ਮਸ਼ਹੂਰ ਗਾਇਕ ਐਸ ਪੀ ਬਾਲਸੁਬਰਾਮਨੀਅਮ ਦਾ ਕੋਰੋਨਾ ਵਾਇਰਸ ਕਾਰਨ ਦਿਹਾਂਤ

ਏਜੰਸੀ

ਖ਼ਬਰਾਂ, ਪੰਜਾਬ

ਮਸ਼ਹੂਰ ਗਾਇਕ ਐਸ ਪੀ ਬਾਲਸੁਬਰਾਮਨੀਅਮ ਦਾ ਕੋਰੋਨਾ ਵਾਇਰਸ ਕਾਰਨ ਦਿਹਾਂਤ

image

ਸਲਮਾਨ ਖ਼ਾਨ ਦੀ ਆਵਾਜ਼ ਮੰਨੇ ਜਾਂਦੇ ਸਨ

ਚੇਨਈ, 25 ਸਤੰਬਰ : ਸਲਮਾਨ ਖ਼ਾਨ ਦੀ ਆਵਾਜ਼ ਮੰਨੇ  ਜਾਂਦੇ 74 ਸਾਲਾ ਗਾਇਕ ਐਸ ਪੀ ਬਾਲਸੁਬਰਾਮਨੀਅਮ ਦਾ ਅੱਜ ਸਵੇਰੇ ਦਿਹਾਂਤ ਹੋ ਗਿਆ। ਉਹ 5 ਅਗਸਤ ਨੂੰ ਹਸਪਤਾਲ ਵਿਚ ਦਾਖਲ ਹੋਏ ਸਨ, ਉਨ੍ਹਾਂ ਦੀ ਹਾਲਤ 48 ਘੰਟਿਆਂ ਲਈ ਬੇਹੱਦ ਨਾਜ਼ੁਕ ਸੀ ਅਤੇ ਉਹ ਲਾਈਫ਼ ਸਪੋਰਟ ਸਿਸਟਮ ਉੱਤੇ ਸੀ। ਉਨ੍ਹਾਂ ਦੀ ਸਥਿਤੀ 13 ਅਗਸਤ ਤੋਂ ਵਿਗੜ ਗਈ ਸੀ, ਉਹ ਉਦੋਂ ਤੋਂ ਵੈਂਟੀਲੇਟਰ 'ਤੇ ਸੀ। ਉਨ੍ਹਾਂ ਨੇ ਸਾਲ 1989 ਵਿਚ ਰਿਲੀਜ਼ ਹੋਈ ਸਲਮਾਨ ਦੀ ਪਹਿਲੀ ਫ਼ਿਲਮ ਮੈਨੇ ਪਿਆਰ ਕੀਆ ਵਿਚ ਗਾਣੇ ਗਾਏ ਸਨ। ਸਾਰੇ ਗਾਣੇ ਸੁਪਰ ਹਿਟ ਹੋਏ।ਪਦਮ ਸ਼੍ਰੀ ਅਤੇ ਪਦਮ ਭੂਸ਼ਣ ਨਾਲ ਸਨਮਾਨਤ ਬਾਲਸੁਬਰਾਮਨੀਅਮ ਨੇ 6 ਭਾਸ਼ਾਵਾਂ ਵਿਚ 40 ਹਜ਼ਾਰ ਤੋਂ ਵੱਧ ਗਾਣੇ ਗਾਏ ਹਨ।  (ਏਜੰਸੀ)