Mohali News : ਮੋਹਾਲੀ ਪੁਲਿਸ ਦੀ ਵੱਡੀ ਕਾਰਵਾਈ,ਪੰਜਾਬੀ ਗਾਇਕ ਮਨਕਰੀਤ ਔਲਖ ਨੂੰ ਧਮਕੀਆਂ ਦੇਣ ਵਾਲਾ ਦਿੱਲੀ ਹਵਾਈ ਅੱਡੇ ਤੋਂ ਕੀਤਾ ਗ੍ਰਿਫ਼ਤਾਰ
Mohali News : ਮੁਲਜ਼ਮ ਦੀ ਪਛਾਣ ਹਰਜਿੰਦਰ ਸਿੰਘ ਵਾਸੀ ਸਾਰੰਗਪੁਰ ਵਜੋਂ ਹੋਈ
Mohali News in Punjabi : ਪੰਜਾਬ ਪੁਲਿਸ ਨੇ ਪੰਜਾਬੀ ਗਾਇਕ ਮਨਕੀਰਤ ਔਲਖ ਨੂੰ ਜਾਨੋਂ ਮਾਰਨ ਦੀ ਧਮਕੀ ਦੇਣ ਵਾਲੇ ਦੋਸ਼ੀ ਨੂੰ ਗ੍ਰਿਫ਼ਤਾਰ ਕਰ ਲਿਆ ਹੈ। ਪੁਲਿਸ ਨੇ ਆਰੋਪੀ ਦੀ ਪਛਾਣ ਹਰਜਿੰਦਰ ਸਿੰਘ ਵਜੋਂ ਕੀਤੀ ਹੈ। ਉਹ ਚੰਡੀਗੜ੍ਹ ਦੇ ਪਿੰਡ ਖੁੱਡਾ ਜੱਸੂ, ਥਾਣਾ ਸਾਰੰਗਪੁਰ ਦਾ ਰਹਿਣ ਵਾਲਾ ਹੈ।
ਆਰੋਪੀ ਨੂੰ ਦਿੱਲੀ ਹਵਾਈ ਅੱਡੇ ਤੋਂ ਫੜਿਆ ਗਿਆ, ਉਹ ਵਿਦੇਸ਼ ਭੱਜਣ ਦੀ ਕੋਸ਼ਿਸ਼ ਕਰ ਰਿਹਾ ਸੀ। ਐਸਐਸਪੀ ਮੋਹਾਲੀ ਹਰਮਦੀਪ ਸਿੰਘ ਹੰਸ ਨੇ ਕਿਹਾ ਕਿ ਦੋਸ਼ੀ ਤੋਂ ਪੁੱਛਗਿੱਛ ਦੌਰਾਨ ਕਈ ਹੋਰ ਖੁਲਾਸੇ ਹੋਣ ਦੀ ਉਮੀਦ ਹੈ।
ਸ਼ੁਰੂਆਤੀ ਪੁਲਿਸ ਜਾਂਚ ਤੋਂ ਪਤਾ ਲੱਗਿਆ ਹੈ ਕਿ ਦੋਸ਼ੀ ਪਿਛਲੇ ਕਈ ਸਾਲਾਂ ਤੋਂ ਇਟਲੀ ਵਿੱਚ ਰਹਿ ਰਿਹਾ ਸੀ। ਜਿਵੇਂ ਹੀ ਉਸਨੂੰ ਲੱਗਿਆ ਕਿ ਪੁਲਿਸ ਉਸ ਤੱਕ ਪਹੁੰਚ ਜਾਵੇਗੀ, ਉਸ ਨੇ ਵਿਦੇਸ਼ ਭੱਜਣ ਦੀ ਯੋਜਨਾ ਬਣਾਈ। ਪਰ ਉਹ ਇਸ ਵਿੱਚ ਸਫਲ ਨਹੀਂ ਹੋ ਸਕਿਆ ਅਤੇ ਇਸ ਤੋਂ ਪਹਿਲਾਂ ਹੀ ਪੁਲਿਸ ਨੇ ਉਸ ਨੂੰ ਗ੍ਰਿਫਤਾਰ ਕਰ ਲਿਆ।
