰਮਿਕ ਚਿੰਨ੍ਹਾਂ ਦੀ ਬੇਅਦਬੀ ਦਾ ਰੁਝਾਨ ਵੱਧਦਾ ਜਾ ਰਿਹਾ ਹੈ। ਹੁਣ ਇਕ ਹੋਰ ਮਾਮਲਾ ਸਾਹਮਣੇ ਆਇਆ ਹੈ ਜਿਥੇ ਐਮਾਜਾਨ ਅਤੇ ਫਲਿੱਪਕਾਰਟ ਵਰਗੇ ਈ-ਸਾਪਿੰਗ ਮੰਚਾਂ ਉੱਤੇ ਗੁਰਬਾਣੀ ਦੇ ਨਿਤਨੇਮ ਦੇ ਗੁਟਕਾ ਸਾਹਿਬ, ਸੁਖਮਨੀ ਸਾਹਿਬ ਅਤੇ ਹੋਰ ਬਾਣੀਆਂ ਦੇ ਗੁਟਕਾ ਸਾਹਿਬ ਐਮਾਜਾਨ ਉੱਤੇ ਵੱਖ-ਵੱਖ ਭਾਸ਼ਾਵਾਂ ਵਿੱਚ ਵੱਖ-ਵੱਖ ਕੀਮਤਾਂ ਉੱਤੇ ਧੜੱਲੇ ਨਾਲ ਵੇਚੇ ਜਾ ਰਹੇ ਹਨ। 

SGPC ਸਕੱਤਰ ਪ੍ਰਤਾਪ ਸਿੰਘ ਨੇ ਰੋਜ਼ਾਨਾ ਸਪੋਕਸਮੈਨ ਨਾਲ ਗੱਲਬਾਤ ਕਰਦਿਆਂ ਦੱਸਿਆ ਕਿ ਇਸ ਤਰ੍ਹਾਂ ਆਨਲਾਈਨ ਗੁਟਕਾ ਸਾਹਿਬ ਨਹੀਂ ਵੇਚੇ ਜਾ ਸਕਦੇ।

ਜ਼ਿਕਰਯੋਗ ਹੈ ਕਿ ਕੁੱਝ ਦਿਨ ਪਹਿਲਾਂ ਇੱਕ ਮਾਮਲਾ ਸਾਹਮਣੇ ਆਇਆ ਸੀ ਜਿਸ ਤਹਿਤ ਇਕ ਨਾਮੀ ਵੈਬਸਾਈਟ ਵੱਲੋਂ ਟੋਪੀ ਉੱਪਰ ‘ੴ’ ਦਾ ਚਿੰਨ੍ਹ ਬਣਾ ਕੇ ਟੋਪੀਆਂ ਵੇਚੀਆਂ ਜਾ ਰਹੀਆਂ ਹਨ। ਜਿਨ੍ਹਾਂ ਦੀ ਕੀਮਤ 800 ਰੁਪਏ ਰੱਖੀ ਗਈ ਸੀ। ਇਸ ਮਾਮਲੇ ਦਾ ਨੋਟਿਸ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੇ ਲੈਂਦੇ ਹੋਏ ਪ੍ਰਧਾਨ ਹਰਜਿੰਦਰ ਸਿੰਘ ਧਾਮੀ ਨੇ ਕਿਹਾ ਕਿ ਸਿੱਖ ਧਰਮ ਵਿੱਚ ੴ ਦਾ ਮਹੱਤਵ ਹੈ। ਇਸ ਨੂੰ ਨਾ ਤਾਂ ਕੱਪੜੇ ਉੱਤੇ, ਨਾ ਹੀ ਸਰੀਰ ’ਤੇ ਉਕਾਰਿਆ ਜਾ ਸਕਦਾ ਹੈ। ਉਹਨਾਂ ਕਿਹਾ ਕਿ ਇਸ ਮਾਮਲੇ ਵਿੱਚ ਸ਼੍ਰੋਮਣੀ ਕਮੇਟੀ ਦੀ ਲੀਗਲ ਟੀਮ ਵੱਲੋਂ ਨਾਇਕਾ ਨੂੰ ਨੋਟਿਸ ਜਾਰੀ ਕੀਤਾ ਜਾਵੇਗਾ।