ਪੰਜਾਬ 'ਚ ਅੱਜ 1930 ਨਵੇਂ ਕੋਰੋਨਾ ਮਰੀਜ਼, 68 ਮੌਤਾਂ

ਏਜੰਸੀ

ਖ਼ਬਰਾਂ, ਪੰਜਾਬ

ਪੰਜਾਬ 'ਚ ਅੱਜ 1930 ਨਵੇਂ ਕੋਰੋਨਾ ਮਰੀਜ਼, 68 ਮੌਤਾਂ

image

ਚੰਡੀਗੜ੍ਹ, 25 ਸਤੰਬਰ (ਸਪੋਕਸਮੈਨ ਸਮਾਚਾਰ ਸੇਵਾ): ਅੱਜ ਪੰਜਾਬ 'ਚ 1930 ਨਵੇਂ ਮਰੀਜ਼ ਰਿਪੋਰਟ ਹੋਏ ਹਨ। ਕੋਰੋਨਾ ਕਾਰਨ ਪੰਜਾਬ 'ਚ ਹੁਣ ਤਕ 107096  ਲੋਕ ਪਾਜ਼ੇਟਿਵ ਪਾਏ ਗਏ ਹਨ, ਜਿਨ੍ਹਾਂ ਵਿਚੋਂ 84025 ਮਰੀਜ਼ ਠੀਕ ਹੋ ਚੁੱਕੇ, ਬਾਕੀ 19937 ਮਰੀਜ਼ ਇਲਾਜ ਅਧੀਨ ਹਨ। ਅੱਜ 2550 ਮਰੀਜ਼ ਠੀਕ ਹੋ ਕੇ ਘਰ ਪਰਤੇ ਹਨ। ਪੀੜਤ 435 ਮਰੀਜ਼ ਆਕਸੀਜਨ ਅਤੇ 73 ਮਰੀਜ਼ ਜਿਨ੍ਹਾਂ ਦੀ ਹਾਲਤ ਗੰਭੀਰ ਹੈ, ਨੂੰ ਵੈਂਟੀਲੇਟਰ ਸਹਾਰੇ ਰਖਿਆ ਗਿਆ ਹੈ। ਅੱਜ ਸੱਭ ਤੋਂ ਵੱਧ ਨਵੇਂ ਮਾਮਲੇ ਜਲੰਧਰ ਤੋਂ 256, ਅੰਮ੍ਰਿਤਸਰ 176, ਲੁਧਿਆਣਾ ਤੋਂ 171, ਬਠਿੰਡਾ ਤੋਂ 163 ਤੇ ਮੋਹਾਲੀ ਤੋਂ 160 ਨਵੇਂ ਪਾਜ਼ੇਟਿਵ ਮਰੀਜ਼ ਰਿਪੋਰਟ ਹੋਏ ਹਨ। ਹੁਣ ਤਕ 3134 ਮਰੀਜ਼ ਦਮ ਤੋੜ ਚੁੱਕੇ ਹਨ। ਅੱਜ ਰਿਪੋਰਟ ਹੋਈਆਂ 68 ਮੌਤਾਂ 'ਚ 11 ਅੰਮ੍ਰਿਤਸਰ, 3 ਮੋਹਾਲੀ, 3 ਫ਼ਾਜ਼ਿਲਕਾ, 7 ਲੁਧਿਆਣਾ, 6 ਬਠਿੰਡਾ, 6 ਜਲੰਧਰ, 5 ਪਟਿਆਲਾ, 3 ਸੰਗਰੂਰ, 2 ਰੋਪੜ, 2 ਤਰਨਤਾਰਨ, 1 ਗੁਰਦਾਸਪੁਰ, 1 ਪਠਾਨਕੋਟ, 1 ਫ਼ਤਿਹਗੜ੍ਹ ਸਾਹਿਬ, 8 ਹੁਸ਼ਿਆਰਪੁਰ, 2 ਫ਼ਿਰੋਜ਼ਪੁਰ, 2 ਮੋਗਾ, 2 ਮੁਕਤਸਰ, 3 ਨਵਾਂ ਸ਼ਹਿਰ ਤੋਂ ਰਿਪੋਰਟ ਹੋਈਆਂ ਹਨ। ਭਾਰਤ 'ਚ ਹੁਣ ਤਕ 58 ਲੱਖ, 43 ਹਜ਼ਾਰ, 349 ਲੋਕ ਕੋਰੋਨਾ ਤੋਂ ਪੀੜਤ ਹੋਏ ਹਨ, ਜਿਨ੍ਹਾਂ ਵਿਚੋਂ 47 ਲੱਖ , 79 ਹਜ਼ਾਰ, 658 ਮਰੀਜ਼ਾਂ ਨੇ ਇਸ ਬਿਮਾਰੀ ਨੂੰ ਮਾਤ ਦੇ ਦਿਤੀ ਹੈ ਪਰ ਬਦਕਿਸਮਤੀ ਨਾਲ 92587 ਲੋਕਾਂ ਦੀ ਜਾਨ ਜਾ ਚੁੱਕੀ ਹੈ। ਹੁਣ ਤਕ ਦੁਨੀਆਂ ਭਰ 'ਚ 3 ਕਰੋੜ, 25 ਲੱਖ, 9 ਹਜ਼ਾਰ, 47 ਲੋਕ ਕੋਰੋਨਾ ਤੋਂ ਪੀੜਤ ਹੋਏ ਹਨ, ਜਿਨ੍ਹਾਂ ਵਿਚੋਂ 2 ਕਰੋੜ, 39 ਲੱਖ, 95 ਹਜ਼ਾਰ, 234 ਮਰੀਜ਼ਾਂ ਨੇ ਇਸ ਬਿਮਾਰੀ ਨੂੰ ਮਾਤ ਦੇ ਦਿਤੀ ਹੈ ਪਰ ਬਦਕਿਸਮਤੀ ਨਾਲ 9 ਲੱਖ, 89 ਹਜ਼ਾਰ, 275 ਲੋਕਾਂ ਦੀ ਜਾਨ ਜਾ ਚੁੱਕੀ ਹੈ।