ਪੰਜਾਬ ਦੀ ਧੀ ਨੇ ਰਚਿਆ ਇਤਿਹਾਸ, NASA ਦੀ ਮੁਫ਼ਤ ਯਾਤਰਾ ਕਰਨ ਦਾ ਮਿਲਿਆ ਮੌਕਾ

ਏਜੰਸੀ

ਖ਼ਬਰਾਂ, ਪੰਜਾਬ

ਬਿਨਾਂ ਕਿਸੇ ਕੋਚ ਦੇ ਆਪਣੀ ਸਖਤ ਮਿਹਨਤ ਦੇ ਜ਼ੋਰ 'ਤੇ ਹਾਸਲ ਕੀਤੀ ਇਹ ਉਪਲਬਧੀ

Hissaa

ਅੰਮ੍ਰਿਤਸਰ: ਅੰਮ੍ਰਿਤਸਰ ਦੀ 16 ਸਾਲਾਂ ਵਿਦਿਆਰਥਣ ਹਿੱਸਾ ਨੂੰ ਨਾਸਾ ਦੀ ਮੁਫ਼ਤ ਯਾਤਰਾ ਕਰਨ ਦਾ  ਮੌਕਾ ਮਿਲਿਆ ਹੈ। ਉਸ ਦੇ ਮਾਪਿਆਂ ਨੂੰ ਆਪਣੀ ਧੀ ਦੀ ਪ੍ਰਾਪਤੀ 'ਤੇ ਬਹੁਤ ਮਾਣ ਹੈ।

ਦਰਅਸਲ, ਨੈਸ਼ਨਲ ਐਰੋਨੋਟਿਕਸ ਐਂਡ ਸਪੇਸ ਐਡਮਿਨਿਸਟ੍ਰੇਸ਼ਨ (ਨਾਸਾ) ਦਾ ਸੱਦਾ ਮਿਲਣ ਤੋਂ ਬਾਅਦ, ਅੰਮ੍ਰਿਤਸਰ ਦੀ ਵਿਦਿਆਰਥਣ ਹਿੱਸਾ, ਯੂਐਸ ਦੇ ਜੌਨ ਐੱਫ ਕੈਨੇਡੀ ਸਪੇਸ ਸੈਂਟਰ ਲਈ ਉਡਾਣ ਭਰਨ ਲਈ ਤਿਆਰ ਹੈ। ਹਿੱਸਾ ਡੀਏਵੀ ਪਬਲਿਕ ਸਕੂਲ ਅਮ੍ਰਿੰਤਸਰ ਵਿਚ ਦਸਵੀਂ ਜਮਾਤ ਦੀ ਵਿਦਿਆਰਥਣ ਹੈ, ਜਿਸ ਨੂੰ ਅੰਤਰਰਾਸ਼ਟਰੀ ਪੁਲਾੜ ਓਲੰਪਿਡ  ਵਿੱਚ ਟੋਪ ਕਰਨ ਤੋਂ ਬਾਅਦ ਇਹ ਦੁਰਲੱਭ ਪੇਸ਼ਕਸ਼ ਮਿਲੀ ਹੈ। ਹਿਸਾ ਨੇ ਪ੍ਰਾਇਮਰੀ ਇੰਟਰਮੀਡੀਏਟ ਅਤੇ ਫਾਈਨਲ ਟੈਸਟਾਂ ਵਿਚ ਸਮੂਹਕ ਤੌਰ 'ਤੇ 78.75 ਪ੍ਰਤੀਸ਼ਤ ਅੰਕ ਪ੍ਰਾਪਤ ਕੀਤੇ।

ਇਥੇ ਹੈਰਾਨੀ ਦੀ ਗੱਲ ਇਹ ਹੈ ਕਿ  ਹਿੱਸਾ ਨਾ ਸਿਰਫ ਸੀਨੀਅਰ ਸ਼੍ਰੇਣੀ ਵਿਚ ਇਸ ਪੁਜ਼ੀਸ਼ਨ ਨੂੰ ਪ੍ਰਾਪਤ ਕਰਨ ਵਾਲੀ ਭਾਰਤ ਵਿਚ ਪਹਿਲੀ ਵਿਦਿਆਰਥਣ ਹੈ, ਬਲਕਿ ਉਸ ਨੇ ਬਿਨਾਂ ਕਿਸੇ ਕੋਚ ਦੇ ਆਪਣੀ ਸਖਤ ਮਿਹਨਤ ਦੇ ਜ਼ੋਰ 'ਤੇ ਇਹ  ਉਪਲਬਧੀ ਹਾਸਲ ਕੀਤੀ ਹੈ। ਅਧਿਕਾਰਤ ਪੁਸ਼ਟੀ ਹੋਣ ਤੋਂ ਬਾਅਦ, ਹਿੱਸਾ ਦਾ ਨਾਸਾ ਦੀ ਯਾਤਰਾ ਕਰਨ ਦਾ ਸੁਪਨਾ ਸੱਚ ਹੋ ਗਿਆ ਹੈ।

ਉਹ ਪੜ੍ਹ-ਲਿਖ ਕੇ ਇੱਕ ਖਗੋਲ ਵਿਗਿਆਨੀ ਬਣਨਾ ਚਾਹੁੰਦੀ ਹੈ। ਹਿੱਸਾ ਦਾ ਕਹਿਣਾ ਹੈ ਕਿ ਉਸਨੇ ਸਿੰਗਾਪੁਰ ਅਤੇ ਸਵਿਟਜ਼ਰਲੈਂਡ ਤੋਂ ਇਲਾਵਾ ਭਾਰਤ ਦੇ ਵੱਖ ਵੱਖ ਹਿੱਸਿਆਂ ਦੇ ਵਿਦਿਆਰਥੀਆਂ ਨਾਲ ਮੁਕਾਬਲਾ ਕੀਤਾ ਅਤੇ ਇਸ ਵਿੱਚ ਪਹਿਲਾ ਸਥਾਨ ਪ੍ਰਾਪਤ ਕੀਤਾ।