ਇਸ ਮਾਮਲੇ ਵਿੱਚ, ਪੁਲਿਸ ਨੇ ਮਨਕੀਰਤ ਦੀ ਸ਼ਿਕਾਇਤ 'ਤੇ ਮਟੌਰ ਥਾਣੇ ਵਿੱਚ ਬੀਐਨਐਸ ਦੀ ਧਾਰਾ 318 (5) ਅਤੇ 351 (2) ਦੇ ਤਹਿਤ ਮਾਮਲਾ ਦਰਜ ਕੀਤਾ ਸੀ। ਹੁਣ ਦੋਸ਼ੀ ਪੁਲਿਸ ਹਿਰਾਸਤ ਵਿੱਚ ਹੈ। ਪੁਲਿਸ ਦਾ ਦਾਅਵਾ ਹੈ ਕਿ ਪੁੱਛਗਿੱਛ ਦੌਰਾਨ ਕਈ ਮਹੱਤਵਪੂਰਨ ਖੁਲਾਸੇ ਹੋ ਸਕਦੇ ਹਨ। ਨਾਲ ਹੀ ਦੋਸ਼ੀ ਦਾ ਰਿਮਾਂਡ ਵੀ ਲਿਆ ਜਾਵੇਗਾ। ਥੋੜੇ ਦਿਨ ਪਹਿਲਾਂ ਵਿਦੇਸ਼ੀ ਨੰਬਰ ਤੋਂ ਆਈ ਕਾਲ ਤੋਂ ਮਿਲੀ ਸੀ ਧਮਕੀ
ਮਨਕੀਰਤ ਔਲਖ ਨੂੰ ਕਾਲਾਂ ਅਤੇ ਵਟਸਐਪ ਮੈਸੇਜ ਰਾਹੀਂ ਧਮਕੀ ਦਿੱਤੀ ਗਈ ਸੀ। ਉਨ੍ਹਾਂ ਨੂੰ ਇੱਕ ਵਿਦੇਸ਼ੀ ਨੰਬਰ ਤੋਂ ਮੈਸੇਜ ਆਇਆ, ਜਿਸ ਵਿੱਚ ਗਾਇਕ ਅਤੇ ਉਨ੍ਹਾਂ ਦੇ ਪਰਿਵਾਰ ਨੂੰ ਜਾਨੋਂ ਮਾਰਨ ਦੀ ਧਮਕੀ ਦਿੱਤੀ ਗਈ ਸੀ। ਗਾਇਕ ਵੱਲੋਂ ਪੁਲਿਸ ਕੋਲ ਸ਼ਿਕਾਇਤ ਦਰਜ ਕਰਵਾਈ ਗਈ ਹੈ। ਗਾਇਕ ਮਨਕੀਰਤ ਔਲਖ ਨੂੰ ਜਿਹੜਾ ਸੁਨੇਹਾ ਮਿਲਿਆ ਉਹ ਪੰਜਾਬੀ ਵਿੱਚ ਸੀ। ਇਸ ਵਿੱਚ ਉਸ ਨੂੰ ਜਾਨੋਂ ਮਾਰਨ ਦੀ ਧਮਕੀ ਦਿੱਤੀ ਗਈ ਹੈ। ਮੈਸੇਜ ਵਿੱਚ ਲਿਖਿਆ ਹੋਇਆ ਸੀ-
ਤਿਆਰੀ ਕਰ ਲੈ ਪੁੱਤ, ਤੇਰਾ ਟਾਈਮ ਆ ਗਿਆ, ਭਾਵੇਂ ਤੇਰੀ ਪਤਨੀ ਹੋਵੇ ਜਾਂ ਤੇਰਾ ਬੱਚਾ ਹੋਵੇ, ਸਾਨੂੰ ਕੋਈ ਫਰਕ ਨਹੀਂ ਪੈਂਦਾ। ਪੁੱਤਰ ਤੇਰਾ ਨੰਬਰ ਲਾਉਣਾ ਹੈ। ਇਹ ਨਾ ਸਮਝੀ ਕਿ ਤੈਨੂੰ ਕੋਈ ਧਮਕੀ ਦਾ ਮਜ਼ਾਕ ਕੀਤਾ ਗਿਆ ਹੈ, ਨੰਬਰ ਲਾਉਣਾ ਹੈ ਤੇਰਾ, ਦੇਖ ਕਿਵੇਂ ਲੱਗਦਾ ਹੈ।
(For more news apart from Mohali Police arrests man Delhi airport threatening Punjabi singer Mankrit Aulakh News in Punjabi, stay tuned to Rozana Spokesman)