Amritsar News:ਕੁਦਰਤੀ ਆਫਤਾਂ ’ਚ ਹਮੇਸ਼ਾ ਅਗੇ ਰਹੀ SGPC,ਪੰਜਾਬ ਦੇ ਹੜ੍ਹ ਪ੍ਰਭਾਵਿਤ ਇਲਾਕਿਆਂ ’ਚ ਸੇਵਾ ਜਾਰੀ: ਪ੍ਰਤਾਪ ਸਿੰਘ ਸਕੱਤਰ SGPC

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਪੰਜਾਬ

Amritsar News : ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ' ਹੜ ਪੀੜਤਾਂ ਲਈ ਲੰਗਰ, ਰਿਹਾਇਸ਼ ਅਤੇ ਦਵਾਈਆਂ ਦਾ ਕੀਤਾ ਪ੍ਰਬੰਧ

ਕੁਦਰਤੀ ਆਫਤਾਂ ’ਚ ਹਮੇਸ਼ਾ ਅਗੇ ਰਹੀ SGPC,ਪੰਜਾਬ ਦੇ ਹੜ੍ਹ ਪ੍ਰਭਾਵਿਤ ਇਲਾਕਿਆਂ ’ਚ ਸੇਵਾ ਜਾਰੀ: ਪ੍ਰਤਾਪ ਸਿੰਘ ਸਕੱਤਰ SGPC

Amritsar News in Punjabi : ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ (ਐਸ.ਜੀ.ਪੀ.ਸੀ.) ਸਿੱਖ ਕੌਮ ਦੀ ਉਹ ਸੰਸਥਾ ਹੈ, ਜੋ ਨਾ ਸਿਰਫ ਗੁਰਦੁਆਰਿਆਂ ਦੀ ਸੇਵਾ ਸੰਭਾਲ ਕਰਦੀ ਹੈ, ਸਗੋਂ ਮਨੁੱਖਤਾ ਦੀ ਸੇਵਾ ਵਿੱਚ ਵੀ ਹਮੇਸ਼ਾ ਅੱਗੇ ਰਹਿੰਦੀ ਹੈ। ਦੇਸ਼ ਹੋਵੇ ਜਾਂ ਵਿਦੇਸ਼, ਜਦੋਂ ਵੀ ਕੋਈ ਕੁਦਰਤੀ ਆਫਤ ਆਉਂਦੀ ਹੈ, ਸਭ ਤੋਂ ਪਹਿਲਾਂ ਸੇਵਾ ਲਈ ਐਸ.ਜੀ.ਪੀ.ਸੀ. ਹੀ ਪਹੁੰਚਦੀ ਹੈ। ਗੁਜਰਾਤ ਦਾ ਭੁਚਾਲ ਹੋਵੇ, ਉੜੀਸਾ ਦਾ ਤੂਫ਼ਾਨ, ਨੇਪਾਲ ਦਾ ਭੁਚਾਲ ਜਾਂ ਫਿਰ ਸ੍ਰੀਨਗਰ । ਹਰ ਵਾਰ ਸੰਗਤ ਦੀ ਸਹਾਇਤਾ ਲਈ ਸ਼੍ਰੋਮਣੀ ਕਮੇਟੀ ਨੇ ਆਪਣਾ ਯੋਗਦਾਨ ਦਿੱਤਾ ਹੈ।

ਕੋਰੋਨਾ ਕਾਲ ਦੇ ਸਮੇਂ ਵਿੱਚ, ਜਦੋਂ ਲੋਕਾਂ ਲਈ ਘਰਾਂ ਤੋਂ ਬਾਹਰ ਨਿਕਲਣਾ ਮੁਸ਼ਕਲ ਸੀ, ਉਸ ਵੇਲੇ ਵੀ ਐਸ.ਜੀ.ਪੀ.ਸੀ. ਦੇ ਮੁਲਾਜ਼ਮਾਂ ਨੇ ਪ੍ਰਧਾਨ ਸਾਹਿਬ ਦੇ ਹੁਕਮਾਂ ਅਨੁਸਾਰ ਘਰ-ਘਰ ਤੱਕ ਲੰਗਰ ਪਹੁੰਚਾਇਆ। 2023 ਵਿੱਚ ਵੀ ਜਦੋਂ ਪੰਜਾਬ ਦੇ ਕਈ ਹਿੱਸਿਆਂ ਵਿੱਚ ਹੜ ਆਇਆ ਸੀ, ਐਸ.ਜੀ.ਪੀ.ਸੀ. ਨੇ ਸੰਗਤਾਂ ਨੂੰ ਬਚਾ ਕੇ ਸੁਰੱਖਿਅਤ ਥਾਵਾਂ 'ਤੇ ਪਹੁੰਚਾਇਆ ਅਤੇ ਲੰਗਰ-ਦਵਾਈਆਂ ਦੀ ਸੇਵਾ ਮੁਹੱਈਆ ਕਰਾਈ।ਹੁਣ ਇੱਕ ਵਾਰ ਫਿਰ ਪੰਜਾਬ ਵਿੱਚ ਹਾਲਾਤ ਭਿਆਨਕ ਬਣ ਰਹੇ ਹਨ। ਲਗਭਗ ਅੱਠ ਦਿਨ ਪਹਿਲਾਂ ਪ੍ਰਧਾਨ ਸਾਹਿਬ ਵੱਲੋਂ ਖਾਸ ਆਦੇਸ਼ ਜਾਰੀ ਕੀਤੇ ਗਏ ਸਨ ਕਿ ਹੜ ਪ੍ਰਭਾਵਿਤ ਇਲਾਕਿਆਂ, ਖ਼ਾਸ ਕਰਕੇ ਦਰਿਆਵਾਂ ਦੇ ਕੰਢੇ ਤੇ ਸਥਿਤ ਗੁਰਦੁਆਰਿਆਂ – ਜਿਵੇਂ ਸੁਲਤਾਨਪੁਰ ਲੋਧੀ, ਰਮਦਾਸ, ਡੇਰਾ ਬਾਬਾ ਨਾਨਕ, ਪਠਾਨਕੋਟ ਆਦਿ – ਵਿੱਚ ਰਿਹਾਇਸ਼ ਅਤੇ ਲੰਗਰ ਦਾ ਪ੍ਰਬੰਧ ਕੀਤਾ ਜਾਵੇ। ਇਸ ਹੁਕਮ ਦੇ ਤਹਿਤ, ਐਸ.ਜੀ.ਪੀ.ਸੀ. ਦੇ ਮੈਨੇਜਰਾਂ ਨੂੰ ਸਖ਼ਤ ਅਦਾਇਤ ਕੀਤੀ ਗਈ ਹੈ ਕਿ ਉਹ ਸਿੱਧੇ ਸੰਗਤ ਵਿੱਚ ਜਾ ਕੇ ਜਾਣਕਾਰੀ ਲੈਣ ਅਤੇ ਜੋ ਵੀ ਲੋੜ ਹੋਵੇ – ਲੰਗਰ, ਰਿਹਾਇਸ਼ ਜਾਂ ਹੋਰ। 

