ਸਰਕਾਰੀ ਸਕੂਲ ਦੇ ਬੱਚਿਆਂ ਨੇ ਤੋੜਿਆ ਰਿਕਾਰਡ

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਪੰਜਾਬ

ਤਾਈ ਕਵਾਡੋਂ ਵਿੱਚੋਂ 50 ਤੋਂ ਜ਼ਿਆਦਾ ਜਿੱਤੇ ਮੈਡਲ  

ਸਰਕਾਰੀ ਸਕੂਲ ਦੇ ਬੱਚਿਆਂ ਨੇ ਤੋੜਿਆ ਰਿਕਾਰਡ

ਹੁਸ਼ਿਆਰਪੁਰ- ਪੰਜਾਬ ਦੇ ਸਰਕਾਰੀ ਸਕੂਲ ਜਿੱਥੇ ਅਧਿਆਪਕਾਂ ਅਤੇ ਪੜ੍ਹਾਈ ਦੀ ਕਮੀ ਕਾਰਨ ਚਰਚਾ ਵਿਚ ਰਹਿੰਦੇ ਹਨ ਉੱਥੇ ਹੀ ਹੁਸ਼ਿਆਰਪੁਰ ਦੇ ਪਿੰਡ ਖੜਕਾ ਦਾ ਸਰਕਾਰੀ ਸਕੂਲ ਇੱਕ ਅਨੋਖੀ ਵਜ੍ਹਾਂ ਕਾਰਨ ਵਾਹ ਵਾਹ ਖੱਟ ਰਿਹਾ ਹੈ। ਦਰਅਸਲ ਇਸ ਸਕੂਲ ਵਿਚ ਵਿਦਿਆਰਥੀਆਂ ਨੇ ਆਪਣੇ ਕੋਚ ਦੀ ਮੱਦਦ ਨਾਲ ਤਾਈ ਕਵਾਡੋਂ ਵਿੱਚੋਂ 50 ਤੋਂ ਵੱਧ ਮੈਡਲ ਜਿੱਤੇ ਹਨ।

ਜ਼ਿਕਰਯੋਗ ਹੈ ਕਿ ਸਰਕਾਰੀ ਸਕੂਲ 'ਚ ਬੱਚਿਆਂ ਨੂੰ ਅਧਿਆਪਕ ਵੱਲੋਂ ਹੀ ਟ੍ਰੇਨਿੰਗ ਦਿੱਤੀ ਜਾਂਦੀ ਹੈ ਜੋ ਸਕੂਲ ‘ਚ ਬੱਚਿਆਂ ਨੂੰ ਪੜਾਉਣ ਦੇ ਨਾਲ ਨਾਲ ਆਪਣਾ ਕੀਮਤੀ ਸਮਾਂ ਕੱਢ ਕੇ ਮੁਫ਼ਤ ਵਿਚ ਬੱਚਿਆਂ ਨੂੰ ਤਾਈ ਕਵਾਡੋਂ ਦੀ ਸਿਖਲਾਈ ਦਿੰਦਾ ਹੈ ਜਿਸਦਾ ਬੱਚਿਆਂ ਵੱਲੋਂ ਪੂਰਾ ਫ਼ਾਇਦਾ ਚੁੱਕਿਆ ਜਾ ਰਿਹਾ ਹੈ। ਉੱਥੇ ਹੀ ਇਸ ਮਾਮਲੇ ‘ਚ ਵਿਦਿਆਰਥੀਆਂ ਦਾ ਕਹਿਣਾ ਹੈ ਕਿ ਉਹਨਾਂ ਦੇ ਕੋਚ ਵੱਲੋਂ ਬਹੁਤ ਹੀ ਵਧੀਆਂ ਢੰਗ ਨਾਲ ਪੜ੍ਹਾਉਣ ਦੇ ਨਾਲ ਆਪਣੀ ਹਿਫ਼ਾਜ਼ਤ ਕਰਨ ਦੀ ਸਿੱਖਿਆਂ ਦਿੱਤੀ ਜਾ ਰਹੀ ਹੈ।

ਉੱਥੇ ਹੀ ਇਸ ਮੌਕੇ ‘ਤੇ ਅਧਿਆਪਕ ਦਾ ਕਹਿਣਾ ਹੈ ਕਿ ਸਕੂਲ ਦੇ ਵਿਦਿਆਰਥੀਆਂ ਵੱਲੋਂ 50 ਤੋਂ ਵੱਧ ਮੈਂਡਲ ਜਿੱਤ ਕੇ ਸਕੂਲ ਦਾ ਨਾਮ ਰੋਸ਼ਨ ਕੀਤਾ ਗਿਆ ਹੈ। ਉਹਨਾਂ ਦਾ ਕਹਿਣਾ ਹੈ ਕਿ ਵਿਦਿਆਰਥੀ ਨੂੰ ਟ੍ਰੇਨਿੰਗ ਦੇਣ ਤੋਂ ਪਹਿਲਾ ਕੋਈ ਵੀ ਨਸ਼ਾ ਨਾ ਕਰਨ ਦੀ ਸਹੁੰ ਵੀ ਖਵਾਈ ਜਾਂਦੀ ਹੈ ਤਾਂ ਜੋ ਬੱਚੇ ਕਿਸੇ ਗਲਤ ਰਾਹ ‘ਤੇ ਪੈ ਕੇ ਆਪਣੀ ਜ਼ਿੰਦਗੀ ਨੂੰ ਖ਼ਰਾਬ ਨਾ ਕਰਨ।

ਦੱਸ ਦਈਏ ਕਿ ਅੱਜ ਜਿੱਥੇ ਲੋਕ ਸਰਕਾਰੀ ਸਕੂਲਾਂ ਦੀ ਖਸਤਾ ਹਾਲਤ ਨੂੰ ਦੇਖ ਕੇ ਆਪਣੇ ਬੱਚਿਆਂ ਨੂੰ ਪ੍ਰਾਈਵੇਟ ਸਕੂਲ ‘ਚ ਪੜ੍ਹਾਉਣਾ ਪਸੰਦ ਨਹੀਂ ਕਰਦੇ ਹਨ ਉੱਥੇ ਹੀ ਹੁਣ ਹੁਸ਼ਿਆਰਪੁਰ ਦੇ ਲੋਕ ਅਧਿਆਪਕ ਦੀ ਖਾਸੀਅਤ ਨੂੰ ਦੇਖ ਕੇ ਬੱਚਿਆਂ ਨੂੰ ਇਸ ਸਰਕਾਰੀ ਸਕੂਲ ਵਿਚ ਪੜ੍ਹਾਉਣ ਲਈ ਉਤਾਵਲੇ ਹੋ ਰਹੇ ਹਨ।