ਭਾਰੀ ਮੀਂਹ ਕਾਰਨ ਚੱਕੀ ਪੁਲ਼ ਨੂੰ ਹੋਏ ਨੁਕਸਾਨ ਕਾਰਨ ਜਲੰਧਰ-ਜੰਮੂ ਰੇਲਵੇ ਰੂਟ ਬੰਦ, 90 ਟ੍ਰੇਨਾਂ ਹੋਈਆਂ ਪ੍ਰਭਾਵਿਤ

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਪੰਜਾਬ

ਪਠਾਨਕੋਟ-ਅੰਮ੍ਰਿਤਸਰ ਤੇ ਜਲੰਧਰ ਰੂਟ ਤੋਂ ਰਵਾਨਾ ਕੀਤਾ ਜਾ ਰਿਹਾ

Jalandhar-Jammu railway route closed due to damage to Chakki bridge due to heavy rain, 90 trains affected

ਜਲੰਧਰ: ਉੱਤਰੀ ਭਾਰਤ ਵਿੱਚ ਲਗਾਤਾਰ  ਮੀਂਹ ਪੈ ਰਹੇ ਹਨ। ਪਠਾਨਕੋਟ 'ਚ ਚੱਕੀ ਪੁਲ ਨੂੰ ਨੁਕਸਾਨ ਪਹੁੰਚਿਆ ਹੈ। ਬਿਆਸ ਨਦੀ ਉੱਤੇ ਬਣੇ ਇਸ ਪੁਲ਼ ਹੇਠਾਂ ਮਿੱਟੀ ਧਸਣ ਕਾਰਨ ਖ਼ਤਰਾ ਵਧ ਗਿਆ ਹੈ। ਇਸ ਸੰਦਰਭ 'ਚ ਰੇਲਵੇ ਦੀ ਜੰਮੂ ਡਿਵੀਜ਼ਨ ਨੇ ਜੰਮੂ-ਜਲੰਧਰ ਰੇਲਵੇ ਟ੍ਰੈਕ ਨੂੰ ਬੰਦ ਕਰਨ ਦਾ ਫੈਸਲਾ ਕੀਤਾ ਹੈ। ਇਸ ਕਾਰਨ ਲਗਪਗ 90 ਟ੍ਰੇਨਾਂ ਦੀ ਆਵਾਜਾਈ ਪ੍ਰਭਾਵਿਤ ਹੋਈ ਹੈ। ਕੁਝ ਟ੍ਰੇਨਾਂ ਨੂੰ ਪਠਾਨਕੋਟ-ਅੰਮ੍ਰਿਤਸਰ ਤੇ ਜਲੰਧਰ ਰੂਟ ਤੋਂ ਰਵਾਨਾ ਕੀਤਾ ਜਾ ਰਿਹਾ ਹੈ। ਇਸ ਸਮੇਂ, ਰੇਲਵੇ ਨੇ ਚੱਕੀ ਪੁਲ ਤੋਂ ਟ੍ਰੇਨਾਂ ਦੀ ਆਵਾਜਾਈ ਅਗਲੇ ਹੁਕਮ ਤਕ ਬੰਦ ਕਰ ਦਿੱਤੀ ਹੈ।