ਇਸ ਤੋਂ ਇਲਾਵਾ, ਜਿਹੜੇ ਗੁਰਦੁਆਰੇ ਹੜ ਦੀ ਮਾਰ ਹੇਠ ਹਨ, ਉਥੇ ਗੁਰੂ ਗ੍ਰੰਥ ਸਾਹਿਬ ਜੀ ਦੇ ਸਰੂਪਾਂ ਦੀ ਸੁਰੱਖਿਆ ਲਈ ਵੀ ਖਾਸ ਹਦਾਇਤਾਂ ਜਾਰੀ ਕੀਤੀਆਂ ਗਈਆਂ ਹਨ। ਗੁਰਦੁਆਰਾ ਪੀਰ ਸਾਹਿਬ ਲੋਧੀ, ਗੁਰਦੁਆਰਾ ਗੋਇੰਦਵਾਲ ਸਾਹਿਬ, ਗੁਰਦੁਆਰਾ ਡੇਰਾ ਬਾਬਾ ਨਾਨਕ, ਗੁਰਦੁਆਰਾ ਬਾਬਾ ਬੁੱਢਾ ਜੀ ਰਮਦਾਸ ਆਦਿ ਜਿਹੜੇ ਸ਼੍ਰੋਮਣੀ ਕਮੇਟੀ ਦੇ ਅਧੀਨ ਹਨ, ਉਨ੍ਹਾਂ ਥਾਵਾਂ 'ਤੇ ਖ਼ਾਸ ਤੌਰ 'ਤੇ ਧਿਆਨ ਦਿੱਤਾ ਜਾ ਰਿਹਾ ਹੈ ਤਾਂ ਜੋ ਕਿਸੇ ਵੀ ਕਿਸਮ ਦੀ ਬੇਅਦਬੀ ਨਾ ਹੋਵੇ।ਸੰਗਤ ਨੂੰ ਵੀ ਅਪੀਲ ਕੀਤੀ ਗਈ ਹੈ ਕਿ ਜੇ ਕਿਸੇ ਨੂੰ ਕਿਸੇ ਵੀ ਚੀਜ਼ ਦੀ ਲੋੜ ਹੋਵੇ ਤਾਂ ਦਿੱਤੇ ਗਏ ਨੰਬਰਾਂ 'ਤੇ ਸੰਪਰਕ ਕੀਤਾ ਜਾਵੇ।

ਐਸ.ਜੀ.ਪੀ.ਸੀ. ਵੱਲੋਂ ਹਰ ਸੰਭਵ ਮਦਦ ਕਰਨ ਦੀ ਭਰੋਸਾ ਦਿੱਤਾ ਗਿਆ ਹੈ। ਪਿਛਲੇ ਦਿਨਾਂ ਫਿਰੋਜ਼ਪੁਰ ਖੇਤਰ ਵਿੱਚ ਜਦੋਂ ਰਸਦ ਦੀ ਮੰਗ ਕੀਤੀ ਗਈ ਸੀ, ਉਸੇ ਵੇਲੇ ਸਮੱਗਰੀ ਤਿਆਰ ਕਰਕੇ ਭੇਜ ਦਿੱਤੀ ਗਈ ਸੀ। ਇਸੇ ਤਰ੍ਹਾਂ, ਡੀਜ਼ਲ ਜਾਂ ਹੋਰ ਜ਼ਰੂਰੀ ਸਮਾਨ ਵੀ ਲੋਕਾਂ ਤੱਕ ਪਹੁੰਚਾਇਆ ਜਾ ਰਿਹਾ ਹੈ।

 (For more news apart from Services continue in flood-affected areas of Punjab: Pratap Singh Secretary SGPC News in Punjabi, stay tuned to Rozana Spokesman)